ETV Bharat / state

Nagar Kirtan in Darbar Sahib: ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ

author img

By

Published : Mar 8, 2023, 3:18 PM IST

ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਵਿਚੋਂ ਹੁੰਦਿਆਂ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਹੈ।

Vishal Nagar Kirtan was taken out from Shri Akal Takht Sahib
Nagar Kirtan in Darbar Sahib : ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ

Nagar Kirtan in Darbar Sahib : ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ

ਅੰਮ੍ਰਿਤਸਰ : ਹੋਲੇ ਮਹੱਲੇ ਦੀ ਰੀਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਕਤ ਦੇ ਹਾਲਾਤ ਨੂੰ ਦੇਖਦੇ ਹੋਏ ਸ਼ੁਰੂ ਕੀਤੀ ਸੀ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੋਲੇ ਮਹੱਲੇ ਦਾ ਨਗਰ ਕੀਰਤਨ (ਤਕਰੀਬਨ 20 ਸਾਲ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਤੋਂ ਨਿਕਲਦਾ ਆ ਰਿਹਾ ਹੈ, ਇਹ ਨਗਰ ਕੀਰਤਨ ਸ੍ਰੀ ਅਕਾਲ ਤੱਖਤ ਸਾਹਿਬ ਤੋਂ ਇਤਿਹਾਸਕ ਸੁਰਮੱਈ ਨਿਸ਼ਾਨ ਸਾਹਿਬ ਅਤੇ ਪੰਜਾ ਪਿਆਰਿਆਂ ਦੀ ਅਗੁਵਾਈ ਹੇਠ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਦੇ ਨਾਲ ਹੀ ਗੁਰੂ ਸਿੰਘ ਸਭਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਨਿਕਲਦਾ ਆ ਰਿਹਾ ਹੈ। ਜੋ ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਵਿਚੋਂ ਹੁੰਦਿਆਂ ਹੋਇਆ ਚਾਟੀਵਿੰਡ ਗੇਟ ਸੁਲਤਾਨਵਿੰਡ ਗੇਟ ਅਤੇ ਫਿਰ ਬਾਬਾ ਫੂਲਾ ਸਿੰਘ ਬੁਰਜ ਵਿਖੇ ਪਹੁੰਚਦਾ ਹੈ। ਉਪਰੰਤ ਇਹ ਨਗਰ ਕੀਰਤਨ ਵਾਪਿਸ ਪੀ ਮੰਡੀ ਜਲਿਆਂਵਾਲਾ ਬਾਗ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਦਾ ਹੈ, ਜਿਥੇ ਸਮਾਪਤੀ ਦੀ ਅਰਦਾਸ ਹੁੰਦੀ ਹੈ।



ਨਿਸ਼ਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਰਾਮ ਸਿੰਘ ਜੀ ਮੁੱਕਤਾ ਨੂੰ ਦਿੱਤੇ ਸਨ। ਸੁਰਮਈ ਨਿਸ਼ਾਨ ਸਾਹਿਬ ਗੁਰੂ ਸਾਹਿਬ ਨੇ ਸਾਰੇ ਰੰਗਾਂ ਨੂੰ ਆਪਸ ਵਿਚ ਮਿਲਾ ਕਿ ਘੋਲ ਕੇ ਤਿਆਰ ਕੀਤੇ ਸਨ ਅਤੇ ਇਹਨਾਂ ਉੱਤੇ ਸ਼ਸਤਰਾਂ ਦੀ ਫੋਟੋ ਅੰਕਿਤ ਕੀਤੀ। ਭਾਈ ਰਾਮ ਸਿੰਘ ਜੀ ਗੁਰੂ ਸਾਹਿਬ ਦੇ ਚੋਰ ਬਰਦਾਰ ਵੀ ਸਨ। ਇਹ ਸੁਰਮਈ ਨਿਸ਼ਾਨ ਸਾਹਿਬ ਹਰ ਵੇਲੇ ਗੁਰੂ ਸਾਹਿਬ ਦੇ ਨਾਲ ਰਹਿੰਦੇ ਸਨ ਅਤੇ ਦੂਸਰਾ ਸੁਰਮਈ ਨਿਸ਼ਾਨ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਤੱਤ ਖਾਲਸਾ ਅਤੇ ਬੰਦਈ ਖਾਲਸਾ ਦੇ ਝਗੜੇ ਵੇਲੇ ਮਾਤਾ ਸੁੰਦਰੀ ਜੀ ਨੇ ਭਾਈ ਰਾਮ ਸਿੰਘ ਜੀ ਨੂੰ ਦੇ ਕਿ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਤੋਂ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਵਾਸਤੇ ਭੇਜਿਆ ਸੀ।

ਇਹ ਵੀ ਪੜ੍ਹੋ: Youth died in Road accident: ਹੋਲਾ ਮਹੱਲਾ ਵੇਖਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਮਾਪਿਆਂ ਦਾ ਇਕੱਲਾ ਪੁੱਤਰ ਸੀ ਮ੍ਰਿਤਕ

ਸੁਰਮਈ ਨਿਸ਼ਾਨ ਸਾਹਿਬ ਦੀ ਸੇਵਾ ਭਾਈ ਰਾਮ ਸਿੰਘ ਜੀ ਦੀ ਅੰਸ਼ ਪੀੜੀ ਦਰ ਪੀੜੀ ਕਰਦੀ ਆ ਰਹੀ ਹੈ। ਮਿਸਲਾਂ ਵੇਲੇ ਭਾਈ ਰਾਮ ਸਿੰਘ ਜੀ ਦੇ ਅੰਸ਼ ਵਿਚੋਂ ਭਾਈ ਜੀਉਨ ਸਿੰਘ ਮਿਸਲ ਨਿਸ਼ਾਨਚੀ ਵਿਚ ਭਾਈਵਾਲ ਸਨ। ਪਹਿਲਾਂ ਇਹ ਚਾਰ ਨਗਰ ਕੀਰਤਨ ਨਿਕਲਦੇ ਸਨ ਵਕਤ ਦੇ ਹਾਲਾਤ ਨਾਲ ਦੋ ਬੰਦ ਹੋ ਗਏ ਸਨ। ਸੰਨ 1984 ਤੋਂ ਪਹਿਲਾਂ ਦੋ ਨਗਰ ਕੀਰਤਨ ਹੋਲਾ ਮਹੱਲਾ ਅਤੇ ਸੀਸ ਭੇਟ ਮੁਹੱਲਾ ਨਿਕਲਦਾ ਸੀ। ਸੀਸ ਭੇਟ ਮਹੱਲਾ ਅੰਮ੍ਰਿਤਸਰ ਅਕਾਲੀ ਦਲ ਦੇ ਸਹਿਯੋਗ ਨਾਲ ਨਿਕਲਦਾ ਸੀ ਜੋ ਹੁਣ ਬੰਦ ਹੋ ਗਿਆ ਹੈ। 1984 ਤੋਂ ਪਹਿਲਾਂ ਇਹ ਨਗਰ ਕੀਰਤਨ ਸ਼ਹਿਰ ਦੇ ਵਿਚੋਂ ਹੁੰਦਾ ਹੋਇਆ 12 ਦਰਵਾਜਿਆਂ ਦਾ ਬਾਹਰੋਂ ਬਾਹਰ ਚੱਕਰ ਜਾਂਦਾ ਹੋਇਆ ਕਿੱਲਾ ਗੋਬਿੰਦਗੜ ਪਹੁੰਚਦਾ ਸੀ, ਜਿਥੇ ਸੁਰਮਈ ਨੀਸ਼ਾਨ ਸਾਹਿਬ ਵਾਲੇ ਕਿੱਲੇ ਦਾ ਇਤਿਹਾਸ ਦਸਦੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.