ETV Bharat / state

ਭਾਜਪਾ ਸਰਕਾਰ ਦੇ 9 ਸਾਲਾਂ ਦੀਆਂ ਪ੍ਰਾਪਤੀਆਂ ਬੇਮਿਸਾਲ, ਲੋਕ ਮੁੜ ਬਣਾਉਣਗੇ ਸਰਕਾਰ: ਜਗਮੋਹਨ ਸਿੰਘ

author img

By

Published : Jun 19, 2023, 7:25 PM IST

ਕੇਂਦਰ ’ਚ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਕੇਂਦਰੀ ਪਾਰਟੀ ਆਗੂ ਲਗਾਤਾਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂ 'ਤੇ ਲੱਗੇ ਹੋਏ ਹਨ। ਅੰਮ੍ਰਿਤਸਰ ਵਿਖੇ ਭਾਜਪਾ ਆਗੂ ਜਗਮੋਹਨ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਪਾਰਟੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਨਜ਼ਰ ਆਏ ਅਤੇ ਕਿਹਾ ਕਿ 9 ਸਾਲਾਂ ਦੇ ਰਾਜ ਦੌਰਾਨ ਭਾਰਤ ਦੁਨੀਆ ਦੀ ਤਾਕਤ ਬਣ ਕੇ ਉੱਭਰਿਆ ਹੈ।

The achievements of the BJP government in 9 years are exceptional, people will rebuild the government: Jagmohan Singh
Amritsar News :ਭਾਜਪਾ ਸਰਕਾਰ ਦੇ 9 ਸਾਲਾਂ ਦੀਆਂ ਪ੍ਰਾਪਤੀਆਂ ਬੇਮਿਸਾਲ, ਲੋਕ ਮੁੜ ਬਣਾਉਣਗੇ ਸਰਕਾਰ :ਜਗਮੋਹਨ ਸਿੰਘ

Amritsar News :ਭਾਜਪਾ ਸਰਕਾਰ ਦੇ 9 ਸਾਲਾਂ ਦੀਆਂ ਪ੍ਰਾਪਤੀਆਂ ਬੇਮਿਸਾਲ, ਲੋਕ ਮੁੜ ਬਣਾਉਣਗੇ ਸਰਕਾਰ :ਜਗਮੋਹਨ ਸਿੰਘ

ਅੰਮ੍ਰਿਤਸਰ: ਭਾਰਤ ਵਿੱਚ ਕੇਂਦਰ 'ਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਲਗਾਤਾਰ ਭਾਜਪਾ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਜਪਾ ਦੇ ਲੀਡਰਾਂ ਵੱਲੋਂ ਦੇਸ਼ ਦੇ ਹਰ ਸੂਬੇ ਵਿੱਚ ਰੈਲੀਆਂ ਅਤੇ ਪ੍ਰੈਸ ਕਾਨਫਰੰਸਾਂ ਸਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ 9 ਸਾਲ ਬੇਮਿਸਾਲ ਨੂੰ ਲੈ ਕੇ ਸਟੇਟ ਵਾਈਸ ਪ੍ਰੈਜ਼ੀਡੈਂਟ ਪੰਜਾਬ ਬੀਜੇਪੀ ਜਗਮੋਹਨ ਸਿੰਘ ਰਾਜੂ ਵੱਲੋ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਜਗਮੋਹਨ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲ ਪੂਰੇ ਹੋਣ ਤੇ ਬੇਮਿਸਾਲ ਰਹੇ ਹਨ। ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਿਕਾਸ ਪੱਖੋਂ ਕੰਮ ਕੀਤਾ ਹੈ, ਪੰਜਾਬ ਅੰਦਰ ਨਵੇਂ ਕਾਲਜ, ਨਵੇਂ ਆਈ ਆਈ ਟੀ, ਸਮੇਤ ਹੋਰ ਬਹੁਤ ਸਾਰੀਆਂ ਚੀਜ਼ਾਂ ਖੋਲੀਆਂ ਗਈਆਂ ਹਨ।

ਅੰਮ੍ਰਿਤਸਰ ਦੇ 869 ਸਰਪੰਚ ਨੂੰ ਲਿਖੀ ਜਾ ਰਹੀ ਚਿੱਠੀ : ਉਹਨਾਂ ਕਿਹਾ ਕਿ ਹਿੰਦੁਸਤਾਨ 'ਚ ਅਜੇ ਵੀ ਅਜਿਹੇ ਲੋਕ ਹਨ ਜੋ ਗਰੀਬੀ ਦੀ ਰੇਖਾ ਤੋਂ ਬਾਹਰ ਨਹੀਂ ਆਏ ਜਿੰਨ੍ਹਾਂ 'ਚ ਗਰੀਬ ਕਲਿਆਣ ਯੋਜਨਾ 'ਚ ਲੋਕਾਂ ਨੂੰ ਮੁਫ਼ਤ ਅਨਾਜ ਮਿਲਦਾ ਹੈ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਘਰਾਂ ਅੰਦਰ ਪਿੰਡਾਂ 'ਚ ਪੀਣ ਵਾਲਾ ਪਾਣੀ ਦਿਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਲੋਕਾਂ ਨੂੰ ਘਰ ਦਿੱਤੇ ਜਾ ਰਹੇ ਹਨ। ਮੋਦੀ ਸਰਕਾਰ ਵੱਲੋ ਲੋਕਾਂ ਨੂੰ ਮੁਦਰਾ ਲੋਨ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦੀ ਇਹ ਡਿਊਟੀ ਹੁੰਦੀ ਹੈ ਕਿ ਲੋਕਾਂ ਦਾ ਪੈਸੇ ਕਿੱਥੇ ਕਿਥੇ ਲਗਾ ਹੈ ਅਤੇ ਲੋਕ ਵੀ ਪੁੱਛ ਸਕਦੇ ਹਨ ਕਿ ਇਹ ਪੈਸੇ ਕਿਥੇ ਲੱਗੇ ਹਨ। ਜਗਮੋਹਨ ਸਿੰਘ ਨੇ ਇਕ ਚਿੱਠੀ ਰਿਲੀਜ਼ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਇਹ ਚਿੱਠੀ ਅੰਮ੍ਰਿਤਸਰ ਦੇ 869 ਸਰਪੰਚ ਨੂੰ ਲਿਖੀ ਜਾ ਰਹੀ ਹੈ। ਇਸ ਵਿਚ ਮੋਦੀ ਦਾ ਪਿੰਡਾਂ ਲਈ ਕੀ ਸੁਪਨਾ ਹੈ, ਪ੍ਰਧਾਨ ਮੰਤਰੀ ਚਾਹੁੰਦੇ ਨੇ ਪਿੰਡਾਂ ਅੰਦਰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾਣ।

ਸਾਡੇ ਪੋਸਟਰ ਉਤਾਰੇ ਜਾ ਰਹੇ : 4173 ਕਰੋੜ ਰੁਪਏ ਪੰਜਾਬ ਦੀਆਂ 12000 ਤੋਂ ਵਧੇਰੇ ਪੰਚਾਇਤ ਨੂੰ ਦਿੱਤਾ ਗਿਆ । ਉਨ੍ਹਾ ਕਿਹਾ ਕਿ ਸਾਡਾ ਫਰਜ਼ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਆਪ ਸਰਾਕਰ ਮੋਦੀ ਦੇ ਨਾਮ ਤੋਂ ਘਰਾਉਂਦੀ ਹੈ। ਅਸੀਂ ਸ਼ਹਿਰ ਅੰਦਰ ਆਪਣੇ ਪੋਸਟਰ ਲਗਾ ਰਹੇ ਹਾਂ ਪਰ ਸਾਡੇ ਪੋਸਟਰ ਉਤਾਰੇ ਜਾ ਰਹੇ ਹਨ, ਪੋਸਟਰ ਉਤਾਰਨ ਲਈ ਪ੍ਰਸ਼ਾਸ਼ਨ ਬੰਦੇ ਭੇਜਕੇ ਪੋਸਟਰ ਲਵਾ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਹੀ ਪੋਸਟਰ ਪਾੜੇ ਜਾਣ ਅਸੀਂ ਤਾਂ ਵੀ ਲੋਕਾਂ ਨੂੰ ਘਰ ਘਰ ਜਾ ਕੇ ਮੋਦੀ ਦੇ ਕੀਤੇ ਕੰਮ ਦੱਸਾਂਗੇ। ਉਥੇ ਹੀ ਗੁਰੂਦੁਵਾਰਾ ਐਕਟ ਨੂੰ ਲੈਕੇ ਬੋਲਦੇ ਕਿਹਾ ਕੀ ਜਿੰਨੇ ਵੀ ਮੁਖ ਮੰਤਰੀ ਬਣੇ ਨੇ ਉਹ ਚੰਗੀ ਭਾਵਨਾ ਨੂੰ ਲੈਕੇ ਕੰਮ ਕਰਦੇ ਰਹੇ ਹਨ। ਪਰ ਭਗਵੰਤ ਮਾਨ ਬਹੁਤ ਗਲਤ ਕਰ ਰਹੇ ਹਨ।ਸੂਬਾ ਸਰਕਾਰ ਧਾਰਮਿਕ ਮਾਮਲੇ ਵਿੱਚ ਕੋਈ ਦਖਲ ਨਹੀਂ ਦੇ ਸਕਦੀ ।ਸਾਰਿਆਂ ਨੂੰ ਮਿਲ ਕੇ ਮਤਾ ਪਾਸ ਕਰਨਾ ਚਾਹੀਦਾ ਹੈ ਕਿ ਧਰਮਾਂ ਅੰਦਰ ਦਖ਼ਲ ਅੰਦਾਜ਼ੀ ਨਾ ਕੀਤੀ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.