ETV Bharat / state

ਇੱਕ ਪਾਸੇ ਪੰਜਾਬ 'ਚ ਬੇਅਦਬੀ ਦੂਜੇ ਪਾਸੇ ਚਰਨਜੀਤ ਚੰਨੀ ਭੰਗੜੇ ਪਾਉਂਦਾ ਫਿਰਦਾ: ਪ੍ਰਕਾਸ਼ ਸਿੰਘ ਬਾਦਲ

author img

By

Published : Jan 2, 2022, 8:11 PM IST

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਭੰਗੜੇ ਪਾ ਰਿਹਾ ਹੈ ਅਤੇ ਦੂਸਰੇ ਪਾਸੇ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ।

ਪੰਜਾਬ 'ਚ ਬੇਅਦਬੀ ਦੂਜੇ ਪਾਸੇ ਚਰਨਜੀਤ ਚੰਨੀ ਭੰਗੜੇ ਪਾਉਂਦਾ ਫਿਰਦਾ
ਪੰਜਾਬ 'ਚ ਬੇਅਦਬੀ ਦੂਜੇ ਪਾਸੇ ਚਰਨਜੀਤ ਚੰਨੀ ਭੰਗੜੇ ਪਾਉਂਦਾ ਫਿਰਦਾ

ਅੰਮ੍ਰਿਤਸਰ: ਪੰਜਾਬ ਵਿੱਚ ਚੋਣਾਂ ਦਾ ਚੋਣ ਦੰਗਲ ਲਗਾਤਾਰ ਭੱਖਦਾ ਜਾ ਰਿਹਾ ਹੈ। ਜਿਸ ਕਰਕੇ ਹਰ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਤੇ ਚੋਣ ਰੈਲੀਆਂ ਕੱਢੀਆਂ ਜਾ ਰਹੀਆਂ ਹਨ।

ਪੰਜਾਬ ਦੀ ਸਿਆਸਤ ਦੇ ਬੋਹੜ ਪ੍ਰਕਾਸ਼ ਸਿੰਘ ਬਾਦਲ (Parkash Singh Badal) ਹੁਣ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਰ ਇਕ ਹਿੱਲਾ ਤੇ ਵਸੀਲਾ ਵਰਤਿਆ ਜਾ ਰਿਹਾ ਹੈ। ਐਤਵਾਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਰਖਾਏ ਗਏ ਪਾਠ ਦੇ ਭੋਗ ਦੇ ਉਪਰੰਤ ਪ੍ਰਕਾਸ਼ ਸਿੰਘ ਬਾਦਲ (Parkash Singh Badal) ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹੇਠ ਲਿਖੇ ਮੁੱਦਿਆਂ ਤੇ ਗੱਲ ਕੀਤੀ।

ਚਰਨਜੀਤ ਚੰਨੀ ਭੰਗੜੇ ਪਾਉਂਦਾ ਫਿਰਦਾ

ਪੰਜਾਬ ਵਿੱਚ 2 ਵਾਰ ਬੇਅਦਬੀ ਦੀ ਕੋਸ਼ਿਸ ਕਰਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਸਵਾਲ ਖੜ੍ਹੇ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹਨਾਂ ਦੀ ਨਿਅਤ ਨਹੀ ਹੈ, ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਭੰਗੜੇ ਪਾ ਰਿਹਾ ਹੈ। ਇਹਨਾਂ ਦੇ ਪਿਉ 'ਤੇ ਹਮਲਾ ਹੋਇਆ ਹੋਵੇ, ਇਹਨਾਂਂ ਨੂੰ ਦਰਦ ਹੀ ਨਹੀ ਹੈ। ਇਸ ਮਾਮਲੇ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਕੁੱਝ ਵੀ ਨਹੀ ਕਰ ਰਹੀ ਹੈ।

ਪੰਜਾਬ 'ਚ ਬੇਅਦਬੀ ਦੂਜੇ ਪਾਸੇ ਚਰਨਜੀਤ ਚੰਨੀ ਭੰਗੜੇ ਪਾਉਂਦਾ ਫਿਰਦਾ

ਬਿਕਰਮ ਸਿੰਘ ਮਜੀਠੀਆ ਮਾਮਲਾ

ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਹੋਏ ਮਾਮਲਾ ਦਰਜ 'ਤੇ ਬੋਲਦੇ ਹੋਏ, ਬਾਦਲ ਨੇ ਕਿਹਾ ਕਿ ਇਹ ਸਭ 2022 ਚੋਣਾਂ ਕਰਕੇ ਹੋਇਆ ਹੈ। ਇਨ੍ਹਾਂ ਦੇ ਮਨਸੂੂਬੇ ਬਹੁਤ ਗਲਤ ਹਨ, ਇਹ ਸਿਰਫ਼ ਗੁਰਦੁਆਰਿਆਂ ਉੱਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕਬਜ਼ਾ ਹੋ ਜਾਂਦਾ ਹੈ ਤਾਂ ਇਹਨਾਂ ਨੇੇ ਕੇਜਰੀਵਾਲ ਤੇ ਇੰਦਰਾਂ ਗਾਂਧੀ ਜਿੰਦਾਬਾਦ ਲਗਾਉਣੇ ਹਨ।

ਬੇਅਦਬੀਆਂ ਪਿਛੇ ਕਿਸ ਦਾ ਹੱਥ ਹੈ?

ਇਹ ਉਨ੍ਹਾਂ ਲੋਕਾਂ ਦਾ ਕੰਮ ਹੈ, ਜਿਹੜੇ ਲੋਕ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਚਾਹੁੰਦੇ ਹਨ। ਇਹ ਸਾਡੀ ਰੂਹਾਨੀ ਸ਼ਕਤੀ ਹੈ, ਰੂਹਾਨੀ ਸ਼ਕਤੀ ਨਾਲ ਹੀ ਕੌਮ ਵੱਡੀਆਂ ਵੱਡੀਆਂ ਲੜਾਈਆਂ ਲੜ ਸਕਦੀ ਹੈ। ਇਸ ਲਈ ਇਹ ਸਾਡੀ ਰੂਹਾਨੀ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।

ਨਰਿੰਦਰ ਮੋਦੀ ਬਾਰੇ ਬੋਲੇ,ਪ੍ਰਕਾਸ਼ ਸਿੰਘ ਬਾਦਲ

ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਤਰੀਕ ਨੂੰ ਪੰਜਾਬ ਫੇਰੀ ਬਾਰੇ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਤੇ ਸਾਡਾ ਹੱਕ ਹੈ।

ਭਾਜਪਾ ਨਾਲ ਗਠਬੰਧਨ ਬਾਰੇ ਬੋਲੇ,ਪ੍ਰਕਾਸ਼ ਸਿੰਘ ਬਾਦਲ

ਸਾਡੀ ਮੁੱਦਿਆਂ 'ਤੇ ਚੱਲਣ ਵਾਲੀ ਪਾਰਟੀ ਹੈ, ਸਾਨੂੰ ਕਿਸਾਨੀ ਮੁੱਦਾ ਪਿਆਰਾ ਸੀ। ਇਸ ਕਰਕੇ ਪੰਜਾਬ ਵਿੱਚ ਕਾਨੂੂੰਨਾਂ ਖਿਲਾਫ਼ ਸਿਰਫ਼ ਸੁਖਬੀਰ ਤੇ ਹਰਸਿਮਰਤ ਦੀਆਂ ਵੋਟਾਂ ਹੀ ਪਈਆਂ ਸਨ। ਪਰ ਹੁਣ ਹੋਰ ਪਾਰਟੀਆਂ ਜੋ ਮਰਜ਼ੀ ਕਹੀ ਜਾਣ, ਅਸੀ ਅੰਦੋਲਨ ਕਰਕੇ ਹੀ ਅਸੀ ਭਾਜਪਾ ਛੱਡੀ ਸੀ।

ਕੇਜਰੀਵਾਲ ਤੇ ਕਾਂਗਰਸ ਬਾਰੇ ਬੋਲੇ ਪ੍ਰਕਾਸ਼ ਸਿੰਘ ਬਾਦਲ

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਕਹਿੰਦਾ ਕਿ ਹੈ ਕਿ ਮੈਂ ਥਰਮਲ ਪਲਾਂਟ ਬੰਦ ਕਰਾਗਾਂ, ਕੇਜਰੀਵਾਲ ਨੂੰ ਪੰਜਾਬ ਪਿਆਰਾ ਨਹੀ ਹੈ। ਪੰਜਾਬ ਪਿਆਰਾ ਸਿਰਫ਼ ਅਕਾਲੀ ਦਲ ਨੂੰ ਹੀ ਹੈ। ਇਸ ਤੋਂ ਇਲਾਵਾਂ ਕਾਂਗਰਸ ਬਾਰੇ ਕਿਹਾ ਕਿ ਕਾਂਗਰਸ ਬਾਰੇ ਦੇਖਣ ਤੋਂ ਪਹਿਲਾ ਲੋਕ ਦਰਬਾਰ ਸਾਹਿਬ ਤੇ 1984 ਨੂੰ ਯਾਦ ਕਰਦੇ ਹਨ।

ਇਹ ਵੀ ਪੜੋ:- ਮਨਪ੍ਰੀਤ ਬਾਦਲ ਨੇ ਬਠਿੰਡਾ ਤੋਂ ਚੋਣ ਲੜਨ ਦਾ ਕੀਤਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.