ETV Bharat / state

ਹਥਿਆਰਾਂ ਦੀ ਨੋਕ 'ਤੇ ਟਰੈਵਲ ਏਜੰਟ ਤੋਂ ਲੱਖਾਂ ਦੀ ਲੁੱਟ

author img

By

Published : Oct 22, 2022, 2:23 PM IST

ਜੰਡਿਆਲਾ ਗੁਰੂ ਵਿਖੇ ਹਥਿਆਰਾਂ ਦੀ ਨੋਕ 'ਤੇ ਟਰੈਵਲ ਏਜੰਟ ਤੋ ਲੱਖਾਂ ਦੀ ਲੁੱਟ ਕੀਤੀ ਗਈ। ਟਰੈਵਲ ਏਜੰਟ ਦੀ ਦੁਕਾਨ ਉਤੇ ਆ ਕੇ ਲੁਟੇਰੇ 2 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੁਕਾਨ ਦੇ ਬਾਹਰ ਜਾਣ ਤੋਂ ਬਾਅਦ ਇਕ ਗੋਲੀ ਵੀ ਚਲਾਈ।

Robbery of lakhs from a travel agent in Amritsar
ਹਥਿਆਰਾਂ ਦੀ ਨੋਕ 'ਤੇ ਟਰੈਵਲ ਏਜੰਟ ਤੋਂ ਲੱਖਾਂ ਦੀ ਲੁੱਟ

ਅੰਮ੍ਰਿਤਸਰ: ਜੰਡਿਆਲਾ ਗੁਰੂ ਵਿਖੇ ਸੰਘਣੀ ਆਬਾਦੀ ਸਰਕੂਲਰ ਰੋਡ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਧਾਮੀ ਟੂਰ ਅਤੇ ਟਰੈਵਲ (Dhami Tours and Travel) ਦੇ ਦਫਤਰ ਤੋਂ ਲਗਭਗ 2 ਲੱਖ ਰੁਪਏ ਲੁਟੇਰਿਆਂ ਵੱਲੋ ਲੁੱਟੇ ਗਏ। ਦਫ਼ਤਰ ਦੇ ਮਾਲਕ ਨੇ ਦੱਸਿਆ ਕਿ ਲਗਬਾਗ ਰਾਤ 8 ਵਜੇ ਜਦੋਂ ਆਪਣਾ ਦਫਤਰ ਬੰਦ ਕਰਨ ਦੀ ਤਿਆਰੀ ਵਿੱਚ ਸੀ ਉਸ ਵੇਲੇ ਬੁਲਟ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਪਿਸਤੌਲ ਵਿਖਾ ਕੇ ਕਰੀਬ 2 ਲੱਖ ਰੁਪਏ ਲੁੱਟ ਲਏ। ਇਸ ਮੌਕੇ ਉਨ੍ਹਾਂ ਨੇ ਪਿਸਤੌਲ ਨਾਲ ਫਾਇਰਿੰਗ ਵੀ ਕੀਤੀ। ਸੂਚਨਾ ਮਿਲਣ ਤੇ ਡੀਐਸਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਅਤੇ ਚੌਂਕੀ ਇੰਚਾਰਜ ਮੌਕੇ 'ਤੇ ਪਹੁੰਚੇ।

ਘਟਨਾ ਦੇ ਸ਼ਿਕਾਰ ਹੋਏ ਦੁਕਾਨਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਏਅਰ ਟਿਕਟ ਅਤੇ ਵੈਸਟਨ ਯੂਨੀਅਨ (Air Ticket and Western Union) ਦਾ ਕੰਮ ਕਰਦਾ ਹੈ। ਦੇਰ ਸ਼ਾਮ ਉਹ ਆਪਣਾ ਕਾਰੋਬਾਰ ਸਮੇਟ ਕੇ ਨਕਦੀ ਸੰਭਾਲ ਰਿਹਾ ਸੀ ਕਿ ਇਸ ਦੌਰਾਨ 2 ਨੌਜਵਾਨ ਉਸ ਦੁਕਾਨ 'ਤੇ ਆਏ ਅਤੇ ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਏ ਦੀ ਲੁੱਟ ਕਰਕੇ ਕੇ ਫਰਾਰ ਹੋ ਗਏ। ਉਸਨੇ ਦੱਸਿਆ ਕਿ 2 ਲੱਖ ਰੁਪਏ ਤੋਂ ਵਧੇਰੇ ਦੀ ਲੁੱਟ ਹੋਈ ਹੈ ਇਕ ਸਵਾਲ ਦੇ ਜਵਾਬ ਵਿੱਚ ਦੁਕਾਨਦਾਰ ਨੇ ਕਿਹਾ ਕਿ ਪੁਲਿਸ ਸਿਰਫ ਸੁਰੱਖਿਆ ਦੇ ਨਾਂ ਦੇ ਡਰਾਮੇ ਕਰ ਰਹੀ ਹੈ। ਇਥੇ ਕੁਝ ਨਹੀਂ ਹੋਣ ਵਾਲਾ ਜੋ ਹੋਣਾ ਸੀ ਉਹ ਹੋ ਗਿਆ ਹੁਣ ਕੁੱਝ ਵਾਪਿਸ ਨਹੀਂ ਮਿਲੇਗਾ।

ਹਥਿਆਰਾਂ ਦੀ ਨੋਕ 'ਤੇ ਟਰੈਵਲ ਏਜੰਟ ਤੋਂ ਲੱਖਾਂ ਦੀ ਲੁੱਟ

ਗੱਲਬਾਤ ਦੌਰਾਨ ਡੀਐਸਪੀ ਜੰਡਿਆਲਾ ਕੁਲਦੀਪ ਸਿੰਘ ਨੇ ਕਿਹਾ ਕਿ ਵਾਰਦਾਤ ਦਾ ਪਤਾ ਲੱਗਣ 'ਤੇ ਉਹ ਮੌਕੇ 'ਤੇ ਪੁੱਜੇ ਹਨ ਅਤੇ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈਅ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ 2 ਕੁ ਲੱਖ ਦੀ ਲੁੱਟ ਦਾ ਪਤਾ ਚੱਲਿਆ ਹੈ। ਜਲਦ ਦੋਸ਼ੀ ਫੜ ਲਵਾਂਗੇ।

ਇਹ ਵੀ ਪੜ੍ਹੋ:- ਸੜਕਾਂ 'ਤੇ ਮੌਤ ਬਣ ਘੁੰਮ ਰਹੇ ਆਵਾਰਾ ਪਸ਼ੂ, ਬਦਲਾਅ ਦੀ ਸਰਕਾਰ ਵੀ ਨਹੀਂ ਕਰ ਸਕੀ ਹੱਲ !

ETV Bharat Logo

Copyright © 2024 Ushodaya Enterprises Pvt. Ltd., All Rights Reserved.