ETV Bharat / state

ਭਾਰਤ ਪਾਕਿ ਸਰਹੱਦ ’ਤੇ ਮੁੜ ਡਰੋਨ ਦੀ ਹਲਚਲ, ਬੀਐਸਐਫ ਨੇ ਕੀਤੀ ਫਾਇਰਿੰਗ

author img

By

Published : Dec 27, 2021, 11:19 AM IST

ਭਾਰਤ ਪਾਕਿਸਤਾਨ ਸਰਹੱਦ (Pakistani drone spotted again on Punjab pakistan border) ’ਤੇ ਇੱਕ ਵਾਰ ਫਿਰ ਤੋਂ ਡਰੋਨ ਦੇਖਿਆ ਗਿਆ। ਜਿਸ ’ਤੇ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਜਿਸ ਤੋਂ ਬਾਅਦ ਡਰੋਨ ਮੁੜ ਤੋਂ ਪਾਕਿਸਤਾਨ ਚਲਾ ਗਿਆ। ਫਿਲਹਾਲ ਬੀਐੱਸਐਫ ਅਤੇ ਉੱਚ ਅਧਿਕਾਰੀਆਂ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ।

ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ
ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ

ਅੰਮ੍ਰਿਤਸਰ: ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਭਾਰਤ ਪਾਕਿਸਤਾਨ ਸਰਹੱਦ ’ਤੇ ਡਰੋਨ (Pakistani drone spotted again on Punjab pakistan border) ਦੀ ਹਲਚਲ ਲਗਾਤਾਰ ਬਰਕਰਾਰ ਹੈ। ਸਰਹੱਦ ’ਤੇ ਜਿੱਥੇ ਤਸਕਰ ਡਰੋਨ ਰਾਹੀਂ ਤਸਕਰੀ ਦੀ ਫ਼ਿਰਾਕ ਵਿਚ ਬੈਠੇ ਨਜਰ ਆ ਰਹੇ ਹਨ, ਉੱਥੇ ਹੀ ਬਾਰਡਰਾਂ ’ਤੇ ਤਾਇਨਾਤ ਬੀਐਸਐਫ ਦੇ ਜਵਾਨ ਵੀ ਇਨ੍ਹਾਂ ਨੂੰ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ।

ਇਸੇ ਤਰ੍ਹਾਂ ਹੀ ਥਾਣਾ ਰਮਦਾਸ ਅਧੀਨ ਆਉਂਦੀ ਬੀਓਪੀ ਕੱਸੋਵਾਲ ਵਿਖੇ ਬੀਤੀ ਦੇਰ ਰਾਤ ਬੀਐਸਐਫ ਦੀ 10 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ ਦਿਖਾਈ ਦਿੱਤੀ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਡਰੋਨ ਵੱਲ ਨੂੰ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਡਰੋਨ ਮੁੜ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਫਿਲਹਾਲ ਬੀਐੱਸਐੱਫ ਦੇ ਜਵਾਨ ਪੁਲਿਸ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਏਡੀਜੀਪੀ ਇੰਟਰਨਲ ਸਕਿਉਰਿਟੀ ਨੇ ਆਈਐਸਆਈ ਦੀ ਨਵੀਂ ਰਣਨੀਤੀ ਤੋਂ ਸੁਚੇਤ ਕਰਦੇ ਹੋਏ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਚਿੱਠੀ ਲਿਖੀ ਸੀ ਜਿਸ ’ਚ ਉਨ੍ਹਾਂ ਨੇ ਪਾਕਿਸਤਾਨੀ ਆਈਐਸਆਈ ਵੱਲੋਂ ਪੰਜਾਬ ਅੰਦਰ ਡਰੋਨ ਰਾਹੀਂ ਦਹਿਸ਼ਤ ਫੈਲਾਉਣ ਦੀਆਂ ਕੋਸ਼ਿਸ਼ਾਂ ਬਾਰੇ ਸੁਚੇਤ ਕੀਤਾ ਸੀ।

ਇਹ ਵੀ ਪੜੋ: ENCOUNTER: ਤੇਲੰਗਾਨਾ-ਛੱਤੀਸਗੜ੍ਹ ਸਰਹੱਦ 'ਤੇ ਮੁਕਾਬਲੇ ’ਚ 6 ਨਕਸਲੀ ਢੇਰ

ETV Bharat Logo

Copyright © 2024 Ushodaya Enterprises Pvt. Ltd., All Rights Reserved.