ਸ੍ਰੀ ਦਰਬਾਰ ਸਾਹਿਬ ਪਹੁੰਚੇ ਆਪ ਆਗੂ, ਵਰਲਡ ਕੱਪ 'ਚ ਇੰਡੀਆ ਦੀ ਜਿੱਤ ਲਈ ਕੀਤੀ ਅਰਦਾਸ
Published: Nov 19, 2023, 3:54 PM

ਸ੍ਰੀ ਦਰਬਾਰ ਸਾਹਿਬ ਪਹੁੰਚੇ ਆਪ ਆਗੂ, ਵਰਲਡ ਕੱਪ 'ਚ ਇੰਡੀਆ ਦੀ ਜਿੱਤ ਲਈ ਕੀਤੀ ਅਰਦਾਸ
Published: Nov 19, 2023, 3:54 PM
ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪਹੁੰਚ ਕੇ ਵਰਲਡ ਕੱਪ ਦੇ ਫਾਇਨਲ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਜਿੱਤ ਲਈ ਅਰਦਾਸ ਕੀਤੀ ਹੈ। Praying for India's victory in World Cup
ਅੰਮ੍ਰਿਤਸਰ : ਭਾਰਤ ਅਤੇ ਆਸਟ੍ਰੇਲਿਆ ਵਿਚਾਲੇ ਵਰਲਡ ਕੱਪ 2023 ਦਾ ਅੱਜ ਫਾਈਨਲ ਮੈਚ ਭਾਰਤ ਵਿੱਚ ਹੀ ਅਹਿਮਦਾਬਾਦ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਨੂੰ ਲੈ ਕੇ ਹਰ ਇੱਕ ਦਾ ਧਿਆਨ ਭਾਰਤ ਦੇ ਇਸ ਕ੍ਰਿਕਟ ਮੈਚ ਵਿਚਲੀ ਪਰਫਾਰਮੈਂਸ ਉੱਤੇ ਬਣਿਆ ਹੋਇਆ ਹੈ। ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ ਵੀ ਇੱਕ ਵੱਡੀ ਸਕਰੀਨ ਲਗਾ ਕੇ ਇਹ ਮੈਚ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਦਿਖਾਇਆ ਜਾ ਰਿਹਾ ਹੈ।
ਆਪ ਕੌਂਸਲਰ ਪਹੁੰਚੇ ਦਰਬਾਰ ਸਾਹਿਬ : ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਕੌਂਸਲਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪਹੁੰਚ ਕੇ ਭਾਰਤ ਦੀ ਜਿੱਤ ਦੇ ਲਈ ਅਰਦਾਸ ਵੀ ਕੀਤੀ ਗਈ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਜਰਨੈਲ ਸਿੰਘ ਢੋਟ ਨੇ ਕਿਹਾ ਕਿ ਅੱਜ ਭਾਰਤ ਤੇ ਆਸਟਰੇਲੀਆ ਦੇ ਵਿੱਚ ਫਾਈਨਲ ਵਰਲਡ ਕੱਪ ਦਾ ਮੁਕਾਬਲਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਇਹ ਵਰਲਡ ਕੱਪ ਭਾਰਤ ਜਿੱਤੇ ਜਿਸ ਦੇ ਲਈ ਅੱਜ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਅਰਦਾਸ ਕਰਨ ਆਏ ਹਾਂ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕੀਤੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਅਤੇ ਉਹਨਾਂ ਨੂੰ ਆਸ ਹੈ ਕਿ ਅੱਜ ਭਾਰਤ ਇਹ ਵਰਲਡ ਕੱਪ ਜ਼ਰੂਰ ਜਿੱਤੇਗਾ।
ਭਾਰਤੀ ਟੀਮ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ : ਦੱਸ ਦਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਮੈਚ ਹੋ ਰਿਹਾ ਹੈ ਅਤੇ ਇਸ ਲਈ ਪੂਰੇ ਦੇਸ਼ ਵਿੱਚ ਅਰਦਾਸਾਂ ਅਤੇ ਪਰਮਾਤਮਾ ਅੱਗੇ ਭਾਰਤੀ ਟੀਮ ਦੀ ਜਿੱਤ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਇਹ ਜਿਕਰਯੋਗ ਹੈ ਕਿ ਵਿਸ਼ਵ ਕੱਪ ਵਿੱਚ ਭਾਰਤ ਨੇ ਹੁਣ ਤੱਕ ਜਿੰਨੇ ਵੀ ਮੈਚ ਖੇਡੇ ਗਏ, ਉਨ੍ਹਾਂ ਵਿੱਚ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਹੈ। ਅੱਜ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ ਅਤੇ ਇਸ ਲਈ ਲੋਕ ਵੀ ਪੂਰੇ ਉਤਸ਼ਾਹ ਨਾਲ ਭਰੇ ਹੋਏ ਹਨ। ਹਰ ਪਾਸੇ ਮੈਚ ਨੂੰ ਲੈ ਕੇ ਪ੍ਰਸ਼ੰਸ਼ਕਾਂ ਵਿੱਚ ਕਾਫੀ ਉਤਸ਼ਾਹ ਦਾ ਮਾਹੌਲ ਹੈ। ਦੂਜੇ ਪਾਸੇ ਆਸਟ੍ਰੇਲਿਆ ਦੀ ਟੀਮ ਵੀ ਭਾਰਤੀ ਟੀਮ ਨੂੰ ਪੂਰੀ ਤਰ੍ਹਾਂ ਨਾਲ ਟੱਕਰ ਦੇਣ ਲਈ ਖੇਡ ਰਹੀ ਹੈ।
