ETV Bharat / state

ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਜੁੱਤੀ ’ਚ ਪਾਣੀ ਪਿਆਉਣ ਵਾਲੀ ਮਹਿਲਾ ਆਈ ਮੀਡੀਆ ਸਾਹਮਣੇ, ਰੱਖਿਆ ਆਪਣਾ ਪੱਖ

author img

By

Published : Jun 24, 2022, 5:34 PM IST

ਅੰਮ੍ਰਿਤਸਰ ਵਿਚ ਇੱਕ ਪਰਿਵਾਰ ਵੱਲੋਂ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਲਗਾਤਰਾ ਸਵਾਲ ਖੜ੍ਹੇ ਹੋਣ ਤੋਂ ਬਾਅਦ ਹੁਣ ਪਰਿਵਾਰ ਦਾ ਪੱਖ ਸਾਹਮਣੇ ਆਇਆ ਹੈ। ਨੌਜਵਾਨ ਨੂੰ ਜੁੱਤੀ ਵਿੱਚ ਪਾਣੀ ਪਿਲਾਉਣ ਵਾਲੀ ਮਹਿਲਾ ਨੇ ਦੱਸਿਆ ਕਿ ਉਹ ਨੌਜਵਾਨ ਉਸਨੂੰ ਅਤੇ ਉਸਦੀ ਬੇਟੀ ਨੂੰ ਪਿਛਲੇ ਸਮੇਂ ਤੋਂ ਤੰਗ ਕਰ ਰਿਹਾ ਸੀ ਜਿਸਦੇ ਚੱਲਦੇ ਉਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਜੁੱਤੀ ’ਚ ਪਾਣੀ ਪਿਆਉਣ ਵਾਲੀ ਮਹਿਲਾ ਆਈ ਮੀਡੀਆ ਸਾਹਮਣੇ
ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਜੁੱਤੀ ’ਚ ਪਾਣੀ ਪਿਆਉਣ ਵਾਲੀ ਮਹਿਲਾ ਆਈ ਮੀਡੀਆ ਸਾਹਮਣੇ

ਅੰਮ੍ਰਿਤਸਰ: ਸੋਸ਼ਲ ਮੀਡੀਆ ’ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਕੁਝ ਲੋਕਾਂ ਵੱਲੋਂ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਜਦੋਂ ਨੌਜਵਾਨ ਪੀਣ ਲਈ ਪਾਣੀ ਮੰਗਦਾ ਹੈ ਤਾਂ ਉਸ ਨੂੰ ਇਕ ਔਰਤ ਆਪਣੀ ਜੁੱਤੀ ਦੇ ਵਿਚ ਪਾਣੀ ਪਿਆਉਂਦੀ ਵਿਖਾਈ ਦਿੱਤੀ ਹੈ।

ਇਸ ਘਟਨਾ ਸਬੰਧੀ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੇ ਦੱਸਿਆ ਕਿ ਉਸ ਨੇ ਪੈਸਿਆਂ ਦਾ ਲੈਣ ਦੇਣ ਸੀ ਤੇ ਜਦੋਂ ਆਪਣੇ ਪੈਸੇ ਲੈਣ ਗਿਆ ਤਾਂ ਦੂਜੀ ਧਿਰ ਵੱਲੋਂ ਉਸ ਨੂੰ ਬੰਧਕ ਬਣਾ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਸਾਰੇ ਮਾਮਲੇ ਵਿਚ ਪੁਲਿਸ ਵੀ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ।

ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਜੁੱਤੀ ’ਚ ਪਾਣੀ ਪਿਆਉਣ ਵਾਲੀ ਮਹਿਲਾ ਆਈ ਮੀਡੀਆ ਸਾਹਮਣੇ

ਦੂਜੇ ਪਾਸੇ ਹੁਣ ਦੂਜੀ ਧਿਰ ਤੋਂ ਨੇ ਵੀ ਆਪਣਾ ਪੱਖ ਸਾਹਮਣੇ ਰੱਖਿਆ ਹੈ। ਜੁੱਤੀ ਵਿਚ ਪਾਣੀ ਪਿਆਉਣ ਵਾਲੀ ਔਰਤ ਮੀਡੀਆ ਸਾਹਮਣੇ ਆਈ ਹੈ ਅਤੇ ਉਸ ਨੇ ਕਿਹਾ ਕਿ ਇਹ ਵਿਅਕਤੀ ਆਟੋ ਚਲਾਉਣ ਦਾ ਕੰਮ ਕਰਦਾ ਹੈ ਤੇ ਇਸ ਦੇ ਆਟੋ ’ਤੇ ਬੈਠ ਕੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾਂਦੇ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਇਸ ਵਿਅਕਤੀ ਨੇ ਉਨ੍ਹਾਂ ਦਾ ਮੋਬਾਇਲ ਨੰਬਰ ਲੈ ਲਿਆ ਅਤੇ ਫਿਰ ਲਗਾਤਾਰ ਹੀ ਉਨ੍ਹਾਂ ਨੂੰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ।

ਮਹਿਲਾ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੀ ਬੇਟੀ ਨਾਲ ਰੋਜ਼ਾਨਾ ਹੀ ਛੇੜਛਾੜ ਕਰਦਾ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਇਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲਗਾਤਾਰ ਹੀ ਇਹ ਵਿਅਕਤੀ ਉਨ੍ਹਾਂ ਦੀ ਲੜਕੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਸ ਕਰਕੇ ਉਨ੍ਹਾਂ ਨੇ ਇਸ ਵਿਅਕਤੀ ਨਾਲ ਕੁੱਟਮਾਰ ਕੀਤੀ ਅਤੇ ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਆਪਣੀ ਜੁੱਤੀ ਨਾਲ ਇਸ ਵਿਅਕਤੀ ਨੂੰ ਪਾਣੀ ਪਿਆਇਆ। ਇਸ ਦੇ ਨਾਲ ਹੀ ਦੂਜੀ ਧਿਰ ਦੀ ਔਰਤ ਦਾ ਕਹਿਣਾ ਹੈ ਕਿ ਇਹ ਵੀਡੀਓ ਕਿਸ ਤਰੀਕੇ ਨਾਲ ਵਾਇਰਲ ਹੋਈ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।

ਇਹ ਵੀ ਪੜ੍ਹੋ: ਸਿੱਖ ਨੌਜਵਾਨ ਨੂੰ ਜੁੱਤੀ ’ਚ ਪਾਣੀ ਪਿਲਾ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.