ETV Bharat / state

ਐਸਜੀਪੀਸੀ ਅਤੇ ਪਾਠੀ ਸਿੰਘਾਂ 'ਚ ਤਲਖੀ, ਪਾਠੀ ਸਿੰਘਾਂ ਨੇ ਐਸਜੀਪੀਸੀ 'ਤੇ ਲਾਏ ਗੁਰਬਾਣੀ ਦੀ ਬੇਅਦਬੀ ਕਰਨ ਦੇ ਇਲਜ਼ਾਮ

author img

By

Published : Aug 17, 2023, 3:53 PM IST

ਐਸਜੀਪੀਸੀ ਅਤੇ ਪਾਠੀ ਸਿੰਘਾਂ 'ਚ ਤਲਖੀ, ਪਾਠੀ ਸਿੰਘਾਂ ਨੇ ਐਸਜੀਪੀਸੀ 'ਤੇ ਲਾਏ ਗੁਰਬਾਣੀ ਦੀ ਬੇਅਦਬੀ ਦੇ ਇਲਜ਼ਾਮ
ਐਸਜੀਪੀਸੀ ਅਤੇ ਪਾਠੀ ਸਿੰਘਾਂ 'ਚ ਤਲਖੀ, ਪਾਠੀ ਸਿੰਘਾਂ ਨੇ ਐਸਜੀਪੀਸੀ 'ਤੇ ਲਾਏ ਗੁਰਬਾਣੀ ਦੀ ਬੇਅਦਬੀ ਦੇ ਇਲਜ਼ਾਮ

ਪਾਠੀ ਸਿੰਘਾਂ ਵੱਲੋਂ ਇੱਕ ਮੀਟਿੰਗ ਰੱਖੀ ਗਈ, ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਦੇ ਪ੍ਰਬੰਧਕ ਅਤੇ ਮੁਲਾਜ਼ਮਾਂ ਦੌਰਾਨ ਵੀ ਤਿੱਖੀ ਤਕਰਾਰ ਹੋਈ। ਇਸ ਮੌਕੇ ਪਾਠੀ ਸਿੰਘਾਂ ਨੇ ਦੱਸਿਆ ਕਿ ਬੜੀ ਦੁੱਖਦਾਈ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਠੀ ਸਿੰਘਾਂ ਨੂੰ ਕਾਫੀ ਜਲੀਲ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਪਾਠੀ ਸਿੰਘਾਂ ਨੇ ਕਮੇਟੀ 'ਤੇ ਗੁਰਬਾਣੀ ਦੀ ਬੇਅਦਬੀ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ ।

ਐਸਜੀਪੀਸੀ ਅਤੇ ਪਾਠੀ ਸਿੰਘਾਂ 'ਚ ਤਲਖੀ, ਪਾਠੀ ਸਿੰਘਾਂ ਨੇ ਐਸਜੀਪੀਸੀ 'ਤੇ ਲਾਏ ਗੁਰਬਾਣੀ ਦੀ ਬੇਅਦਬੀ ਦੇ ਇਲਜ਼ਾਮ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਸਰ ਹੀ ਕਿਸੇ ਨਾ ਕਿਸੇ ਵਿਵਾਦ ਕਾਰਨ ਸੁਰਖੀਆਂ 'ਚ ਘਿਰੀ ਰਹਿੰਦੀ ਹੈ। ਇੱਕ ਪਾਸੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਕਮੇਟੀ 'ਤੇ ਨਿਸ਼ਾਨੇ ਸਾਧੇ ਗਏ ਸਨ ਜਿਸ ਤੋਂ ਬਾਅਦ ਐਸਜੀਪੀਸੀ ਵੱਲੋਂ ਆਪਣਾ ਯੂਟਿਊਬ ਚੈਨਲ ਬਣਾਇਆ ਗਿਆ। ਇਸ ਸਭ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਨਵੇਂ ਵਿਵਾਦ 'ਚ ਘਿਰਦੀ ਜਾ ਰਹੀ ਹੈ। ਇਹ ਵਿਵਾਦ ਕਿਸੇ ਹੋਰ ਨਾਲ ਨਹੀਂ, ਬਲਕਿ ਐਸਜੀਪੀਸੀ ਅਤੇ ਸ਼੍ਰੋਮਣੀ ਕਮੇਟੀ ਦੇ ਪਾਠੀ ਸਿੰਘਾਂ 'ਚ ਨਜ਼ਰ ਆ ਰਿਹਾ ਹੈ। ਪਾਠੀ ਸਿੰਘਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਐਸਜੀਪੀਸੀ ਨੇ ਕਈ ਇਸ ਤਰਾਂ ਦੇ ਪਾਠੀ ਸਿੰਘ ਰੱਖੇ ਹੋਏ ਹਨ, ਜਿਨ੍ਹਾਂ ਨੂੰ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪੂਰਨ ਤੌਰ 'ਤੇ ਸੰਖਿਆ ਵੀ ਪੜਨੀ ਨਹੀਂ ਆਉਂਦੀ। ਉਹ ਗੁਰੂ ਸਾਹਿਬ ਦਾ ਸਤਿਕਾਰ ਕਿਸ ਤਰਾਂ ਕਰ ਸਕਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਉਨ੍ਹਾਂ ਦਾ ਕੋਈ ਟੈਸਟ ਕੀਤਾ ਗਿਆ ਹੈ।

ਪਾਠੀ ਸਿੰਘਾਂ ਦਾ ਰੋਸ: ਪਾਠੀ ਸਿੰਘਾਂ ਨੇ ਆਪਣਾ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਅਜਿਹੇ ਸਿੰਘ ਸਿਰਫ਼ ਸ਼੍ਰੌਮਣੀ ਕਮੇਟੀ ਅਤੇ ਆਪਣੇ ਆਕਵਾਂ ਨੂੰ ਖੁਸ਼ ਕਰਨ ਝੂਠ ਬੋਲ ਰਹੇ ਹਨ। ਉਨ੍ਹਾਂ ਇੱਕ ਹੋਰ ਝੂਠ ਬੋਲ੍ਹਿਆ ਕਿ ਪਾਠੀ ਸਿੰਘਾਂ ਵੱਲੋਂ ਸ੍ਰੀ ਦਰਬਾਰ ਸਾਹਿਬ 'ਚ ਪਾਠ ਅਰੰਭ ਨਹੀਂ ਕੀਤੇ ਗਏ ਜੋ ਕਿ ਸਰਾਸਰ ਗਲਤ ਹੈ। ਇਸ ਸਭ ਤੋਂ ਬਾਅਦ ਪਾਠੀ ਸਿੰਘਾਂ ਵੱਲੋਂ ਇੱਕ ਮੀਟਿੰਗ ਰੱਖੀ ਗਈ ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਦੇ ਪ੍ਰਬੰਧਕ ਅਤੇ ਮੁਲਾਜ਼ਮਾਂ ਦੌਰਾਨ ਵੀ ਤਿੱਖੀ ਤਕਰਾਰ ਹੋਈ। ਇਸ ਮੌਕੇ ਪਾਠੀ ਸਿੰਘਾਂ ਨੇ ਦੱਸਿਆ ਕਿ ਬੜੀ ਦੁੱਖਦਾਈ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਠੀ ਸਿੰਘਾਂ ਨੂੰ ਕਾਫੀ ਜਲੀਲ ਕੀਤਾ ਜਾ ਰਿਹਾ ਹੈ। ਇਹੀ ਨਹੀਂ, ਪਾਠੀ ਸਿੰਘਾਂ ਨੇ ਕਮੇਟੀ 'ਤੇ ਗੁਰਬਾਣੀ ਦੀ ਘੋਰ ਬੇਅਦਬੀ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ।


ਪਾਠੀ ਸਿੰਘਾਂ ਵੱਲੋਂ ਐਸਜੀਪੀਸੀ 'ਤੇ ਇਲਜ਼ਾਮ: ਪਾਠੀ ਸਿੰਘਾਂ ਨੇ ਸ਼ਿਕਾਇਤੀ ਲਹਿਜ਼ੇ ਵਿੱਚ ਕਿਹਾ ਕਿ ਅਖੰਡ ਪਾਠੀ ਸਿੰਘਾਂ ਨੇ ਇੱਕ ਮੀਟਿੰਗ ਆਮ ਤੌਰ 'ਤੇ ਰੱਖੀ ਸੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਝੂੱਠਾ ਇਲਜ਼ਾਮ ਲਗਾਇਆ ਜਾ ਰਿਹਾ ਸੀ ਕਿ ਆਖੰਡ ਪਾਠੀ ਸਿੰਘਾਂ ਨੇ ਆਖੰਡ ਪਾਠ ਆਰੰਭ ਨਹੀਂ ਕਰਨੇ। ਉਨ੍ਹਾਂ ਕਿਹਾ ਕਿ ਅਸੀ ਸੰਗਤਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਤੁਸੀਂ ਵੇਖ਼ ਸਕਦੇ ਹੋ ਆਖੰਡ ਪਾਠ ਆਰੰਭ ਕੀਤੇ ਜਾ ਰਹੇ ਹਨ। ਪਾਠੀ ਸਿੰਘਾਂ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋ ਇੱਕ ਵਾਰ ਫਿਰ ਮਰਿਆਦਾ ਦੀ ਉਲੰਘਣਾ ਕਰਦੇ ਹੋਏ ਇਸ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ। ਸੰਗਤ ਨੂੰ ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਝੂਠਾ ਪ੍ਰਚਾਰ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਖੰਡ ਪਾਠੀ ਸਿੰਘਾਂ ਅਤੇ ਗ੍ਰੰਥੀ ਸਿੰਘਾਂ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਨੇ ਵੱਡਾ ਇਲਜ਼ਾਮ ਲਗਾਉਂਦਿਆ ਕਿਹਾ ਕੀ ਸ਼੍ਰੋਮਣੀ ਕਮੇਟੀ ਵੱਲੋਂ ਖੁਦ ਹੀ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.