ETV Bharat / state

Border Heroine Smuggling: ਕੌਮੀ ਸਰਹੱਦ ਉੱਤੇ ਬੀਐਸਐਫ਼ ਨੇ ਸੁੱਟੇ ਡਰੋਨ, ਕਰੋੜਾਂ ਦੀ ਹੈਰੋਇਨ ਬਰਾਮਦ

author img

By

Published : May 20, 2023, 10:23 AM IST

ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਕੌਮੀ ਸਰਹੱਦ ਉੱਤੇ ਮੁੜ ਤੋਂ ਨਾਪਾਕ ਡਰੋਨ ਵਿਖਾਈ ਦਿੱਤੇ ਹਨ। ਅੰਮ੍ਰਿਤਸਰ ਵਿੱਚ ਬੀਐੱਸਐੱਫ ਰੇਜਰਾਂ ਨੇ ਫਾਇਰਿੰਗ ਕਰਕੇ ਡਰੋਨ ਨੂੰ ਥੱਲੇ ਸੁੱਟ ਲਿਆ ਅਤੇ ਇਸ ਡਰੋਨ ਤੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਦੂਜੇ ਪਾਸੇ ਗੁਰਦਾਸਪੁਰ ਦੀ ਚਕਰੀ ਸਰਹੱਦ ਉੱਤੇ ਡਰੋਨ ਦੇਖੇ ਜਾਣ ਤੋਂ ਬਾਅਦ ਬੀਐੱਸਐੱਫ ਨੇ ਫਾਇਰਿੰਗ ਕੀਤੀ ਤਾਂ ਡਰੋਨ ਵਾਪਿਸ ਪਰਤ ਗਿਆ।

Pakistani drones were seen on Amritsar and Gurdaspur border
ਕੌਮੀ ਸਰਹੱਦ ਉੱਤੇੋ ਮੁੜ ਮੰਡਰਾਏ ਨਾਪਾਕ ਡਰੋਨ, ਬੀਐੱਸਐੱਫ ਰੇਂਜਰਾਂ ਨੇ ਡ੍ਰੋਨ ਉੱਤੇ ਫਾਇਰਿੰਗ ਕਰ ਸਾਜ਼ਿਸ ਕੀਤੀ ਨਾਕਾਮ

ਅੰਮ੍ਰਿਤਸਰ-ਗੁਰਦਾਸਪੁਰ: ਬੀਐਸਐਫ ਨੇ ਅੰਮ੍ਰਿਤਸਰ ਵਿੱਚ ਪਾਕਿਸਤਾਨੀ ਤਸਕਰਾਂ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਇੱਕੋ ਰਾਤ ਵਿੱਚ ਦੋ ਪਾਕਿਸਤਾਨੀ ਨਾਪਾਕ ਡਰੋਨਾਂ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਵੇਂ ਡਰੋਨ ਇੱਕੋ ਕਿਸਮ ਦੇ ਹਨ, ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਡਰੋਨ ਵਿੱਚੋਂ ਹੈਰੋਇਨ ਦੀ ਇੱਕ ਖੇਪ ਵੀ ਬਰਾਮਦ ਕੀਤੀ ਹੈ। ਬੀਐਸਐਫ ਨੇ ਇਹ ਦੋਵੇਂ ਡਰੋਨ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਧਾਰੀਵਾਲ ਅਤੇ ਰਤਨ ਖੁਰਦ ਦੇ ਇਲਾਕਿਆਂ ਵਿੱਚ ਫਾਇਰਿੰਗ ਕਰਕੇ ਧਰਤੀ ਉੱਤੇ ਸੁੱਟੇ ਹਨ।

ਹੈਰੋਇਨ ਸਪਲਾਈ ਕਰਨ ਦੀ ਸੀ ਕੋਸ਼ਿਸ਼: ਦੱਸ ਦਈਏ ਬੀਐੱਸਐੱਫ ਰੇਂਜਰਾਂ ਦੀ ਫਾਇਰਿੰਗ ਦੌਰਾਨ ਰਤਨ ਖੁਰਦ ਵਿੱਚ ਸੁੱਟੇ ਗਏ ਡਰੋਨ ਤੋਂ ਬਾਰਡਰ ਸਿਕਿਓਰਿਟੀ ਫੋਰਸ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ ਪਾਰ ਬੈਠੇ ਭਾਰਤ ਦੇ ਦੁਸ਼ਮਣ ਦੇਸ਼ ਦੇ ਨੌਜਵਾਨਾਂ ਨੂੰ ਖੋਖਲਾ ਕਰਨ ਲਈ ਅਜਿਹੀਆਂ ਹਰਕਤਾਂ ਅਕਸਰ ਕਰਦੇ ਹਨ ਪਰ ਉਨ੍ਹਾਂ ਵੱਲੋਂ ਚੌਕਸੀ ਵਰਤ ਕੇ ਹਰ ਨਾਪਾਕ ਕੋਸ਼ਿਸ਼ ਨੂੰ ਨਾਕਾਮਯਾਬ ਲਗਾਤਾਰ ਕੀਤਾ ਜਾ ਰਿਹਾ ਹੈ।

  1. ਏਟੀਐਮ ਬਦਲਕੇ ਬਜ਼ੁਰਗ ਨਾਲ ਸ਼ਾਤਿਰ ਠੱਗਾਂ ਨੇ ਕੀਤੀ ਲੁੱਟ, ਸੀਸੀਟੀਵੀ 'ਚ ਕੈਦ ਹੋਈ ਵਾਰਦਾਤ
  2. ਕੇਂਦਰੀ ਜੇਲ੍ਹ ਦੇ ਜੈਮਰ ਆਮ ਲੋਕਾਂ ਲਈ ਬਣੇ ਮੁਸੀਬਤ, ਲੋਕਾਂ ਨੇ ਅਧਿਕਾਰੀਆਂ ਨੂੰ ਮਾਮਲੇ ਦੇ ਹੱਲ ਲਈ ਕੀਤੀ ਗੁਜ਼ਾਰਿਸ਼
  3. ਤਿੰਨ ਦਿਨਾਂ ਤੋਂ ਨਹੀਂ ਪੂਰਿਆ ਗਿਆ ਰਜਵਾਹੇ 'ਚ ਪਿਆ ਪਾੜ, ਕਿਸਾਨਾਂ ਦੀ ਫਸਲ ਹੋਈ ਪੂਰੀ ਤਰ੍ਹਾਂ ਬਰਬਾਦ

ਕੌਮੀ ਸਰਹੱਦ ਉੱਤੇ ਦਿਸਿਆ ਇੱਕ ਹੋਰ ਡਰੋਨ: ਦੂਜੇ ਪਾਸੇ ਗੁਰਦਾਸਪੁਰ ਵਿੱਚ ਵੀ ਬਾਰਡਰ ਸੁਰੱਖਿਆ ਫੋਰਸ ਨੇ ਨਾਪਾਕ ਡਰੋਨ ਦੀ ਹਰਕਤ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਹੈ। ਪਾਕਿਸਤਾਨੀ ਡਰੋਨ ਨੂੰ ਬੀ.ਐਸ.ਐਫ ਦੀ ਚਕਰੀ ਸਰਹੱਦੀ ਚੌਕੀ 'ਤੇ ਦੋ ਵਾਰ ਦੇਖਿਆ ਗਿਆ, ਜਿਸ 'ਤੇ ਬੀ.ਐਸ.ਐਫ ਦੇ ਜਵਾਨਾਂ ਨੇ 6 ਰਾਉਂਡ ਫਾਇਰ ਕੀਤੇ, ਜਿਸ ਤੋਂ ਬਾਅਦ ਇਹ ਡਰੋਨ ਮੁੜ ਪਾਕਿਸਤਾਨ ਵੱਲ ਚਲਾ ਗਿਆ। ਜਿਸ ਥਾਂ 'ਤੇ ਇਹ ਡਰੋਨ ਦੇਖਿਆ ਗਿਆ, ਉੱਥੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਬੀਤੇ ਦਿਨੀ ਪੰਜਾਬ ਪੁਲਿਸ, ਬਾਰਡਰ ਸਿਕਿਓਰਿਟੀ ਫੋਰਸ ਅਤੇ ਕੇਂਦਰੀ ਏਜੰਸੀਆਂ ਨੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਲਈ ਹਾਈ ਲੈਵਲ ਮੀਟਿੰਗ ਕੀਤੀ ਸੀ।

ਇਸ ਦੌਰਾਨ ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਬਾਰਡਰ ਦੀ ਸੁਰੱਖਿਆ ਦੇ ਲਈ 20 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਸੀ ਕਿ 20 ਕਰੋੜ ਦੀ ਇਸ ਰਾਸ਼ੀ ਨਾਲ ਬਾਰਡਰ ਦੀ ਸੁਰੱਖਿਆ ਹੋਰ ਪੁਖਤਾ ਹੋਵੇਗੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਕਰੋੜਾਂ ਰੁਪਏ ਦੀ ਰਾਸ਼ੀ ਦੀ ਸਹਾਇਤਾ ਨਾਲ ਬਾਰਡਰ ਉੱਤੇ ਹਾਈਟੈੱਕ ਸਿਕਿਓਰਿਟੀ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਰਾਤ ਸਮੇਂ ਬਾਰਡਰ ਦੀ ਨਿਗਰਾਨੀ ਲਈ ਨਾਈਟ ਵਿਜ਼ਨ ਸੀਸੀਟੀਵੀ ਕੈਮਰੇ ਲਗਾਏ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.