ETV Bharat / state

Family On Road : ਖ਼ਬਰ ਦਾ ਅਸਰ ! ਸੜਕ ਕੰਢੇ ਧੀਆਂ ਨਾਲ ਰਹਿ ਰਹੇ ਪਰਿਵਾਰ ਦੀ ਸਮਾਜ ਸੇਵੀ ਸੰਸਥਾਵਾਂ ਨੇ ਫੜ੍ਹੀ ਬਾਂਹ, ਬਣੇਗਾ ਪੱਕਾ ਮਕਾਨ

author img

By ETV Bharat Punjabi Team

Published : Sep 25, 2023, 12:52 PM IST

Build House For Family On Road: ਸੜਕ ਕੰਢੇ ਝੁੱਗੀ ਵਿੱਚ ਰਹਿੰਦੇ ਇਸ ਪਰਿਵਾਰ ਦੀ ਖ਼ਬਰ ਈਟੀਵੀ ਭਾਰਤ ਵਲੋਂ ਪ੍ਰਮੁੱਖਤਾ ਨਾਲ ਦਿਖਾਈ ਗਈ। ਇਸ ਤੋਂ ਬਾਅਦ ਇਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆਂ ਉੱਤੇ ਵਾਇਰਲ ਹੋਈ, ਤਾਂ ਪਰਿਵਾਰ ਦਾ ਸਹਾਰਾ ਬਣ ਕੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ, ਜਿਨ੍ਹਾਂ ਨੇ ਨਾ ਸਿਰਫ਼ ਪੱਕਾ ਮਕਾਨ, ਜਦਕਿ ਦੋਨੋਂ ਬੱਚੀਆਂ ਦੀ ਸਿੱਖਿਆ ਦੀ ਜ਼ਿੰਮੇਵਾਰੀ ਵੀ (Family On Road) ਚੁੱਕੀ ਹੈ।

Family On Road, Amritsar
Family On Road : ਖ਼ਬਰ ਦਾ ਅਸਰ !

ਈਟੀਵੀ ਭਾਰਤ ਦੀ ਖਬਰ ਦਾ ਅਸਰ

ਅੰਮ੍ਰਿਤਸਰ: ਪਿਛਲੇ ਦਿਨੀਂ ਈਟੀਵੀ ਭਾਰਤ ਵਲੋਂ ਅੰਮ੍ਰਿਤਸਰ ਦੇ ਮੁਸਤਫਾਬਾਦ ਦੇ ਇਕ ਗਰੀਬ ਪਰਿਵਾਰ ਦੀ ਖ਼ਬਰ ਨੂੰ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਸੜਕ ਕੰਢੇ ਤਰਪਾਲਾਂ ਨਾਲ ਬਣੀ ਝੁੱਗੀ ਵਿੱਚ ਇਹ ਪਰਿਵਾਰ ਰਹਿਣ ਲਈ ਮਜ਼ਬੂਰ ਹੈ। ਹਾਲਾਤ ਇੰਨੇ ਕੁ ਤਰਸਯੋਗ ਹਨ ਕਿ ਪੀੜਤ ਸ਼ਸ਼ੀ ਕੁਮਾਰ ਅਪਣੀ ਪਤਨੀ ਅਤੇ ਦੋ ਧੀਆਂ ਨੂੰ ਨਾਲ ਲੈ ਕੇ ਇੱਥੇ ਰਹਿਣ ਲਈ ਮਜ਼ਬੂਰ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਸ਼ੀ ਕੁਮਾਰ ਦੇ ਪਰਿਵਾਰ ਦੀ ਬਾਂਹ ਫੜ੍ਹਨ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ।

ਕੀ ਹਨ ਹਾਲਾਤ: ਪੀੜਤ ਸ਼ਸ਼ੀ ਤੇ ਉਸ ਦੀ ਪਤਨੀ ਸੰਧਿਆ ਵਲੋਂ ਤਰਪਾਲਾਂ ਨਾਲ ਝੁੱਗੀ ਤਿਆਰ ਕੀਤੀ ਗਈ ਹੈ। ਝੁੱਗੀ ਇਸ ਤਰ੍ਹਾਂ ਬਣੀ ਹੈ ਕਿ ਇੱਥੇ ਅੰਦਰ ਛੋਟੀ ਜਿਹੀ ਥਾਂ ਵਿੱਚ ਰਸੋਈ, ਬਾਥਰੂਮ ਤੇ ਸੌਣ (Batala Road Of Amritsar) ਲਈ ਮੰਜੇ ਲੱਗੇ ਹੋਏ ਹਨ। ਆਰਥਿਕ ਹਾਲਾਤ ਇੰਨੇ ਖਰਾਬ ਹਨ ਕਿ ਸ਼ਸ਼ੀ ਆਪਣੀਆਂ ਦੋਹਾਂ ਧੀਆਂ ਚੋਂ ਇੱਕ ਨੂੰ ਪੜ੍ਹਾਈ ਕਰਵਾ ਪਾ ਰਿਹਾ ਹੈ। ਦੂਜੀ ਧੀ ਦੇ ਸਕੂਲ ਲਈ ਆਟੋ ਜਾਂਦਾ ਹੈ, ਪਰ ਉਸ ਨੂੰ ਦੇਣ ਯੋਗ ਪੈਸੇ ਨਹੀਂ ਹਨ।

ਹੁਣ ਬਣੇਗਾ ਪੱਕਾ ਮਕਾਨ ਤੇ ਦੋਵੇਂ ਧੀਆਂ ਪੜ੍ਹਣਗੀਆਂ: ਸਮਾਜ ਸੇਵੀ ਸੰਸਥਾ ਦੇ ਆਗੂ ਮਨਿੰਦਰ ਸਿੰਘ ਮੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਅਸੀਂ ਇਸ ਪਰਿਵਾਰ ਦੀ ਪੂਰੀ ਵੈਰੀਫੀਕੇਸ਼ਨ ਕਰਵਾਈ ਅਤੇ ਫਿਰ ਪਰਿਵਾਰ ਨਾਲ ਮੁਲਾਕਾਤ ਕੀਤੀ। ਹੁਣ ਇਸ ਪਰਿਵਾਰ ਲਈ ਪੱਕੇ ਮਕਾਨ ਦੀ ਉਸਾਰੀ ਜਲਦ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਦੋਵੇਂ ਕੁੜੀਆਂ ਦੀ ਸਿੱਖਿਆ ਦਾ ਜ਼ਿੰਮਾ ਵੀ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਬੱਚੀਆਂ ਨੂੰ ਉੱਚ ਸਿੱਖਿਆ ਲਈ ਇੰਟਰਨੈੱਟ ਦਾ ਵੀ ਪ੍ਰਬੰਧ ਕਰਕੇ (Family On Road) ਦਿੱਤਾ ਜਾਵੇਗਾ। ਇਥੋਂ ਤੱਕ ਕਿ ਬੱਚਿਆ ਲਈ ਟੀਵੀ ਤੇ ਕੇਬਲ ਵੀ ਫ੍ਰੀ ਲੱਗਵਾਉਣ ਦੀ ਜਿੰਮੇਵਾਰੀ ਲਈ ਗਈ ਹੈ। ਘਰ ਦੇ ਮੁੱਖੀ ਸਸ਼ੀ ਨੂੰ ਚੰਗੀ ਨੌਕਰੀ ਤੇ ਲਗਵਾਉਣ ਦਾ ਵੀ ਭਰੋਸਾ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵਲੋਂ ਦਿੱਤਾ ਗਿਆ ਹੈ।

ਪਰਿਵਾਰ ਨਾਲ ਕੱਟਿਆ ਕੇਕ ਤੇ ਮਨਾਈ ਖੁਸ਼ੀ: ਇਸ ਮੌਕੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨੇ ਜਿੱਥੇ ਮੀਡੀਆ ਦਾ ਧੰਨਵਾਦ ਕੀਤਾ, ਉੱਥੇ ਹੀ ਆਪਣੇ ਸਾਥੀਆਂ ਨੂੰ ਨਾਲ ਲੈਕੇ ਇਸ ਪਰਿਵਾਰ ਕੋਲ ਝੁੱਗੀ ਵਿੱਚ ਪਹੁੰਚੇ। ਪਰਿਵਾਰ ਨਾਲ ਬੈਠ ਕੇ ਕੇਕ ਕੱਟਿਆ ਗਿਆ ਤੇ ਮਕਾਨ ਨੂੰ ਬਣਾਉਣ ਦੀ ਖ਼ੁਸ਼ੀ ਮਨਾਈ ਗਈ। ਮਨਦੀਪ ਨੇ ਕਿਹਾ ਕਿ ਤੁਹਾਡੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਦੇ ਘਰ ਰਾਤ ਚੋਰ ਇਨ੍ਹਾਂ ਦਾ ਸਮਾਨ ਚੁੱਕਣ ਲਈ ਆਏ, ਪਰ ਬਚਾਅ ਹੋ ਗਿਆ, ਪਰ ਇਹ ਚੀਜ਼ਾਂ ਦੁੱਖ ਦਿੰਦੀਆਂ ਹਨ ਕਿ ਕਿਹੋ ਜਿਹੇ ਲੋਕ ਦੁਨੀਆਂ ਉੱਤੇ ਵਸੇ ਹਨ। ਮੰਨਾ ਨੇ ਕਿਹਾ ਕਿ ਸੰਧਿਆ ਦਾ ਅਕਾਊਂਟ ਸੋਸ਼ਲ ਮੀਡੀਆ ਉੱਤੇ ਪਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਕਾਨ ਬਣਨ ਤੋਂ ਬਾਅਦ ਜਿਹੜੇ ਵੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁਣ, ਉਹ ਇਨ੍ਹਾਂ ਦੇ ਅਕਾਊਂਟ ਵਿੱਚ ਪੈਸੇ ਪਾ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.