ETV Bharat / state

ਰਾਮ ਬਾਗ ਦੇ ਬਾਹਰ ਪੁਲਿਸ ਵੱਲੋਂ ਰੇਹੜੀਆਂ ਹਟਵਾਉਣ ਉਤੇ ਹੰਗਾਮਾ

author img

By

Published : Dec 2, 2022, 5:59 PM IST

footpath outside Ram Bagh in Amritsar
footpath outside Ram Bagh in Amritsar

ਪਿਛਲੇ ਦਿਨੀਂ ਵੀ ਅੰਮ੍ਰਿਤਸਰ ਹਾਲ ਗੇਟ ਤੋਂ ਲੈ ਕੇ ਬੱਸ ਸਟੈਂਡ ਤੱਕ ਦੁਕਾਨਦਾਰ ਫੁੱਟਪਾਥ 'ਤੇ ਰੇਹੜੀਆਂ ਲਗਾ ਕੇ ਆਪਣਾ ਕਾਰੋਬਾਰ ਚਲਾਉਦੇ ਹਨ। ਉਹਨਾਂ ਦੀਆਂ ਰੇਹੜੀਆਂ ਨੂੰ ਹਟਾਇਆ ਗਿਆ ਹੈ। ਰੋਸ ਵਿਚ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।Police removed encroachments from the footpath

ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਵਿਚ ਟਰੈਫ਼ਿਕ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ। ਵੱਧਦੀ ਟਰੈਫਿਕ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਵੱਲੋਂ ਦੁਕਾਨ ਦੇ ਬਾਹਰ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। Police removed encroachments from the footpath

footpath outside Ram Bagh in Amritsar

ਪਿਛਲੇ ਦਿਨੀਂ ਵੀ ਅੰਮ੍ਰਿਤਸਰ ਹਾਲ ਗੇਟ ਤੋਂ ਲੈ ਕੇ ਬੱਸ ਸਟੈਂਡ ਤੱਕ ਦੁਕਾਨਦਾਰ ਫੁੱਟਪਾਥ 'ਤੇ ਰੇਹੜੀਆਂ ਲਗਾ ਕੇ ਆਪਣਾ ਕਾਰੋਬਾਰ ਚਲਾਉਦੇ ਹਨ। ਉਹਨਾਂ ਦੀਆਂ ਰੇਹੜੀਆਂ ਨੂੰ ਹਟਾਇਆ ਗਿਆ ਹੈ। ਜਿਸ ਦੇ ਬਾਅਦ ਰੋਸ ਵਿਚ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਗਈ ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਫੁੱਟਪਾਥ ਦੇ ਉੱਤੇ ਰੇਹੜੀ ਲਗਾ ਕੇ ਆਪਣਾ ਕਾਰੋਬਾਰ ਚਲਾਉਦੇ ਹਨ।

ਦੁਕਾਨਦਾਰਾਂ ਵੱਡੇ ਸੰਘਰਸ਼ ਦੀ ਚੇਤਾਵਨੀ: ਪਰ ਇਹ ਕੁਝ ਦਿਨਾਂ ਤੋਂ ਪੁਲਿਸ ਵੱਲੋਂ ਅਤੇ ਨਗਰ ਨਿਗਮ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਬੀਤੇ ਦਿਨ ਵੀ ਉਹਨਾਂ ਦੀਆਂ ਰੇਹੜੀਆਂ ਚੁਕਵਾ ਦਿੱਤੀਆਂ ਗਈਆਂ। ਜਿਸ ਉਤੇ ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਪਹਿਲੇ ਵਾਂਗ ਆਪਣਾ ਕਾਰੋਬਾਰ ਫੁੱਟਪਾਥ ਦੇ ਉਪਰ ਹੀ ਕਰਨ ਦਿੱਤਾ ਜਾਵੇ ਜੇਕਰ ਨਗਰ ਨਿਗਮ ਤੇ ਪੁਲਿਸ ਅਧਿਕਾਰੀ ਉਹਨਾਂ ਨੂੰ ਕਾਰੋਬਾਰ ਕਰਨ ਲਈ ਤੰਗ-ਪਰੇਸ਼ਾਨ ਕਰਨਗੇ ਤਾਂ ਉਹ ਵੱਡਾ ਸੰਘਰਸ਼ ਵੀ ਕਰ ਸਕਦੇ ਹਨ।

ਅੰਮ੍ਰਿਤਸਰ ਵਿਚ G-20 ਪ੍ਰੋਗਰਾਮ: ਦੂਜੇ ਪਾਸੇ ਇਸ ਮਾਮਲੇ ਵਿੱਚ ਥਾਣਾ ਰਾਮ ਬਾਗ ਦੀ ਪੁਲਿਸ ਅਧਿਕਾਰੀ ਰਾਜਬੀਰ ਕੌਰ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ G-20 ਪ੍ਰੋਗਰਾਮ ਹੋਣ ਜਾ ਰਿਹਾ ਹੈ। ਜਿਸ ਕਰਕੇ ਕੇਂਦਰ ਤੋਂ ਵੀ ਕਈ ਮੰਤਰੀ ਅਤੇ ਕਈ ਅਧਿਕਾਰੀ ਲਗਾਤਾਰ ਹੀ ਅੰਮ੍ਰਿਤਸਰ ਵਿੱਚ ਪਹੁੰਚ ਰਹੇ ਹਨ। ਇਸ ਕਰਕੇ ਸ਼ਹਿਰ ਦੀ ਟ੍ਰੈਫਿਕ ਨੂੰ ਵੇਖਦੇ ਹੋਏ ਟ੍ਰੈਫਿਕ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਦੁਕਾਨਦਾਰਾਂ ਵੱਲੋਂ ਫੁੱਟਪਾਥ ਦੇ ਕਬਜ਼ੇ ਕੀਤੇ ਗਏ ਹਨ ਉਹਨਾ ਤੋਂ ਉਹ ਨਾਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ। ਜੋ ਕਿ ਸ਼ਹਿਰ ਦੀ ਟ੍ਰੈਫਿਕ ਨੂੰ ਸੁਚਾਰੂ ਬਣਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਹੁਣ ਇਹਨਾਂ ਦੁਕਾਨਦਾਰਾਂ ਨੂੰ ਸਮਝਾ ਕੇ ਧਰਨਾ ਵੀ ਖ਼ਤਮ ਕਰ ਦਿੱਤਾ ਗਿਆ ਹੈ।

ਟਰੈਫਿਕ ਪੁਲਿਸ ਦੀ ਸਖ਼ਤੀ: ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੋਜ਼ਾਨਾ ਹੀ ਲੰਬੇ-ਲੰਬੇ ਜਾਮ ਦੇਖਣ ਨੂੰ ਮਿਲਦੇ ਹਨ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਵੱਧ ਰਹੀ। ਇਸ ਟਰੈਫਿਕ ਦੀ ਸਮੱਸਿਆ ਨੂੰ ਨਜਿੱਠਣ ਲਈ ਟਰੈਫਿਕ ਪੁਲਿਸ ਅਤੇ ਨਗਰ ਨਿਗਮ ਵੱਲੋਂ ਹਰ ਤਰੀਕੇ ਦੇ ਹਥਕੰਡੇ ਅਪਣਾਏ ਜਾ ਰਹੇ ਹਨ। ਜੋ ਲੋਕਾਂ ਵੱਲੋਂ ਫੁੱਟਪਾਥਾਂ ਦੇ ਉਪਰ ਦੁਕਾਨਦਾਰਾਂ ਵੱਲੋਂ ਕਬਜ਼ੇ ਕੀਤੇ ਜਾ ਰਹੇ ਹਨ ਉਨ੍ਹਾਂ ਕਬਜ਼ਿਆਂ ਨੂੰ ਹਟਾਉਣ ਦੇ ਵਿੱਚ ਲਗਾਤਾਰ ਹੀ ਨਗਰ ਨਿਗਮ ਤੇ ਟਰੈਫਿਕ ਪੁਲਿਸ ਸਖ਼ਤੀ ਕਰਦੀ ਵਿਖਾਈ ਦੇ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਇਸ ਸਖ਼ਤੀ ਦੇ ਬਾਵਜੂਦ ਸ਼ਹਿਰ ਵਿਚ ਟਰੈਫਿਕ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਕਿੰਨਾ ਕੁ ਹੱਲ ਨਿਕਲਦਾ ਹੈ।

ਇਹ ਵੀ ਪੜ੍ਹੋ:- ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਕੌਮੀ ਕਾਰਜ ਕਮੇਟੀ ਦਾ ਮੈਂਬਰ ਨਿਯੁਕਤ

ETV Bharat Logo

Copyright © 2024 Ushodaya Enterprises Pvt. Ltd., All Rights Reserved.