ETV Bharat / state

6 ਅਗਸਤ ਨੂੰ ਰਾਜਾਸਾਂਸੀ ਵਿਖੇ ਲੱਗੇਗਾ ਸ੍ਰੀ ਗੁਰੂ ਰਾਮਦਾਸ ਕਿਸਾਨ ਮਜ਼ਦੂਰ ਸਿਹਤ ਮੇਲਾ

author img

By

Published : Aug 3, 2023, 2:06 PM IST

ਅਦਾਕਾਰਾ ਤੇ ਸਮਾਜ ਸੇਵੀ ਸੋਨੀਆ ਮਾਨ ਵੱਲੋਂ ਅੰਮ੍ਰਿਤਸਰ ਦੇ ਰਾਜਾਸਾਂਸੀ ਹਲਕੇ ਵਿੱਚ 6 ਅਗਸਤ ਨੂੰ ਸ੍ਰੀ ਗੁਰੂ ਰਾਮਦਾਸ ਕਿਸਾਨ -ਮਜ਼ਦੂਰ ਸਿਹਤ ਮੇਲਾ ਲਗਵਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਦੀ ਸਿਹਤ ਸਬੰਧੀ ਸਾਰੇ ਟੈਸਟ ਮੁਫਤ ਕੀਤੇ ਜਾਣਗੇ।

Minister Sonia Mann
Minister Sonia Mann

ਅੰਮ੍ਰਿਤਸਰ: ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਸੁਰੂ ਤੋਂ ਹੀ ਸੱਭਿਆਚਾਰ ਮੇਲੇ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਨਾਟਕ ਆਦਿ ਕਰਵਾਏ ਜਾਂਦੇ ਹਨ। ਇਸੇ ਪਹਿਲ ਕਦਮੀ ਨੂੰ ਲੈ ਕੇ ਸੋਨੀਆ ਮਾਨ ਵੱਲੋਂ ਅੰਮ੍ਰਿਤਸਰ ਦੇ ਰਾਜਾਸਾਂਸੀ ਹਲਕੇ ਵਿੱਚ 6 ਅਗਸਤ ਨੂੰ ਸ੍ਰੀ ਗੁਰੂ ਰਾਮਦਾਸ ਕਿਸਾਨ -ਮਜ਼ਦੂਰ ਸਿਹਤ ਮੇਲੇ ਕਰਵਾਏ ਜਾ ਰਹੇ ਹਨ।

ਇਸ ਸਬੰਧੀ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਇਸ ਮੇਲੇ ਵਿੱਚ ਨਸ਼ਾ ਛੁਡਾਉ ਕੇਂਦਰ ਦੇ ਮਾਹਿਰ ਡਾਕਟਰਾਂ ਵੱਲੋਂ ਨਸ਼ਾ ਛੁਡਾਉਣ, ਵਰਲਡ ਕੈਂਸਰ ਸੈਂਟਰ ਦੇ ਕੁਲਵੰਤ ਸਿੰਘ ਧਾਲੀਵਾਲ, ਪੰਜਾਬ ਸਰਕਾਰ ਦੀ ਸਿਹਤ ਵਿਭਾਗ ਦੀਆ ਟੀਮਾਂ ਅਤੇ ਪੰਜਾਬੀ ਸਭਿਆਚਾਰ ਅਤੇ ਸੰਗੀਤ ਨੂੰ ਅਖਾੜੇ ਦਰਸਾਉਂਦੇ, ਆਰਗੈਨਿਕ ਖੇਤੀ ਨੂੰ ਵਧਾਵਾ ਦੇਣ ਸੰਬਧੀ ਖਾਦਾਂ ਅਤੇ ਮਸ਼ੀਨਰੀ ਦੇ ਸਟਾਲ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੇ ਕਿਸਾਨਾਂ ਅਤੇ ਮਜ਼ਦੂਰਾ ਨੂੰ ਲਾਹਾਂ ਦੇਣ ਵਾਲੇ ਪ੍ਰੋਗਰਾਮ ਉਲੀਕੇ ਗਏ ਹਨ।

ਇਸ ਦੌਰਾਨ ਹੀ ਸੋਨੀਆ ਮਾਨ ਨੇ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਇਸ ਉੱਚ ਪੱਧਰੀ ਕਿਸਾਨ ਮਜ਼ਦੂਰ ਸਿਹਤ ਮੇਲੇ ਵਿੱਚ ਪਹੁੰਚਣ ਆਪਣੇ ਸਿਹਤ ਤੇ ਖੇਤੀ ਨੂੰ ਹੋ ਪ੍ਰਫੂਲਿਤ ਕਰਨ ਅਤੇ ਇਕ ਤੰਦਰੁਸਤ ਅਤੇ ਹਰਿਆਵਲ ਵਾਲੇ ਪੰਜਾਬ ਦੀ ਸਿਰਜਣਾ ਕਰਨ ਵਿੱਚ ਸਹਿਯੋਗ ਜਰੂਰ ਕਰਨ।

ਸੋਨੀਆ ਮਾਨ ਨੇ ਕਿਹਾ ਕਿ ਪਿੰਡਾਂ ਵਿੱਚ ਗੰਦਾ ਪਾਣੀ ਪੀਣ ਨੂੰ ਲੈ ਕੇ ਸਾਨੂੰ ਲੋਕਾਂ ਨੂੰ ਕੈਂਸਰ ਹੋ ਰਹੀਂ ਹੈ। ਅੰਮ੍ਰਿਤਸਰ ਦਾ ਨਹਿਰੀ ਪਾਣੀ ਵਧੀਆਂ ਹੈ, ਇਸ ਨੂੰ ਪਿੰਡਾਂ ਵਿੱਚ ਪੀਣ ਯੋਗ ਬਣਾਉਣਾ ਚਾਹੀਦਾ ਹੈ। ਇਹ ਕੈਂਪ ਬਿਲਕੁਲ ਫ੍ਰੀ ਹੈ। ਉਹਨਾਂ ਕਿਹਾ ਜ਼ਿਆਦਾ ਤੋਂ ਜ਼ਿਆਦਾ ਯੂਰੀਆ ਅਸੀਂ ਆਪਣੇ ਫਸਲਾਂ ਉੱਤੇ ਪਾ ਰਹੇ ਹਾਂ, ਉਸ ਨਾਲ ਵੀ ਕੈਂਸਰ ਹੁੰਦੀ ਹੈ। ਉਹਨਾਂ ਕਿਹਾ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜੈਵਿਕ ਖਾਦਾਂ ਬਣਾਉਣ ਨੂੰ ਲੈ ਕੇ ਉਹਨਾਂ ਕਿਹਾ ਕੀ ਚੰਡੀਗੜ੍ਹ ਦੇ ਵਿੱਚ ਵੀ ਔਰਗੈਨਿਕ ਨੂੰ ਮਹੱਤਤਾ ਦਿੱਤੀ ਜਾ ਰਹੀ ਹੈ।

ਸੋਨੀਆ ਮਾਨ ਨੇ ਕਿਹਾ ਸਾਨੂੰ ਜੈਵਿਕ ਵੱਲ ਜ਼ਿਆਦਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਵਰਲਡ ਕੈਂਸਰ ਵੱਲੋਂ ਫਰੀ ਟੈਸਟ, ਦਵਾਈਆਂ ਫ੍ਰੀ, ਸੇਫਟੀ ਪੈਡ ਵੀ ਮੁਫ਼ਤ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹੱਡੀਆਂ ਦੇ ਟੈਸਟ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸੇ ਕਰਕੇ ਇਸ ਦਾ ਨਾਂ ਸਿਹਤ ਮੇਲਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਲੋਕ ਨਾਲ ਲੈ ਕੇ ਆਉਣ, ਜਿਸ ਤੋਂ ਸਰਕਾਰ ਵੱਲੋਂ ਆਯੂਸ਼ਮਾਨ ਕਾਰਡ ਬਣਾਏ ਜਾਣਗੇ।

ਸੋਨੀਆ ਮਾਨ ਨੇ ਕਿਹਾ ਕਿ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਪਿੰਡਾਂ ਦੇ ਵਿੱਚ ਕਮੇਟੀਆਂ ਵੀ ਬਣਾਈਆਂ ਗਈਆਂ ਹਨ ਅਤੇ ਉਸ ਬੰਦਿਆ ਦੀ ਲਿਸਟ ਵੀ ਤਿਆਰ ਕੀਤੀ ਗਈ ਹੈ, ਜੋ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਪਿੰਡ ਅਦਲੀਵਾਲ ਨੂੰ ਸਨਮਾਨਿਤ ਕੀਤਾ ਜਾਏਗਾ। ਉਹਨਾਂ ਕਿਹਾ ਕਿ 80 ਤੋਂ 90 ਹਜ਼ਾਰ ਰੁਪਏ ਗੁਰੂ ਰਾਮਦਾਸ ਹਸਪਤਾਲ ਵਿੱਚ ਦਿੱਤਾ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.