ETV Bharat / state

ਜਲ੍ਹਿਆਂਵਾਲਾ ਬਾਗ 'ਚ ਰਾਜਨੀਤਿਕ ਆਗੂ ਸ਼ਹੀਦਾਂ ਨੂੰ ਸਰਧਾਜ਼ਲੀ ਦੇਣ ਪਹੁੰਚੇ

author img

By

Published : Apr 14, 2022, 4:44 PM IST

13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸਰਧਾਜ਼ਲੀ ਦੇਣ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸ਼ਹੀਦੀ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ।

ਜਲ੍ਹਿਆਂਵਾਲਾ ਬਾਗ 'ਚ ਰਾਜਨੀਤਿਕ ਆਗੂ ਸ਼ਹੀਦਾਂ ਨੂੰ ਸਰਧਾਜ਼ਲੀ ਦੇਣ ਪਹੁੰਚੇ
ਜਲ੍ਹਿਆਂਵਾਲਾ ਬਾਗ 'ਚ ਰਾਜਨੀਤਿਕ ਆਗੂ ਸ਼ਹੀਦਾਂ ਨੂੰ ਸਰਧਾਜ਼ਲੀ ਦੇਣ ਪਹੁੰਚੇ

ਅੰਮ੍ਰਿਤਸਰ: 13 ਅਪ੍ਰੈਲ 1919 ਦੇ ਸਾਕੇ ਨੂੰ ਲਗਭਗ 103 ਸਾਲ ਬੀਤ ਜਾਣ 'ਤੇ ਅੱਜ 103ਵਾਂ ਸਲਾਨਾ ਸ਼ਹੀਦੀ ਸਮਾਰੋਹ ਮਨਾਉਂਦਿਆਂ ਜਲ੍ਹਿਆਂਵਾਲਾ ਬਾਗ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਆਗੂਆ ਵੱਲੋਂ ਸ਼ਹੀਦੀ ਸਮਾਰਕ 'ਤੇ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਆਪ ਐਮ.ਐਲ.ਏ ਡਾ ਅਜੇ ਗੁਪਤਾ, ਸਾਬਕਾ ਡਿਪਟੀ ਸੀ.ਐਮ ਉਮ ਪ੍ਰਕਾਸ਼ ਸੋਨੀ, ਮੈਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸ਼ਾਸਦ ਸ਼ਵੇਤ ਮਲਿਕ, ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਮੈਂਬਰ ਪਾਰਲੀਮੈਂਟ ਦੁਸ਼ਅੰਤ ਗੌਤਮ ਨੇ ਦੱਸਿਆ ਕਿ ਦੇਸ਼ ਦੀ ਅਜ਼ਾਦੀ ਲਈ ਸ਼ਹੀਦ ਹੋਏ ਲੋਕਾਂ ਵਿੱਚ ਜਲ੍ਹਿਆਂਵਾਲਾ ਬਾਗ ਦੇ ਸ਼ਹੀਦ ਵੀ ਸ਼ਾਮਿਲ ਹਨ। ਜੋ ਕਿ ਉਸ ਸਮੇ ਜਲਿਆਵਾਲਾ ਬਾਗ ਵਿਚ ਮੌਜੂਦ ਸਨ ਕੁਝ ਵਿਸਾਖੀ ਦੇ ਮੇਲੇ ਕਾਰਨ ਪਹੁੰਚੇ ਅਤੇ ਕੁਝ ਆਪਣੇ ਹਰਮਨ ਪਿਆਰੇ ਲੀਡਰਾਂ ਨੂੰ ਸੁਣਨ ਲਈ ਪਹੁੰਚੇ।

ਜਲ੍ਹਿਆਂਵਾਲਾ ਬਾਗ 'ਚ ਰਾਜਨੀਤਿਕ ਆਗੂ ਸ਼ਹੀਦਾਂ ਨੂੰ ਸਰਧਾਜ਼ਲੀ ਦੇਣ ਪਹੁੰਚੇ

ਜਿੱਥੇ ਅੰਗਰੇਜ ਹਕੂਮਤ ਦੇ ਜਰਨਲ ਡਾਇਰ ਵੱਲੋਂ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਤੇ ਉਹਨਾਂ ਦੀ ਸ਼ਹਾਦਤ ਵਿੱਚ ਇੱਥੇ ਸ਼ਹੀਦੀ ਸਮਾਰਕ ਵੀ ਬਣਾਇਆ ਗਿਆ ਹੈ ਤੇ ਖੂਨੀ ਖੂਹ ਦਾ ਆਪਣਾ ਹੀ ਇਤਿਹਾਸ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਦੋਂ ਸ਼ਾਸਦ ਸ਼ਵੇਤ ਮਲਿਕ ਨੂੰ ਇਹਨਾਂ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦੇ ਪਰਿਵਾਰਾਂ ਦੀ ਸੁਧ ਲੈਣ ਦੀ ਗੱਲ ਆਖੀ ਗਈ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਡੀ.ਸੀ ਅੰਮ੍ਰਿਤਸਰ ਨੂੰ ਚਿੱਠੀ ਲਿਖੀ ਗਈ ਹੈ।

ਇਹ ਵੀ ਪੜੋ:- ਪਟਨਾ ਸਾਹਿਬ 'ਚ 5 ਕਰੋੜ ਦੇ ਪਲੰਘ 'ਤੇ ਹੰਗਾਮਾ, ਸੰਗਤਾਂ ਤੇ ਸੇਵਾਦਾਰਾਂ ਨੇ ਕੀਤਾ ਵਿਰੋਧ

ETV Bharat Logo

Copyright © 2024 Ushodaya Enterprises Pvt. Ltd., All Rights Reserved.