ETV Bharat / state

Sidhu Moose Wala Mother Post: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਕਹੀ ਇਹ ਵੱਡੀ ਗੱਲ

author img

By

Published : Aug 21, 2023, 4:35 PM IST

Sidhu Moose Wala Mother Shared Emotional Post
Sidhu Moose Wala Mother Shared Emotional Post

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਭਾਵੇ ਸਾਲ ਬੀਤ ਚੁੱਕਾ ਹੈ, ਪਰ ਪਰਿਵਾਰ ਲਈ ਇਹ ਘਾਟਾ ਨਾ ਪੂਰਾ ਹੋਣ ਵਾਲਾ ਹੈ ਅਤੇ ਇਨਸਾਫ ਦੀ ਉਡੀਕ ਕਰ ਰਹੇ ਹਨ। ਮੂਸੇਵਾਲਾ ਨੂੰ ਲੈ ਕੇ ਇਕ ਵਾਰ ਫਿਰ ਮਾਂ ਚਰਨ ਕੌਰ ਦੀ ਭਾਵੁਕ ਪੋਸਟ ਸਾਹਮਣੇ ਆਈ ਹੈ। ਪੜ੍ਹੋ ਪੂਰੀ ਖ਼ਬਰ।

ਹੈਦਰਾਬਾਦ ਡੈਸਕ: ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਮਾਤਾ-ਪਿਤਾ ਵਲੋਂ ਪੁੱਤਰ ਦੇ ਕਤਲ ਵਿੱਚ ਹਰ ਦਿਨ ਹੋ ਰਹੇ ਨਵੇਂ ਖੁਲਾਸਿਆਂ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਗਈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇਸ ਉੱਤੇ ਅਪਣੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ। ਉਨ੍ਹਾਂ ਵਲੋਂ ਸਾਂਝੀ ਕੀਤੀ ਪੋਸਟ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ। ਮਾਤਾ ਚਰਨ ਕੌਰ ਵਲੋਂ ਤਾਜ਼ਾ ਸਾਂਝੀ ਕੀਤੀ ਪੋਸਟ ਵਿੱਚ ਸਿੱਧੂ ਦੇ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਦੇ ਨਵੇਂ ਚਿਹਰੇ ਸਾਹਮਣੇ ਆਉਣ ਉੱਤੇ ਪ੍ਰਤੀਕਿਰਿਆ ਦਿੱਤੀ ਗਈ ਹੈ।

ਮਾਤਾ ਚਰਨ ਕੌਰ ਨੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦੇ ਹੋਏ ਅਪਣੇ ਪੁੱਤ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ, 'ਹਰ ਰੋਜ਼ ਪਰਦੇ ਉੱਠ ਰਹੇ ਹਨ, ਹਰ ਰੋਜ਼ ਇਹ ਚਿਹਰੇ ਅਤੇ ਨਾਮ ਅਕਾਲ ਪੁਰਖ ਸਾਹਮਣੇ ਲਿਆ ਰਹੇ ਆ, ਜਿਨ੍ਹਾਂ ਨੇ ਮੇਰੇ ਬੇਕਸੂਰ ਬੱਚੇ ਦੇ ਅਨਮੋਲ ਸਾਹਾਂ ਨੂੰ ਸਾਡੇ ਤੋ ਖੋਹ ਲਿਆ। ਮੈਂ ਵੀ ਅਕਸਰ ਸੋਚੀ ਪੈ ਜਾਂਦੀ ਸੀ ਸ਼ੁੱਭ ਕਿ ਅਕਾਲ ਪੁਰਖ ਉੱਤੇ ਛੱਡ ਮੈਂ ਕਿਤੇ ਅਪਣੇ ਫ਼ਰਜ਼ ਤੋਂ ਪਿੱਛੇ ਤਾਂ ਨਹੀਂ ਹਟ ਰਹੀਂ, ਪਰ ਨਹੀਂ ਪੁੱਤ ਅਕਾਲ ਪੁਰਖ ਮੇਰੇ ਸਾਹਮਣੇ ਇਨਸਾਫ਼ ਕਰ ਰਹੇ ਨੇ, ਪੁੱਤ ਮੈਂ ਜਾਣਦੀ ਆ ਕਿ ਸਮਾਂ ਲੱਗ ਰਿਹਾ ਹੈ ਜਾਂ ਲੱਗੇਗਾ, ਪਰ ਉਹ ਚਿਹਰੇ ਜਗ ਜ਼ਾਹਿਰ ਵੀ ਹੋਣਗੇ ਤੇ ਇਨਸਾਫ਼ ਵੀ ਜ਼ਰੂਰ ਮਿਲੇਗਾ, ਇਹ ਵਿਸ਼ਵਾਸ ਅਕਾਲ ਪੁਰਖ ਉੱਤੇ ਇੱਕ ਬਹਾਦਰ ਪੁੱਤਰ ਦੀ, ਬਹਾਦਰ ਮਾਂ ਕਰ ਰਹੀ ਆ।'

Sidhu Moose Wala Mother Post
ਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ

ਮਾਤਾ ਚਰਨ ਕੌਰ ਵਲੋਂ ਸਾਂਝੀ ਕੀਤੀ ਪੋਸਟ ਉੱਪਰ ਕਈ ਫੈਨਸ ਕੁਮੈਂਟ ਕਰ ਰਹੇ ਹਨ। ਅਪਣੀ ਪ੍ਰਤੀਕਿਰਿਆਵਾਂ ਸਾਂਝੀਆਂ ਕਰ ਰਹੇ ਹਨ। ਇਸ ਉੱਤੇ ਇੱਕ ਯੂਜ਼ਰ ਨੇ ਕੁਮੈਂਟ ਕੀਤਾ ਕਿ, 'ਪ੍ਰਮਾਤਮਾ ਜ਼ਰੂਰ ਇਨਸਾਫ ਕਰੇਗਾ ਮਾਤਾ ਜੀ, ਉਨ੍ਹਾਂ ਪਾਪੀਆਂ ਨੂੰ ਅਜਿਹੀ ਸਜ਼ਾ ਮਿਲੇਗੀ, ਉਨ੍ਹਾਂ ਦੀਆਂ ਪੁਸ਼ਤਾਂ ਯਾਦ ਰੱਖਣਗੀਆਂ। #justiceforsidhumooewala'

ਇਕ ਹੋਰ ਫੈਨਸ ਨੇ ਲਿਖਿਆ ਕਿ, 'ਮਾਂ ਤੇਰਾ ਪੁੱਤ ਇੱਕ ਪ੍ਰੇਰਨਾ ਹੈ, ਸਾਡੇ ਸਮਾਜ ਲਈ, ਸਿੱਧੂ ਦੇ ਕਤਲ ਦਾ ਇਨਸਾਫ ਮਿਲ ਕੇ ਰਹੇਗਾ, ਭਾਵੇਂ ਸਮਾਂ ਲੱਗ ਰਿਹਾ ਹੈ, ਸਿੱਧੂ ਇਨ੍ਹਾਂ ਜ਼ਾਲਮਾਂ ਦੀ ਛਾਤੀ ਉੱਤੇ ਬੈਠ ਗਿਆ ਹੈ, ਜ਼ਾਲਮ ਕਦੋਂ ਤੱਕ ਲੁਕਣਗੇ।'

ਜ਼ਿਕਰਯੋਗ ਹੈ ਕਿ 29 ਮਈ, 2022 ਵਿੱਚ, ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੀ ਗੈਂਗ ਗੋਲਡੀ ਬਰਾੜ ਵਲੋਂ ਲਈ ਗਈ ਸੀ। ਇਸ ਤੋਂ ਬਾਅਦ ਲਗਾਤਾਰ ਮੂਸੇਵਾਲਾ ਦੇ ਮਾਤਾ-ਪਿਤਾ ਕਾਤਲਾਂ ਨੂੰ ਸਜ਼ਾ ਦਿਲਾਉਂਦੇ ਹੋਏ ਇਨਸਾਫ਼ ਦੀ ਮੰਗ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.