ETV Bharat / state

ਪੈਸਿਆਂ ਦੇ ਲੈਣ ਦੇਣ ਕਰਕੇ ਪ੍ਰਵਾਸੀ ਨੇ ਕੀਤਾ ਸਿੱਖ ਵਿਅਕਤੀ ਦਾ ਕਤਲ

author img

By

Published : Feb 21, 2020, 10:53 PM IST

ਅੰਮ੍ਰਿਤਸਰ 'ਚ ਪੈਸਿਆਂ ਦੇ ਲੈਣ-ਦੇਣ ਮਾਮਲੇ 'ਚ ਪ੍ਰਵਾਸੀ ਵਿਅਕਤੀ ਨੇ ਸਿੱਖ ਵਿਅਕਤੀ ਦਾ ਕਤਲ ਕਰ ਦਿੱਤਾ ਹੈ ਜਿਸ 'ਚ ਮੁਲਜ਼ਮ ਅਜੇ ਫ਼ਰਾਰ ਹੈ।

ਫ਼ੋਟੋ
ਫ਼ੋਟੋ

ਅੰਮ੍ਰਿਤਸਰ: ਬੀਤੇ ਦਿਨੀਂ ਹੀ ਪੈਸਿਆਂ ਦੇ ਲੈਣ-ਦੇਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਪ੍ਰਵਾਸੀ ਵਿਅਕਤੀ ਨੇ ਸਿੱਖ ਵਿਅਕਤੀ ਦਾ ਕਤਲ ਕਰ ਦਿੱਤਾ ਹੈ। ਸਿਖ ਵਿਅਕਤੀ ਦੀ ਪਹਿਚਾਨ ਅਮਰੀਕ ਸਿੰਘ ਵਜੋਂ ਹੋਈ ਹੈ ਤੇ ਪ੍ਰਵਾਸੀ ਵਿਅਕਤੀ ਦੀ ਆਨਦ ਕੁਮਾਰ ਵਜੋਂ ਹੋਈ ਹੈ। ਇਨ੍ਹਾਂ ਦੋਨਾਂ 'ਚ ਆਪਸੀ ਪੈਸਿਆਂ ਲੈਣ ਦੇਣ ਸੀ।

ਪੀੜਤ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਅਮਰੀਕ ਸਿੰਘ ਬਹੁਤ ਹੀ ਨੇਕ ਦਿਲ ਵਿਅਕਤੀ ਸੀ। ਉਸ ਕੋਲ ਕੁੱਝ ਲੋਕ ਆਰਥਿਕ ਮਦਦ ਲਈ ਆਉਂਦੇ ਸਨ ਤੇ ਉਹ ਲੋਕਾਂ ਦੀ ਆਰਥਿਕ ਮਦਦ ਕਰਦਾ ਸੀ। ਇਸ ਤਰ੍ਹਾਂ ਹੀ ਉਸ ਨੇ ਪ੍ਰਵਾਸੀ ਆਨਦ ਕੁਮਾਰ ਦੀ ਕੀਤੀ ਸੀ ਜਿਸ 'ਚ ਉਸ ਨੂੰ ਆਪਣੀ ਜਾਨ ਹੀ ਗਵਾਨੀ ਪੈ ਗਈ।

ਵੀਡੀਓ

ਉਨ੍ਹਾਂ ਕਿਹਾ ਕਿ ਆਨਦ ਕੁਮਾਰ ਨੇ ਅਮਰੀਕ ਕੋਲੋ ਸਵਾਰੀ ਓਟੋ ਲੈਣ ਲਈ ਕੁਝ ਪੈਸ ਲਏ ਸੀ। ਉਨ੍ਹਾਂ ਪੈਸਿਆਂ ਨੂੰ ਲੈਣ ਲਈ ਅਮਰੀਕ ਆਨਦ ਕੁਮਾਰ ਦੇ ਘਰ ਗਿਆ ਸੀ ਪਰ ਅਮਰੀਕ ਆਨਦ ਕੁਮਾਰ ਦੇ ਘਰ ਗਿਆ ਹੀ ਵਾਪਿਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਜਦੋਂ ਅਮਰੀਕ ਸਿੰਘ ਦੀ ਪਤਨੀ ਨੇ ਆਨਦ ਕੁਮਾਰ ਦੇ ਘਰ ਜਾ ਕੇ ਅਮਰੀਕ ਸਿੰਘ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਮਰੀਕ ਸਿੰਘ ਆਇਆ ਸੀ ਪਰ ਹੁਣ ਚਲਾ ਗਿਆ ਹੈ।

ਇਹ ਵੀ ਪੜ੍ਹੋ: ਲੁੱਟਾਂ-ਖੋਹਾਂ ਕਰਨ ਵਾਲੇ 2 ਮੈਂਬਰ ਚੜ੍ਹੇ ਪੁਲਿਸ ਦੇ ਅੜਿਕੇ

ਜਾਂਚ ਅਧਿਕਾਰੀ ਨੇ ਦੱਸਿਆ ਕਿ ਅਮਰੀਕ ਸਿੰਘ ਦੀ ਪਤਨੀ ਨੇ ਪੁਲਿਸ ਨੂੰ ਅਮਰੀਕ ਸਿੰਘ ਦੇ ਘਰ ਨਾਂਹ ਆਉਣ ਦੀ ਖ਼ਬਰ ਦਿੱਤੀ ਸੀ। ਅਮਰੀਕ ਸਿੰਘ ਦੀ ਪਤਨੀ ਨੇ ਦੱਸਿਆ ਕਿ ਅਮਰੀਕ ਸਿੰਘ ਆਨਦ ਦੇ ਘਰ ਪੈਸੇ ਲੈਣ ਲਈ ਗਏ ਸੀ ਪਰ ਅਜੇ ਤੱਕ ਵਾਪਿਸ ਨਹੀਂ ਆਏ। ਜਦੋਂ ਪੁਲਿਸ ਨੇ ਆਨਦ ਦੇ ਘਰ ਪੁੱਛ-ਗਿੱਛ ਕੀਤੀ ਤਾਂ ਉਸ ਦੇ ਘਰ ਚੋਂ ਹੀ ਅਮਰੀਕ ਸਿੰਘ ਦੀ ਲਾਸ਼ ਬਰਾਮਦ ਹੋਈ।

ਪੁਲਿਸ ਨੇ ਦੱਸਿਆ ਕਿ ਲਾਸ਼ ਦੇ ਪੋਸਟਮਾਟਮ ਤੋਂ ਪਤਾ ਲੱਗਾ ਕਿ ਉਸ ਦਾ ਸਿਰ ਸਿਲੈਂਡਰ 'ਤੇ ਵੱਜਣ ਨਾਲ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਆਨਦ ਕੁਮਾਰ ਅਜੇ ਫਰਾਰ ਹੈ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਆਨਦ ਕੁਮਾਰ ਖਿਲਾਫ ਮੁਕਦਮਾ ਨੰਬਰ 37,21 ਦਰਜ ਕਰ ਲਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.