ETV Bharat / state

ਐਸਜੀਪੀਸੀ ਨੇ ਦੋ ਏਕੜ ਵਿੱਚ ਲਗਾਇਆ ਜੰਗਲ, ਬਾਬਾ ਸੂਬਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਮੁਫ਼ਤ ਦਿੱਤੇ ਪੌਦੇ

author img

By

Published : Aug 21, 2023, 7:29 PM IST

ਐਸਜੀਪੀਸੀ ਨੇ ਦੋ ਏਕੜ ਵਿੱਚ ਲਗਾਇਆ ਜੰਗਲ
ਐਸਜੀਪੀਸੀ ਨੇ ਦੋ ਏਕੜ ਵਿੱਚ ਲਗਾਇਆ ਜੰਗਲ

ਐਸਜੀਪੀਸੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ 2 ਏਕੜ ਵਿੱਚ 50 ਪ੍ਰਕਾਰ ਦੇ ਪੌਦੇ ਲਗਾਏ। ਬਾਬਾ ਸੂਬਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਜੰਗਲ ਵਿੱਚ ਲਗਾਉਣ ਲਈ ਪੌਦੇ ਮੁਫ਼ਤ ਵਿੱਚ ਦਿੱਤੇ ਗਏ।

ਐਸਜੀਪੀਸੀ ਨੇ ਦੋ ਏਕੜ ਵਿੱਚ ਲਗਾਇਆ ਜੰਗਲ

ਬਰਨਾਲਾ: ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਨੇ 2 ਏਕੜ ਵਿੱਚ ਜੰਗਲ ਲਗਾਇਆ। ਜੰਗਲ ਲਗਾਉਣ ਲਈ ਵਿਸ਼ੇ਼ਸ ਤੌਰ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਐਸਜੀਪੀਸੀ ਦੇ ਅੰਤ੍ਰਿਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਪਹੁੰਚੇ। ਐਸਜੀਪੀਸੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ 2 ਏਕੜ ਵਿੱਚ 50 ਪ੍ਰਕਾਰ ਦੇ ਪੌਦੇ ਲਗਾਏ। ਬਾਬਾ ਸੂਬਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਜੰਗਲ ਵਿੱਚ ਲਗਾਉਣ ਲਈ ਪੌਦੇ ਮੁਫ਼ਤ ਵਿੱਚ ਦਿੱਤੇ ਗਏ। ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਵੱਧ ਰਹੇ ਪ੍ਰਦੂਸ਼ਨ ਦੇ ਮੱਦੇਨਜ਼ਰ ਜੰਗਲ ਲਗਾਉਣੇ ਸਮੇਂ ਦੀ ਜ਼ਰੂਰਤ ਹੈ। ਉਥੇ ਗੁਰੂਘਰਾਂ ਵਿੱਚ ਜਹਾਜ਼ ਚੜ੍ਹਾਏ ਜਾਣ ਨੂੰ ਐਸਜੀਪੀਸੀ ਪ੍ਰਧਾਨ ਨੇ ਗਲਤ ਦੱਸਦਿਆਂ ਕਿਹਾ ਕਿ ਐਸਜੀਪੀਸੀ ਦੇ ਗੁਰੂ ਘਰਾਂ ਵਿੱਚ ਸਖ਼ਤੀ ਨਾਲ ਅਜਿਹਾ ਕਰਨ ਉਪਰ ਪਾਬੰਦੀ ਲਗਾ ਦਿੱਤੀ ਹੈ।


ਜੰਗਲ ਲਗਾਉਣ ਦਾ ਕਾਰਜ ਸ਼ੁਰੂ : ਇਸ ਮੌਕੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੀਆਂ ਜ਼ਮੀਨਾਂ, ਸੰਸਥਾਵਾਂ ਅਤੇ ਥਾਵਾਂ ਉਪਰ ਘੱਟੋ ਘੱਟ ਇੱਕ ਏਕੜ ਜਗ੍ਹਾ ਉਪਰ ਜੰਗਲ ਲਗਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ। ਐਸਜੀਪੀਸੀ ਦੀ ਖਾਲੀ ਪਈ ਜਗ੍ਹਾ ਨੂੰ ਜੰਗਲ ਦਾ ਰੂਪ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਬਰਨਾਲਾ ਦੇ ਬੀਬੀ ਪ੍ਰਧਾਨ ਕੌਰ ਗੁਰਦਆਰਾ ਸਾਹਿਬ ਵਿਖੇ 2 ਏਕੜ ਵਿੱਚ ਜੰਗਲ ਲਗਾਇਆ ਗਿਆ ਸੀ ਅਤੇ ਅੱਜ ਦੋ ਏਕੜ ਵਿੱਚ ਹੋਰ ਜੰਗਲ ਲਗਾਇਆ ਜਾ ਰਿਹਾ ਹੈ। ਬਾਬਾ ਸੂਬਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ 277ਵਾਂ ਜੰਗਲ ਲਗਾਇਆ ਗਿਆ ਹੈ। ਜਿਸ ਲਈ ਉਹਨਾਂ ਵਲੋਂ ਮੁਫ਼ਤ ਪੌਦੇ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਜੰਗਲ ਵਿੱਚ ਮੈਡੀਸਨ ਸਮੇਤ ਅਨੇਕ ਪ੍ਰਕਾਰ ਦੇ ਪੌਦੇ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੀ ਘੜੀ ਵਾਤਾਵਰਨ ਪ੍ਰਦੂਸ਼ਨ ਵੱਧ ਰਿਹਾ ਹੈ, ਜਿਸਦੀ ਸ਼ੁੱਧਤਾ ਲਈ ਜੰਗਲ ਲਗਾਉਣੇ ਬਹੁਤ ਜ਼ਰੂਰੀ ਹਨ। ਉਹਨਾਂ ਜੰਗਲ ਲਗਾਏ ਜਾਣ 'ਤੇ ਐਸਜੀਪੀਸੀ ਦੇ ਲੋਕਲ ਪ੍ਰਬੰਧਕਾਂ ਨੂੰ ਵੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਗੁਰੂ ਘਰਾਂ ਵਿੱਚ ਖਿਡੌਣੇ ਚੜ੍ਹਾਏ ਜਾਣ ਸਬੰਧੀ ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਵਲੋਂ ਇਸ ਉਪਰ ਰੋਕ ਲਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਖਿਡੌਣੇ ਗੁਰੂ ਘਰਾਂ ਵਿੱਚ ਚੜ੍ਹਾਉਣੇ ਮਨਮਤ ਹੈ। ਗੁਰਬਾਣੀ ਸਾਨੂੰ ਗੁਰਸ਼ਬਦ ਦਾ ਜਹਾਜ਼ ਅਰਪਿੱਤ ਕਰਨ ਲਈ ਪ੍ਰੇਰਿਤ ਕਰਦੀ ਹੈ। ਜਦਕਿ ਗੁਰੂ ਘਰਾਂ ਵਿੱਚ ਜਹਾਜ਼ ਚੜਾਉਣੇ ਗਲਤ ਹਨ।





ਐਸਜੀਪੀਸੀ ਵਲੋਂ ਹਮੇਸ਼ਾ ਕੁਦਰਤ ਪੱਖੀ ਫ਼ੈਸਲੇ: ਇਸ ਮੌਕੇ ਗੱਲਬਾਤ ਕਰਦਿਆਂ ਐਸਜੀਪੀਸੀ ਪ੍ਰਧਾਨ ਦੇ ਸਾਬਕਾ ਮੈਂਬਰ ਜਰਨੈਲ ਸਿੰਘ ਅਤੇ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਦੇ ਮੈਨੇਜਰ ਸੁਜੀਤ ਸਿੰਘ ਠੀਕਰੀਵਾਲ ਨੇ ਕਿਹਾ ਕਿ ਗੁਰਬਾਣੀ ਦੇ ਆਦੇਸ਼ ਅਨੁਸਾਰ ਐਸਜੀਪੀਸੀ ਵਲੋਂ ਹਮੇਸ਼ਾ ਕੁਦਰਤ ਪੱਖੀ ਫ਼ੈਸਲੇ ਲਏ ਜਾਂਦੇ ਹਨ। ਜਿਸ ਤਹਿਤ ਐਸਜੀਪੀਸੀ ਵਲੋਂ ਅੱਜ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਉਪਰ ਜੰਗਲ ਲਗਾਇਆ ਗਿਆ ਹੈ। ਅੱਜ ਦੋ ਏਕੜ ਜਗ੍ਹਾ ਵਿੱਚ ਜੰਗਲ ਲਗਾਇਆ ਗਿਆ ਹੈ। ਜਿਸ ਵਿੱਚ 50 ਤਰ੍ਹਾਂ ਦੇ ਪੌਦੇ ਲਗਾਏ ਗਏ ਹਨ। ਇਸ ਮੌਕੇ ਵਿਸ਼ੇ਼ਸ ਤੌਰ ਤੇ ਐਸਜੀਪਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਖਾਲਸਾ ਵਲੋਂ ਪਹੁੰਚ ਕੇ ਇਹ ਪੌਦੇ ਲਗਾਏ ਗਏ ਹਨ। ਉਹਨਾਂ ਕਿਹਾ ਕਿ ਇਹ ਪੌਦੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਮੁਫ਼ਤ ਵਿੱਚ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਬੀਬੀ ਪ੍ਰਧਾਨ ਕੌਰ ਨੇ ਇਹ ਵੱਡੀ ਜਾਇਦਾਦ ਲੰਗਰ ਲਗਾਉਣ ਲਈ ਦਿੱਤੀ ਗਈ ਸੀ, ਜਿੱਥੇ ਹੁਣ ਐਸਜੀਪੀਸੀ ਵਲੋਂ 4 ਏਕੜ ਵਿੱਚ ਜੰਗਲ ਲਗਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.