ETV Bharat / state

ਸੋਸ਼ਲ ਮੀਡੀਆ 'ਤੇ ਬਿਆਸ ਪੁੱਲ ਟੁੱਟਣ ਦੀ ਫੈਲੀ ਅਫਵਾਹ, ਜਾਣੋ ਸੱਚਾਈ

author img

By

Published : Jul 19, 2023, 12:58 PM IST

ਇੱਕ ਪਾਸੇ ਜਿੱਥੇ ਲੋਕ ਪਹਿਲਾਂ ਹੀ ਬਿਆਸ ਦਰਿਆ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖ ਸਹਿਮੇ ਹੋਏ ਹਨ। ਉੱਥੇ ਹੀ ਕੁਝ ਲੋਕ ਸੋਸ਼ਲ ਮੀਡੀਆ 'ਤੇ ਬਿਆਸ ਪੁਲ ਟੁੱਟਣ ਦੀ ਮਿਲੀ ਅਫਵਾਹ ਰੂਪੀ ਸੂਚਨਾ ਨੂੰ ਬਿਨ੍ਹਾਂ ਤਸਦੀਕ ਕੀਤੇ ਅੱਗੇ -ਅੱਗੇ ਭੇਜ ਰਹੇ ਹਨ। ਜਿਸ ਤੋਂ ਬਾਅਦ ਲੋਕਲ ਇਲਾਕੇ ਦੇ ਰਹਿੰਦੇ ਲੋਕ ਸਹਿਮੇ ਹੋਏ ਹਨ ਤੇ ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

ਸੋਸ਼ਲ ਮੀਡੀਆ 'ਤੇ ਬਿਆਸ ਪੁੱਲ ਟੁੱਟਣ ਦੀ ਫੈਲਾਈ ਜਾ ਰਹੀ ਅਫਵਾਹ ਦੀ ਜਾਣੋ ਸੱਚਾਈ !
ਸੋਸ਼ਲ ਮੀਡੀਆ 'ਤੇ ਬਿਆਸ ਪੁੱਲ ਟੁੱਟਣ ਦੀ ਫੈਲਾਈ ਜਾ ਰਹੀ ਅਫਵਾਹ ਦੀ ਜਾਣੋ ਸੱਚਾਈ !

ਸੋਸ਼ਲ ਮੀਡੀਆ 'ਤੇ ਬਿਆਸ ਪੁੱਲ ਟੁੱਟਣ ਦੀ ਫੈਲਾਈ ਜਾ ਰਹੀ ਅਫਵਾਹ ਦੀ ਜਾਣੋ ਸੱਚਾਈ !

ਅੰਮ੍ਰਿਤਸਰ: ਸਤਲੁਜ ਘੱਗਰ ਰਾਵੀ ਤੋਂ ਬਾਅਦ ਹੁਣ ਬਿਆਸ ਦਰਿਆ ਵਿੱਚ ਵੱਧ ਰਿਹਾ ਪਾਣੀ ਦਾ ਪੱਧਰ ਮਾਝੇ ਅਤੇ ਦੋਆਬੇ ਦੇ ਨੀਵੇਂ ਖੇਤਰਾਂ ਲਈ ਖਤਰੇ ਦੀ ਘੰਟੀ ਹੈ। ਇਸੇ ਦੇ ਚੱਲਦਿਆਂ ਤਰਨ ਤਾਰਨ ਖੇਤਰ ਵਿੱਚ ਬੀਤੇ ਕੱਲ੍ਹ ਪਾੜ ਪੈਣ ਨਾਲ ਕਰੀਬ 1500 ਏਕੜ ਫ਼ਸਲਾਂ ਡੁੱਬ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਪਹਾੜੀ ਅਤੇ ਮੈਦਾਨੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਹੁਣ ਡੈਮ ਵਿੱਚ ਵੱਧ ਰਹੇ ਜਲ ਭੰਡਾਰ ਨੂੰ ਲੋੜ ਅਨੁਸਾਰ ਖਾਲੀ ਕਰਨ ਲਈ ਸਮੇਂ ਸਮੇਂ 'ਤੇ ਡੈਮ ਦੇ ਗੇਟ ਖੋਲ੍ਹੇ ਜਾ ਰਹੇ ਹਨ। ਇਸੇ ਦੇ ਚੱਲਦਿਆਂ ਬੀਤੇ ਦਿਨਾਂ ਦਰਮਿਆਨ 2 ਵਾਰ ਪੋਂਗ ਡੈਮ ਦਾ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਚੁੱਕਾ ਹੈ। ਜਿਸ ਕਾਰਨ ਬੀਤੇ ਦੋ ਤਿੰਨ ਦਿਨਾਂ ਤੋਂ ਬਿਆਸ ਦਰਿਆ 50 ਹਜ਼ਾਰ ਕਿਊਸਿਕ ਤੋਂ ਵੀ ਕੁਝ ਪੁਆਇੰਟ ਉਪਰ ਵਹਿ ਰਿਹਾ ਹੈ।

ਪੁੱਲ ਟੁੱਟਣ ਦੀ ਅਫਵਾਹ: ਇਕ ਪਾਸੇ ਜਿੱਥੇ ਲੋਕ ਪਹਿਲਾਂ ਹੀ ਬਿਆਸ ਦਰਿਆ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖ ਸਹਿਮੇ ਹੋਏ ਹਨ । ਉੱਥੇ ਹੀ ਕੁਝ ਲੋਕ ਸੋਸ਼ਲ ਮੀਡੀਆ 'ਤੇ ਬਿਆਸ ਪੁਲ ਟੁੱਟਣ ਦੀ ਮਿਲੀ ਅਫਵਾਹ ਰੂਪੀ ਸੂਚਨਾ ਨੂੰ ਬਿਨ੍ਹਾਂ ਤਸਦੀਕ ਕੀਤੇ ਅੱਗੇ -ਅੱਗੇ ਭੇਜ ਰਹੇ ਹਨ। ਜਿਸ ਤੋਂ ਬਾਅਦ ਲੋਕਲ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੇ ਨਜ਼ਦੀਕੀਆਂ ਵਲੋਂ ਇਸ ਅਫਵਾਹ ਬਾਰੇ ਪੁੱਛਿਆ ਜਾ ਰਿਹਾ ਹੈ। ਇਸ ਅਫਵਾਹ ਦੀ ਸਚਾਈ ਜਾਣਨ ਲਈ ਜਦ ਦਰਿਆ ਬਿਆਸ ਹਾਈ ਟੈੱਕ ਪੁਲਿਸ ਨਾਕੇ ਤੇ ਤੈਨਾਤ ਏ ਐਸ ਆਈ ਮਨਜੀਤ ਸਿੰਘ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਇਸ ਦਾ ਖੰਡਣ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ 'ਤੇ ਬਣੇ ਬਿਆਸ ਪੁੱਲ 'ਤੇ ਆਵਾਜਾਈ ਬਿਲਕੁਲ ਆਮ ਵਾਂਗ ਬਹਾਲ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਾਲ ਪਹਿਲਾਂ ਕਥਿਤ ਤੌਰ 'ਤੇ ਉੱਤਰ ਪ੍ਰਦੇਸ਼ ਨਾਲ ਸਬੰਧਿਤ ਕਿਸੇ ਪੁੱਲ ਨੂੰ ਲੈਅ ਕੇ ਅਫਵਾਹ ਫੈਲਾਈ ਜਾ ਰਹੀ ਹੈ ਜੋ ਕਿ ਝੂਠੀ ਹੈ।

"ਕੁਝ ਲੋਕ ਸੋਸ਼ਲ ਮੀਡੀਆ 'ਤੇ ਬਿਆਸ ਪੁਲ ਟੁੱਟਣ ਦੀ ਮਿਲੀ ਅਫਵਾਹ ਰੂਪੀ ਸੂਚਨਾ ਨੂੰ ਬਿਨ੍ਹਾਂ ਤਸਦੀਕ ਕੀਤੇ ਅੱਗੇ -ਅੱਗੇ ਭੇਜ ਰਹੇ ਹਨ। ਜਿਸ ਤੋਂ ਬਾਅਦ ਲੋਕਲ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੇ ਨਜ਼ਦੀਕੀਆਂ ਵਲੋਂ ਇਸ ਅਫਵਾਹ ਬਾਰੇ ਪੁੱਛਿਆ ਜਾ ਰਿਹਾ ਹੈ। ਇਸ ਅਫਵਾਹ ਦੀ ਸੱਚਾਈ ਜਾਣਨ ਲਈ ਜਦ ਦਰਿਆ ਬਿਆਸ ਹਾਈ ਟੈੱਕ ਪੁਲਿਸ ਨਾਕੇ ਤੇ ਤੈਨਾਤ ਏ ਐਸ ਆਈ ਮਨਜੀਤ ਸਿੰਘ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਇਸ ਦਾ ਖੰਡਣ ਕੀਤਾ ਹੈ।" ਮਨਜੀਤ ਸਿੰਘ, ਏਐਸਆਈ

ਲੋਕਾਂ ਨੂੰ ਅਪੀਲ: ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰਾਂ ਦੀ ਅਫਵਾਹ ਤੇ ਯਕੀਨ ਨਾ ਕਰਨ ਅਤੇ ਬਿਆਸ ਦਰਿਆ ਵਿੱਚ ਪਾਣੀ ਦੇ ਵਧੇ ਹੋਏ ਪੱਧਰ ਨੂੰ ਦੇਖਣ ਲਈ ਵਾਰ ਵਾਰ ਬਿਆਸ ਪੁੱਲ ਤੇ ਨਾ ਆਉਣ। ਇਸ ਦੌਰਾਨ ਏ ਐਸ ਆਈ ਮਨਜੀਤ ਸਿੰਘ ਨੇ ਦੱਸਿਆ ਕਿ ਕੁਝ ਲੋਕ ਮੁੱਖ ਮਾਰਗ 'ਤੇ ਬਣੇ ਬਿਆਸ ਪੁੱਲ ਤੇ ਵਾਹਨ ਰੋਕ ਕੇ ਸੈਲਫੀ ਕਰਦੇ ਹਨ। ਜਿਨ੍ਹਾਂ ਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਉਹ ਆਪਣਾ ਅਤੇ ਦੂਜਿਆਂ ਦਾ ਖਿਆਲ ਰੱਖਦੇ ਹੋਏ ਅਜਿਹਾ ਨਾ ਕਰਨ।

ਸਿੰਚਾਈ ਵਿਭਾਗ ਦਾ ਕੀ ਕਹਿਣਾ? ਦਰਿਆ ਬਿਆਸ ਪੁਲ ਤੇ ਤੈਨਾਤ ਸਿੰਚਾਈ ਵਿਭਾਗ ਦੇ ਕਰਮਚਾਰੀ ਵਿਜੈ ਕੁਮਾਰ ਨੇ ਦੱਸਿਆ ਕਿ ਫਿਲਹਾਲ ਪਾਣੀ ਦੋ ਤਿੰਨ ਦਿਨ ਤੋਂ ਇਕੋ ਲੈਵਲ 'ਤੇ ਚਲ ਰਿਹਾ ਹੈ ਅਤੇ ਬੀਤੇ ਕੱਲ 13000 ਕਿਊਸਿਕ ਪਾਣੀ ਘੱਟਣ ਤੋਂ ਬਾਅਦ ਮੁੜ ਵੱਧ ਗਿਆ ਹੈ।ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਲਗਾਤਾਰ ਪਾਣੀ 'ਤੇ ਨਜ਼ਰ ਬਣਾ ਕੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਬਿਆਸ ਦਰਿਆ ਯੈਲੋ ਅਲਰਟ ਤੋਂ ਡੇਢ ਫੁੱਟ ਹੇਠਾਂ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਹ ਵੱਧ ਸਕਦਾ ਹੈ। ਜਿਸ ਦਾ ਕਾਰਨ ਉਪਰਲੇ ਖੇਤਰਾਂ ਤੋਂ ਆ ਰਿਹਾ ਪਾਣੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.