ETV Bharat / state

Police solved the murder mystery: ਸੱਸ ਨਾਲ ਲੜਾਈ ਤੋਂ ਅੱਕੀ ਨੂੰਹ ਨੇ ਚੁੱਕਿਆ ਖੌਫਨਾਕ ਕਦਮ, ਪੁਲਿਸ ਨੇ ਕੁਝ ਹੀ ਸਮੇਂ 'ਚ ਸੁਲਝਾਈ ਗੁੱਥੀ

author img

By

Published : Feb 28, 2023, 5:13 PM IST

ਬੀਤੀ 24 ਫਰਵਰੀ ਬਜ਼ੁਰਗ ਔਰਤ ਅਮਰਜੀਤ ਕੌਰ ਦੇ ਕਤਲ ਸਬੰਧੀ ਮ੍ਰਿਤਕ ਔਰਤ ਦੇ ਭਰਾਵਾਂ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਜਿਸ ਤਹਿਤ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਸੀ। ਜਿਸ ਦੀ ਪੁਲਿਸ ਵੱਲੋਂ ਬੜੀ ਬਾਰੀਕੀ ਨਾਲ ਜਾਂਚ ਬਜ਼ੁਰਗ ਦੀ ਨੂੰਹ ਤੱਕ ਪਹੁੰਚ ਕੇ ਮੁਕੀ ਹੈ। ਜਿਸ ਨੂੰ ਪੁਲਿਸ ਨੇ ਕਾਬੂ ਕੀਤਾ।

The daughter-in-law had taken the mother-in-law to death, the police solved the murder mystery in 24 hours.
Police solved the murder mystery: ਸੱਸ ਨਾਲ ਲੜਾਈ ਤੋਂ ਅੱਕੀ ਨੂੰਹ ਨੇ ਚੁੱਕਿਆ ਖੌਫਨਾਕ ਕਦਮ, ਪੁਲਿਸ ਨੇ ਕੁਝ ਹੀ ਸਮੇਂ 'ਚ ਸੁਲਝਾਈ ਗੁੱਥੀ

The daughter in law had taken the mother in law to death the police solved the murder mystery in 24 hours.

ਅੰਮ੍ਰਿਤਸਰ: ਅੱਜ ਦੇ ਸਮਾਜ ਵਿੱਚ ਰਿਸ਼ਤੇ ਇੰਨੇ ਕੱਚੇ ਹੋ ਗਏ ਹਨ ਕਿ ਪਤਾ ਹੀ ਨਹੀਂ ਲੱਗਦਾ ਕਿ ਇਹ ਰਿਸ਼ਤੇ ਕਦੋਂ ਟੁੱਟਦੇ ਹਨ। ਪਰ ਖੋਖਲੇ ਰਿਸ਼ਤਿਆਂ ਵਿੱਚ ਕੋਈ ਆਪਣੇ ਘਰ ਦੇ ਜੀਅ ਦੀ ਜਾਨ ਵੀ ਲੈ ਸਕਦਾ ਹੈ, ਹੈਰਾਨੀ ਦੀ ਗੱਲ ਹੈ। ਪਰ ਇਹ ਸੱਚਾਈ ਅਜਨਾਲਾ ਤੋਂ ਸਾਹਮਣੇ ਆਈ ਹੈ| ਜਿੱਥੇ ਥਾਣਾ ਝੰਡੇਰ ਦੀ ਪੁਲਿਸ ਨੇ ਥਾਣਾ ਝੰਡੇਰ ਦੇ ਪਿੰਡ ਸੰਸਾਰ ਕਲਾਂ 'ਚ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ 24 ਘੰਟਿਆਂ ਦੇ ਅੰਦਰ ਹੀ ਉਸ ਦਾ ਕਤਲ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝੰਡੇਰ ਦੇ ਐੱਸਐੱਚਓ ਨੇ ਦੱਸਿਆ ਕਿ ਬਜ਼ੁਰਗ ਔਰਤ ਅਮਰਜੀਤ ਕੌਰ ਦੇ ਕਤਲ ਦੇ ਸਬੰਧ ਵਿੱਚ ਮ੍ਰਿਤਕ ਔਰਤ ਦੇ ਭਰਾ ਬਲ ਸਚੰਦਰ ਵਾਸੀ ਮਹਿੰਦਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਚੰਨਣ ਸਿੰਘ ਦੀ ਪਤਨੀ ਨੇ 24 ਫਰਵਰੀ ਨੂੰ ਪਿੰਡ ਸੰਸਾਰ ਕਲਾਂ ਵਿੱਚ ਕੇਸ ਦਰਜ ਕਰਵਾਇਆ ਸੀ, ਜਿਸ ਦੀ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਸੀ। ਜਿਸ ਵਿੱਚ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਬਜ਼ੁਰਗ ਦੇ ਕਾਤਲਾਂ ਦੀ ਭਾਲ ਵਿੱਚ ਜੁਟੀ ਪੁਲਿਸ ਦੇ ਹੱਥ ਮ੍ਰਿਤਕ ਦੀ ਆਪਣੀ ਹੀ ਨੂੰਹ ਲੱਗ ਗਈ ਜਿਸਨੇ ਲੜਾਈ ਝਗੜੇ ਤੋਂ ਤੰਗ ਆਕੇ ਆਪਣੀ ਸੱਸ ਦਾ ਕਤਲ ਕੀਤਾ ਸੀ

ਮੌਤ ਦਾ ਝੂਠ ਬੋਲਿਆ: ਪੁਲਿਸ ਨੂੰ ਤਫਤੀਸ਼ ਵਿਚ ਉਸ ਸਮੇਂ ਸਫਲਤਾ ਮਿਲੀ ਜਦੋਂ ਮ੍ਰਿਤਕ ਔਰਤ ਦੀ ਨੂੰਹ ਸੁਰਜੀਤ ਸਿੰਘ ਦੀ ਪਤਨੀ ਨਰਿੰਦਰਜੀਤ ਕੌਰ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਸ਼ੱਕ ਦੇ ਆਧਾਰ 'ਤੇ ਉਸ ਦੇ ਸਿਰ ਵਿਚ 7 ਗੋਲੀਆਂ ਮਾਰੀਆਂ ਅਤੇ ਫਿਰ ਬਿਜਲੀ ਦਾ ਕਰੰਟ ਮਾਰਿਆ। ਉਸ ਦੀ ਮੌਤ ਨੂੰ ਐਕਸੀਡੈਂਟ ਬਣਾ ਕੇ ਉਸ ਨੂੰ ਮਾਰ ਦਿੱਤਾ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮੌਤ ਦੀ ਖ਼ਬਰ ਉਸਦੇ ਪਰਿਵਾਰਕ ਮੈਂਬਰਾਂ ਨੂੰ ਦਿੰਦੇ ਹੋਏ ਉਸਨੇ ਝੂਠ ਬੋਲਿਆ ਕਿ ਉਸਦੀ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਹੈ।



ਇਹ ਖ਼ਬਰ ਵੀ ਪੜ੍ਹੋ: Weather update Punjab: ਤੇਜ਼ ਹਵਾਵਾਂ ਦੇ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕਿਸਾਨਾਂ ਨੂੰ ਦਿੱਤੀ ਖ਼ਾਸ ਸਲਾਹ

ਪੁਲਿਸ ਰਿਮਾਂਡ: ਗੌਰਤਲਬ ਹੈ ਕਿ ਮ੍ਰਿਤਕ ਔਰਤ ਦੀ ਮੌਤ ਤੋਂ ਬਾਅਦ ਮ੍ਰਿਤਕਾ ਦੇ ਦੋਵੇਂ ਭਰਾਵਾਂ ਨੇ ਪੁਲਿਸ ਕੋਲ ਸ਼ੱਕ ਪ੍ਰਗਟਾਇਆ ਸੀ ਕਿ ਇਹ ਮੌਤ ਕੋਈ ਹਾਦਸਾ ਨਹੀਂ ਸੀ। ਮ੍ਰਿਤਕ ਬਜ਼ੁਰਗ ਦੇ ਲੜਕੇ 'ਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਨਸ਼ੇ ਕਰਨ ਦਾ ਆਦੀ ਹੈ, ਇਸ ਲਈ ਇਸ ਕਤਲ 'ਚ ਉਸ ਦਾ ਹੱਥ ਹੋ ਸਕਦਾ ਹੈ। ਜਿਸ ਦੀ ਜਾਂਚ ਵੀ ਕੀਤੀ ਗਈ।ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਔਰਤ ਨਰਿੰਦਰਜੀਤ ਕੌਰ ਨੂੰ ਕਤਲ ਵਿੱਚ ਵਰਤੇ ਹਥਿਆਰ, ਰੱਸੀ ਅਤੇ ਬਿਜਲੀ ਦੀਆਂ ਤਾਰਾਂ ਸਮੇਤ ਗ੍ਰਿਫ਼ਤਾਰ ਕਰਕੇ ਅੱਜ ਜੁਡੀਸ਼ੀਅਲ ਮੈਜਿਸਟਰੇਟ ਅਜਨਾਲਾ ਕੁਮਾਰੀ ਚਰਨਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.