ETV Bharat / state

ਪਾਈਟੈਕਸ ਮੇਲੇ ਵਿੱਚ ਲੋਕ ਚੋਰਾਂ ਤੋਂ ਦੁੱਖੀ, ਆਪ ਵੱਲੋਂ ਲਗਾਇਆ ਹੈਲਪ ਡੈਸਕ ਬੇਅਸਰ

author img

By

Published : Dec 11, 2022, 6:02 PM IST

People suffer from thieves in Amritsar Pytax fair
People suffer from thieves in Amritsar Pytax fair

ਏਸ਼ੀਆ ਦਾ ਸਭ ਤੋਂ ਵੱਡਾ ਮੇਲਾ ਜਿਸ ਨੂੰ ਕਿ ਪਾਈਟੈਕਸ ਮੇਲੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਉਥੇ ਹੀ ਹਲਕੇ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣੀ ਨੁਮਾਇੰਦਿਆਂ ਵੱਲੋਂ ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ ਹੈ। ਮੇਲੇ ਵਿੱਚ ਚੋਰਾਂ ਵੱਲੋ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਲੋਕਾਂ ਦੇ ਪਰਸ,ਫੋਨ ਆਦਿ ਕੀਮਤੀ ਸਮਾਨ ਚੋਰੀ ਹੋ ਰਿਹਾ ਹੈ। (Thefts in Amritsar Pitex Fair)

ਅੰਮ੍ਰਿਤਸਰ: ਏਸ਼ੀਆ ਦਾ ਸਭ ਤੋਂ ਵੱਡਾ ਮੇਲਾ ਜਿਸ ਨੂੰ ਕਿ ਪਾਈਟੈਕਸ ਮੇਲੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਉਸ ਦੀ ਸ਼ੁਰੂਆਤ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ ਪਰ ਇਸ ਪਾਈਟੈਕਸ ਮੇਲੇ ਵਿੱਚ ਲੋਕ ਚੋਰਾਂ ਦੇ ਸ਼ਿਕਾਰ ਹੋ ਰਹੇ ਹਨ। ਉਥੇ ਹੀ ਹਲਕੇ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣੀ ਨੁਮਾਇੰਦਿਆਂ ਵੱਲੋਂ ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਹੈਲਪ ਡੈਸਕ ਲੋਕਾਂ ਦੇ ਕਿਸੇ ਵੀ ਕੰਮ ਨਹੀਂ ਆ ਰਿਹਾ ਕਿਉਂਕਿ ਇਸ ਜਗ੍ਹਾਂ ਉਤੇ ਸ਼ਿਕਾਇਤ ਦਰਜ ਕਰਵਾਉਣ ਆਏ ਪੀੜਤ ਲੋਕਾਂ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਜਾ ਰਹੀ। (Thefts in Amritsar Pitex Fair)

People suffer from thieves in Amritsar Pytax fair

ਆਮ ਆਦਮੀ ਪਾਰਟੀ ਦੇ ਹੈਲਪ ਡੈਸਕ ਕੋਈ ਫਾਇਦਾ ਨਹੀ: ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਝਰ ਵੱਲੋਂ ਬੀਤੇ ਦਿਨੀਂ ਪਾਈਟੈਕਸ ਮੇਲੇ ਵਿੱਚ ਸ਼ਿਰਕਤ ਕੀਤੀ ਗਈ ਸੀ ਉੱਥੇ ਹੀ ਇਸ ਇਸ ਪਾਈਟੈਕਸ ਮੇਲੇ ਵਿੱਚ ਕਈ ਚੋਰਾਂ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕੁਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਇਸ ਮੇਲੇ ਦੇ ਅੰਦਰ ਹੀ ਹੈਲਪ ਡੈਸਕ ਬਣਾਇਆ ਗਿਆ ਹੈ ਜੋ ਕਿ ਲੋਕਾਂ ਦੀ ਮਦਦ ਕਰਨ ਵਾਸਤੇ ਬਣਾਇਆ ਗਿਆ ਹੈ ਪਰ ਇਸ ਦਾ ਕਿਸੇ ਨੂੰ ਵੀ ਫ਼ਾਇਦਾ ਨਹੀਂ ਹੋ ਰਿਹਾ।

ਕਈ ਲੋਕਾਂ ਦੇ ਪਰਸ ਅਤੇ ਪੈਸੇ ਚੋਰੀ: ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਵਾਸਤੇ ਅਲੱਗ ਪੁਲਿਸ ਥਾਣਿਆਂ ਵਿੱਚ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਰਹੇ ਹਨ। ਉਥੇ ਹੀ ਇਕ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸ ਵੱਲੋਂ ਇਥੇ ਸ਼ੌਪਿੰਗ ਕਰਨ ਵਾਸਤੇ ਪਾਈਟੈਕਸ ਮੇਲੇ ਵਿੱਚ ਆਈ ਸੀ, ਚੋਰਾਂ ਨੇ ਉਸ ਦੇ ਪਰਸ ਵਿਚੋਂ ਪੈਸੇ ਕੱਢ ਲਏ। ਜਿਸ ਤੋਂ ਬਾਅਦ ਉਹ ਹੈਲਪ ਡੈਸਕ ਪਹੁੰਚੀ ਤਾਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨਜ਼ਦੀਕ ਥਾਣੇ ਵਿੱਚ ਰਿਪੋਰਟ ਦਰਜ ਕਰਵਾਉਣੀ ਪਵੇਗੀ।

ਪੁਲਿਸ ਨੇ ਕਾਰਵਾਈ ਕਰਨ ਦੀ ਕਹੀ ਗੱਲ: ਉਥੇ ਹੀ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਜਗ੍ਹਾ ਉਤੇ ਸ਼ਿਕਾਇਤ ਦਰਜ ਨਹੀਂ ਕਰਵਾਈ ਜਾ ਸਕਦੀ ਉਨ੍ਹਾਂ ਨੂੰ ਰਣਜੀਤ ਐਵੇਨਿਊ ਵਿੱਚ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਹ ਜਦੋਂ ਆਪਣੀ ਸ਼ਿਕਾਇਤ ਦਰਜ ਕਰਵਾਉਣ ਗਏ ਉਸ ਤੋਂ ਬਾਅਦ ਹੀ ਅਸੀਂ ਕਾਰਵਾਈ ਕਰ ਸਕਦੇ ਹਾਂ ਅਤੇ ਹੈ ਜਦ ਤੱਕ ਇਨਾਂ ਵੱਲੋਂ ਕੋਈ ਵੀ ਲਿਖਤ ਸ਼ਿਕਾਇਤ ਵੀ ਦਿੱਤੀ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰਾਂਗੇ

ਇਹ ਵੀ ਪੜ੍ਹੋ:- ਪਤੰਗ ਦੀ ਬਾਜ਼ੀ ਪਈ ਮਹਿੰਗੀ, ਹਾਈ ਵੋਲਟੇਜ਼ ਤਾਰਾਂ ਨੇ ਝੁਲਸਿਆ ਬੱਚਾ

ETV Bharat Logo

Copyright © 2024 Ushodaya Enterprises Pvt. Ltd., All Rights Reserved.