ETV Bharat / state

ਫ਼ਸਲਾਂ 'ਤੇ ਮੀਂਹ ਦੀ ਮਾਰ, ਕਿਸਾਨਾਂ ਦਾ ਭਾਰੀ ਨੁਕਸਾਨ

author img

By

Published : Oct 24, 2021, 12:20 PM IST

ਮੀਂਹ ਨੇ ਕੀਤਾ ਕਿਸਾਨਾਂ ਦਾ ਭਾਰੀ ਨੁਕਸਾਨ
ਮੀਂਹ ਨੇ ਕੀਤਾ ਕਿਸਾਨਾਂ ਦਾ ਭਾਰੀ ਨੁਕਸਾਨ

ਇੱਕ ਪਾਸੇ ਜਿੱਥੇ ਇਸ ਮੀਂਹ (rain) ਕਾਰਨ ਖੇਤਾਂ ‘ਚ ਖੜ੍ਹੀ ਫ਼ਸਲ ਖ਼ਰਾਬ ਹੋ ਰਹੀ ਹੈ ਤਾਂ ਦੂਜੇ ਪਾਸੇ ਮੰਡੀਆਂ ਵਿੱਚ ਪਈ ਝੋਨੇ (Paddy) ਦੀ ਫ਼ਸਲ ਦਾ ਵੀ ਵੱਡੇ ਪੱਧਰ ‘ਤੇ ਨੁਕਸਾਨ ਹੋ ਰਿਹਾ ਹੈ। ਮੰਡੀਆ ਵਿੱਚ ਕਿਸਾਨਾਂ (Farmers) ਨਾਲ-ਨਾਲ ਆੜ੍ਹਤੀਆਂ ਦਾ ਨੁਕਸਾਨ ਹੋ ਰਿਹਾ ਹੈ।

ਅੰਮ੍ਰਿਤਸਰ: ਬੀਤੀ ਰਾਤ ਭਾਰੀ ਮੀਂਹ ਪੈਣ ਨਾਲ ਸਰਹੱਦੀ ਇਲਾਕੇ ਵਿੱਚ ਕਿਸਾਨਾਂ (Farmers) ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਲਗਾਤਾਰ ਪੈ ਰਿਹੇ ਮੀਂਹ (rain) ਨੇ ਕਿਸਾਨਾਂ (Farmers) ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਕਿਉਂਕਿ ਮੀਂਹ (rain) ਨਾਲ ਹੋਈ ਗੜ੍ਹੇਮਾਰੀ ਨਾਲ ਕਿਸਾਨਾਂ (Farmers) ਦੇ ਖੇਤਾਂ ‘ਚ ਪੱਕੀ ਝੋਨੇ ਦੀ ਫ਼ਸਲ ਨੂੰ ਵਿਛਾ ਦਿੱਤਾ ਹੈ। ਜਿਸ ਨਾਲ ਕਿਸਾਨਾਂ (Farmers) ਦੀ ਫ਼ਸਲ ਦੇ ਝਾੜ ਵਿੱਚ ਕਾਫ਼ੀ ਗਿਰਾਵਟ ਆਉਣ ਦਾ ਖਾਦਸਾ ਜਤਾਇਆ ਜਾ ਰਿਹਾ ਹੈ।

ਇੱਕ ਪਾਸੇ ਜਿੱਥੇ ਇਸ ਮੀਂਹ (rain) ਕਾਰਨ ਖੇਤਾਂ ‘ਚ ਖੜ੍ਹੀ ਫ਼ਸਲ ਖ਼ਰਾਬ ਹੋ ਰਹੀ ਹੈ ਤਾਂ ਦੂਜੇ ਪਾਸੇ ਮੰਡੀਆਂ ਵਿੱਚ ਪਈ ਝੋਨੇ (Paddy) ਦੀ ਫ਼ਸਲ ਦਾ ਵੀ ਵੱਡੇ ਪੱਧਰ ‘ਤੇ ਨੁਕਸਾਨ ਹੋ ਰਿਹਾ ਹੈ। ਮੰਡੀਆ ਵਿੱਚ ਕਿਸਾਨਾਂ (Farmers) ਨਾਲ-ਨਾਲ ਆੜ੍ਹਤੀਆਂ ਦਾ ਨੁਕਸਾਨ ਹੋ ਰਿਹਾ ਹੈ।

ਇਸ ਸਬੰਧੀ ਕਿਸਾਨਾਂ (Farmers) ਨੇ ਕਿਹਾ ਕਿ ਉਨ੍ਹਾਂ ਦਾ ਮੀਂਹ (rain) ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਖੇਤਾਂ ਵਿੱਚ ਖੜ੍ਹੀ ਝੋਨੇ (Paddy) ਦੀ ਫ਼ਸਲ ਜ਼ਮੀਨ ‘ਤੇ ਵਿਛ ਗਈ ਜਿਸ ਨਾਲ ਝੋਨੇ ਦੇ ਦਾਣੇ ਪਾਣੀ ‘ਚ ਡੁੱਬ ਚੁੱਕੇ ਹਨ ਅਤੇ ਪਾਣੀ ਵਿੱਚ ਦਾਣਾ ਡੁੱਬਣ ਕਾਰਨ ਝੋਨੇ (Paddy) ਦੀ ਸਾਰੀ ਫ਼ਸਲ ਖ਼ਰਾਬ ਹੋ ਚੁੱਕੀ ਹੈ।

ਮੀਂਹ ਨੇ ਕੀਤਾ ਕਿਸਾਨਾਂ ਦਾ ਭਾਰੀ ਨੁਕਸਾਨ

ਇਸ ਮੌਕੇ ਕਿਸਾਨਾਂ (Farmers) ਨੇ ਪੰਜਾਬ ਅਤੇ ਕੇਂਦਰ ਸਰਕਾਰ (Punjab and Central Government) ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ (Farmers) ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਕਰਜ਼ ‘ਤੇ ਪੈਸਾ ਚੁੱਕ ਕੇ ਫ਼ਸਲ ‘ਤੇ ਖਰਚੀ ਬੈਠੇ ਹਾਂ, ਅਤੇ ਹੁਣ ਹੋਰ ਨੁਕਸਾਨ ਸਹਿਣ ਦੀ ਸਾਡੀ ਵਿੱਚ ਹਿਮੰਤ ਨਹੀਂ ਹੈ।

ਇਸ ਮੌਕੇ ਆੜ੍ਹਤੀਆਂ ਨੇ ਕਿਹਾ ਕਿ ਕਿਸਾਨਾਂ (Farmers) ਦੇ ਨਾਲ-ਨਾਲ ਉਨ੍ਹਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਖੁੱਲ੍ਹੇ ‘ਚ ਪਈ ਫ਼ਸਲ ‘ਤੇ ਪਾਣੀ ਫਿਰ ਗਿਆ ਹੈ। ਜਿਸ ਨਾਲ ਝੋਨੇ (Paddy) ਦਾ ਸਾਰੀ ਫ਼ਸਲ ਖਰਾਬ ਹੋ ਗਈ ਹੈ।

ਇਹ ਵੀ ਪੜ੍ਹੋ:ਕਿਸਾਨਾਂ ਨੇ ਕਿਹਾ ਪੰਜਾਬ ਸਰਕਾਰ ਲੱਭੇ ਪਰਾਲੀ ਦਾ ਹੱਲ

ETV Bharat Logo

Copyright © 2024 Ushodaya Enterprises Pvt. Ltd., All Rights Reserved.