ETV Bharat / state

ਅੰਮ੍ਰਿਤਸਰ ਦੇ ਦੋ ਕੁੱਤੇ ਚੜ੍ਹਨਗੇ ਜਹਾਜ਼ੇ, ਬਿਜਨੈਸ ਕਲਾਸ ਦਾ ਅਨੰਦ ਮਾਣਦੇ ਰੱਖਣਗੇ ਕੈਨੇਡਾ ਦੀ ਧਰਤੀ 'ਤੇ ਪੈਰ, ਪੜ੍ਹੋ ਕੌਣ ਲੈ ਕੇ ਜਾ ਰਿਹਾ ਆਪਣੇ ਨਾਲ...

author img

By

Published : Jul 7, 2023, 4:52 PM IST

Updated : Jul 7, 2023, 6:07 PM IST

ਅੰਮ੍ਰਿਤਸਰ ਦੇ ਦੋ ਕੁੱਤਿਆਂ ਦਾ ਕੈਨੇਡਾ ਟੂਰ ਲੱਗ ਰਿਹਾ ਹੈ। ਇਨ੍ਹਾਂ ਦਾ ਵੀਜਾ ਨਹੀਂ ਲੱਗੇਗਾ ਪਰ ਵਿਸ਼ੇਸ਼ ਹਦਾਇਤਾਂ ਵਿੱਚ ਇਹ ਦੋਵੇਂ ਕੁੱਤੇ ਕੈਨੇਡਾ ਜਾਣਗੇ। ਪੜ੍ਹੋ ਕੀ ਹੈ ਪੂਰਾ ਮਾਮਲਾ...

Two dogs from the streets of Amritsar will go to Canada soon
ਬਿਜ਼ਨਸ ਕਲਾਸ ਦੀ ਸੈਰ ਕਰਦੇ ਅੰਮ੍ਰਿਤਸਰ ਦੀਆਂ ਸੜਕਾਂ ਦੇ ਦੋ ਲਾਵਾਰਿਸ ਕੁੱਤੇ ਜਲਦ ਜਾਣਗੇ ਕੈਨੇਡਾ

ਡਾ. ਨਵਨੀਤ ਕੌਰ ਕੁੱਤਿਆਂ ਨੂੰ ਕੈਨੇਡਾ ਲੈ ਕੇ ਜਾਣ ਸਬੰਧੀ ਜਾਣਕਾਰੀ ਦਿੰਦੇ ਹੋਏ।

ਅੰਮ੍ਰਿਤਸਰ : ਬੰਦਿਆਂ ਦੇ ਕੈਨੇਡਾ ਅਮਰੀਕਾ ਦੇ ਵੀਜੇ ਲੱਗਦੇ ਤਾਂ ਤੁਸੀਂ ਆਮ ਸੁਣੇ ਹੋਣਗੇ, ਪਰ ਅੰਮ੍ਰਿਤਸਰ ਦੇ ਦੋ ਆਮ ਕੁੱਤੇ ਹੁਣ ਖਾਸ ਬਣਕੇ ਕੈਨੇਡਾ ਦੀ ਧਰਤੀ ਉੱਤੇ ਪੈਰ ਧਰਨਗੇ। ਦਰਅਸਲ ਅੰਮ੍ਰਿਤਸਰ ਸ਼ਹਿਰ ਦੇ 2 ਲਾਵਾਰਿਸ ਕੁੱਤਿਆਂ ਨੂੰ ਵਿਸ਼ੇਸ਼ ਸ਼ਰਤਾਂ ਤਹਿਤ ਕੈਨੇਡਾ ਜਾਣ ਦਾ ਮੌਕਾ ਮਿਲ ਰਿਹਾ ਹੈ। ਜਾਣਕਾਰੀ ਮੁਤਾਬਿਕ ਲਿੱਲੀ ਤੇ ਡੇਜੀ ਨਾਂ ਦੇ ਦੋ ਲਾਵਾਰਿਸ ਕੁੱਤਿਆਂ ਨੂੰ ਐਨੀਮਲ ਵੈਲਫੇਅਰ ਐਂਡ ਕੇਅਰ ਸੋਸਾਇਟੀ ਦੀ ਡਾ.ਨਵਨੀਤ ਕੌਰ ਆਪਣੇ ਨਾਲ ਕੈਨੇਡਾ ਲੈ ਕੇ ਜਾ ਰਹੀ ਹੈ। ਉੱਥੋਂ ਦੀ ਵਸਨੀਕ ਬਰੈਂਡਾ ਨਾਂ ਦੀ ਮਹਿਲਾ ਨੇ ਇਨ੍ਹਾਂ ਕੁੱਤਿਆਂ ਦੀ ਮੰਗ ਕੀਤੀ ਹੈ। ਹੁਣ ਇਨ੍ਹਾਂ ਦੇ ਪਾਸਪੋਰਟ ਬਣਾਏ ਜਾ ਰਹੇ ਹਨ। ਹਾਲਾਂਕਿ ਜਾਨਵਰਾਂ ਦੇ ਵੀਜੇ ਨਹੀਂ ਲੱਗਦੇ ਪਰ ਬਿਨਾਂ ਪਾਸਪੋਰਟ ਨਹੀਂ ਲੈ ਕੇ ਜਾ ਸਕਦੇ। ਇਸ ਤੋਂ ਇਲਾਵਾ ਕੁੱਝ ਸ਼ਰਤਾਂ ਵੀ ਹਨ, ਜੋ ਡਾ.ਨਵਨੀਤ ਕੌਰ ਪੂਰਾ ਕਰ ਰਹੇ ਹਨ।

ਕਿਉਂ ਜਾ ਰਹੇ ਕੁੱਤੇ ਕੈਨੇਡਾ : ਇਸ ਬਾਰੇ ਗੱਲ ਕਰਦਿਆਂ ਐਨੀਮਲ ਵੈਲਫੇਅਰ ਐਂਡ ਕੇਅਰ ਸੋਸਾਇਟੀ ਦੀ ਡਾਕਟਰ ਨਵਨੀਤ ਕੌਰ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਦੋ ਕੁੱਤਿਆਂ ਲਿਲੀ ਅਤੇ ਡੇਜ਼ੀ ਨੂੰ ਆਪਣੇ ਨਾਲ ਕੈਨੇਡਾ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡੀਅਨ ਮਹਿਲਾ ਔਰਤ ਬਰੈਂਡਾ ਨੇ ਲਿਲੀ ਅਤੇ ਡੇਜ਼ੀ ਨੂੰ ਗੋਦ ਲਿਆ ਹੈ ਅਤੇ ਇਸੇ ਕਰਕੇ ਉਹ ਇਨ੍ਹਾਂ ਕੁੱਤਿਆਂ ਨੂੰ ਆਪਣੇ ਨਾਲ ਲੈ ਕੇ ਜਾਣ ਦੀਆਂ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ 6 ਕੁੱਤਿਆਂ ਨੂੰ ਆਪਣੇ ਨਾਲ ਵਿਦੇਸ਼ ਲੈ ਕੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਦੋ ਅਮਰੀਕਾ 'ਚ ਉਸਦੇ ਨਾਲ ਰਹਿੰਦੇ ਹਨ। ਡਾ. ਨਵਨੀਤ ਨੇ ਦੱਸਿਆ ਕਿ ਉਹ ਖੁਦ ਅਮਰੀਕਾ ਵਿੱਚ ਰਹਿੰਦੀ ਹੈ, ਪਰ ਅੰਮ੍ਰਿਤਸਰ ਵਿੱਚ ਵੀ ਉਸਦਾ ਘਰ ਹੈ।

ਕਿਵੇਂ ਬਣੀ ਐਨੀਮਲ ਵੈਲਫੇਅਰ ਐਂਡ ਕੇਅਰ ਸੋਸਾਇਟੀ : ਉਨ੍ਹਾਂ ਦੱਸਿਆ ਕਿ 2020 ਵਿੱਚ ਜਦੋਂ ਪੂਰੀ ਦੁਨੀਆਂ ਵਿੱਚ ਤਾਲਾਬੰਦੀ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਐਨੀਮਲ ਵੈਲਫੇਅਰ ਐਂਡ ਕੇਅਰ ਸੋਸਾਇਟੀ ਯਾਨੀ ਕਿ AWCS ਸੰਸਥਾ ਦਾ ਗਠਨ ਕੀਤਾ। ਅੰਮ੍ਰਿਤਸਰ ਵਿੱਚ ਸੁਖਵਿੰਦਰ ਸਿੰਘ ਜੌਲੀ ਨੇ ਇਸ ਸੰਸਥਾ ਦਾ ਚਾਰਜ ਸੰਭਾਲਿਆ ਅਤੇ ਸੰਸਥਾ ਦੇ ਕੰਮ ਨੂੰ ਅੱਗੇ ਤੋਰਿਆ। ਡਾ. ਨਵਨੀਤ ਨੇ ਕਿਹਾ ਕਿ ਇਹ ਕੁੱਤੇ ਪਿਛਲੇ ਇੱਕ ਮਹੀਨੇ ਤੋਂ ਇਨ੍ਹਾਂ ਕੋਲ ਰਹਿ ਰਹੇ ਹਨ। ਡਾ: ਨਵਨੀਤ ਨੇ ਦੱਸਿਆ ਕਿ ਲਿਲੀ ਅਤੇ ਡੇਜ਼ੀ ਕੋਲ ਕਿਸੇ ਨੇ ਲਵਾਰਿਸ ਹਾਲਤ ਵਿੱਚ ਛੱਡ ਦਿੱਤਾ ਗਿਆ ਸੀ। ਦੋਵਾਂ ਦੀ ਹਾਲਤ ਬਹੁਤ ਖਰਾਬ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਲਈ ਘਰ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ਸਾਨੂੰ ਬਦਲਣੀ ਪਵੇਗੀ ਸੋਚ : ਡਾ.ਨਵਨੀਤ ਨੇ ਕਿਹਾ ਕਿ ਇਹ ਕੈਨੇਡਾ ਲਈ ਵਿਦੇਸ਼ੀ ਕੁੱਤੇ ਹਨ ਪਰ ਸਾਨੂੰ ਵੀ ਆਪਣੇ ਲਾਵਾਰਿਸ ਕੁੱਤਿਆ ਲਈ ਆਪਣੀ ਸੋਚ ਬਦਲਣੀ ਪਵੇਗੀ। ਅਸੀਂ ਆਪਣੇ ਗਲੀ ਦੇ ਕੁੱਤਿਆਂ ਨੂੰ ਗੋਦ ਨਹੀਂ ਲੈਂਦੇ ਅਤੇ ਉਨ੍ਹਾਂ ਨੂੰ ਦੇਸੀ ਸਮਝਦੇ ਹਾਂ। ਇਹ ਕੁੱਤੇ ਕੈਨੇਡਾ ਵਿੱਚ ਉਨ੍ਹਾਂ ਲਈ ਵਿਦੇਸ਼ੀ ਹਨ। ਉਹ ਖੁਸ਼ੀ-ਖੁਸ਼ੀ ਉਨ੍ਹਾਂ ਨੂੰ ਗੋਦ ਲੈਣਾ ਚਾਹੁੰਦੇ ਹਨ। ਜਦੋਂਕਿ ਭਾਰਤੀ ਕੁੱਤਿਆਂ ਦੀ ਨਸਲ ਵਧੇਰੇ ਦੋਸਤਾਨਾ ਅਤੇ ਦੇਖਭਾਲ ਕਰਨ ਵਾਲੀ ਹੈ।

Last Updated : Jul 7, 2023, 6:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.