ਭਾਰਤੀ ਸਰਹੱਦ ਅੰਦਰ ਮੁੜ ਦੇਖਿਆ ਗਿਆ ਪਾਕਿਸਤਾਨੀ ਡਰੋਨ, ਹੈਰੋਇਨ ਦੀ ਖੇਪ ਬਰਾਮਦ

author img

By

Published : May 29, 2023, 7:02 AM IST

Pakistani drone, Amritsar, Heroin

ਭਾਰਤ-ਪਾਕਿਸਤਾਨ ਸਰਹੱਦ ਉੱਤੇ ਇਕ ਵਾਰ ਮੁੜ ਪਾਕਿਸਤਾਨ ਤੋਂ ਡਰੋਨ ਨੇ ਦਸਤਕ ਦਿੱਤੀ। ਮੁਸਤੈਦੀ ਦਿਖਾਉਂਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਉਸ ਡਰੋਨ ਨੂੰ ਡੇਗ ਦਿੱਤਾ, ਜਿਸ ਤੋਂ ਮਗਰੋਂ ਇੱਕ ਪੈਕਟ ਹੈਰੋਇਨ ਬਰਾਮਦ ਹੋਈ ਹੈ।

ਅੰਮ੍ਰਿਤਸਰ: ਪਾਕਿਸਤਾਨੀ ਨਸ਼ਾ ਤਸਕਰਾਂ ਵੱਲੋਂ ਭਾਰਤ ਦੇ ਸਰਹੱਦ ਅੰਦਰ ਲਗਾਤਾਰ ਡਰੋਨ ਜ਼ਰੀਏ ਗਤੀਵਿਧੀਆਂ ਜਾਰੀ ਹਨ। ਬੀਤੇ ਐਤਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ ਬੀਓਪੀ ਪੁਲਮੋਰਾ 'ਤੇ ਮੁੜ ਪਾਕਿਸਤਾਨੀ ਡਰੋਨ ਦੇਖਿਆ ਗਿਆ, ਇਹ ਘਟਨਾ ਰਾਤ ਕਰੀਬ 9 ਵਜੇ ਦੀ ਹੈ। ਬੀਐਸਐਫ ਦੇ ਜਵਾਨਾਂ ਨੇ ਡਰੋਨ ਦੇਖਦੇ ਹੀ ਗੋਲੀਬਾਰੀ ਕਰ ਉਸ ਨੂੰ ਡੇਗ ਦਿੱਤਾ। ਡਰੋਨ ਹੇਠਾਂ ਡਿੱਗ ਜਾਣ ਮਗਰੋਂ ਤਲਾਸ਼ੀ ਦੌਰਾਨ ਬੀਐਸਐਫ਼ ਦੇ ਜਵਾਨਾਂ ਨੂੰ ਇੱਕ ਪੈਕੇਟ ਹੈਰੋਇਨ ਦਾ ਬਰਾਮਦ ਹੋਇਆ ਹੈ।

  • 𝐎𝐧𝐞 𝐦𝐨𝐫𝐞 𝐏𝐚𝐤𝐢𝐬𝐭𝐚𝐧𝐢 𝐝𝐫𝐨𝐧𝐞 𝐛𝐢𝐭𝐞𝐬 𝐭𝐡𝐞 𝐝𝐮𝐬𝐭

    A Pakistani drone that violated Indian airspace has been intercepted & brought down by #AletBSF troops in #Amritsar Sector.

    Drone & tied narcotics recovered.

    Details follow. pic.twitter.com/WwogXjz4lq

    — BSF PUNJAB FRONTIER (@BSF_Punjab) May 28, 2023 " class="align-text-top noRightClick twitterSection" data=" ">

ਐਤਵਾਰ ਸਵੇਰੇ ਵੀ ਬਰਾਮਦ ਹੋਇਆ ਡਰੋਨ: ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਸਵੇਰੇ ਕਰੀਬ 9:35 ਵਜੇ ਬਟਾਲੀਅਨ 22 ਦੇ ਜਵਾਨ ਨੇ ਅਟਾਰੀ ਸਰਹੱਦ ਨੇੜੇ ਪੁਲ ਮੋਰਾਂ ਵਿਖੇ ਗਸ਼ਤ ਦੌਰਾਨ ਇਕ ਡਰੋਨ ਨੂੰ ਦੇਖਿਆ। ਤੁਰੰਤ ਕਾਰਵਾਈ ਕੀਤੀ ਤੇ ਗੋਲੀਬਾਰੀ ਕਰਦੇ ਹੋਏ ਉਸ ਡਰੋਨ ਨੂੰ ਡੇਗ ਦਿੱਤਾ ਗਿਆ। ਜਦੋਂ ਜਵਾਨਾਂ ਨੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਤਾਂ, ਇਦ ਡੀਜੇਆਈ ਮੈਟ੍ਰਿਸ ਆਰਟੀਕੇ 300 ਡਰੋਨ ਬਰਾਮਦ ਕੀਤਾ ਗਿਆ। ਹਾਲਾਂਕਿ, ਉਸ ਨਾਲ ਹੈਰੋਇਨ ਦੀ ਕੋਈ ਖੇਪ ਨਾਲ ਮੌਜੂਦ ਨਹੀਂ ਸੀ।

ਇੱਕ ਨਸ਼ਾ ਤਸਕਰ ਕੀਤਾ ਗ੍ਰਿਫਤਾਰ: ਬੀਐਸਐਫ ਅਧਿਕਾਰੀਆਂ ਮੁਤਾਬਕ, ਤਲਾਸ਼ੀ ਮੁਹਿੰਮ ਦੌਰਾਨ ਜਦੋਂ ਇਕ ਵਿਅਕਤੀ ਨੂੰ ਭੱਜਦੇ ਵੇਖਿਆਂ, ਤਾਂ ਉਸ ਦਾ ਜਵਾਨਾਂ ਨੇ ਪਿੱਛਾ ਕੀਤਾ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਵਿਅਕਤੀ ਕੋਲੋਂ ਹੈਰੋਇਨ ਦੀ ਖੇਪ ਬਰਾਮਦ ਹੋਈ, ਜਿਸ ਦਾ ਵਜ਼ਨ ਕਰੀਬ 3.5 ਕਿਲੋਗ੍ਰਾਮ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਸੈਕਟਰ ਤੋਂ ਇੱਕ ਹੋਰ ਖੇਪ ਬਰਾਮਦ ਕੀਤੀ ਹੈ। ਪਿਛਲੇ ਦਿਨੀਂ ਵੀ ਡਰੋਨ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ ਸੀ। ਇਸ ਤੋਂ ਬਾਅਦ ਤਲਾਸ਼ੀ ਲੈਣ ਉੱਤੇ ਬੀਐਸਐਫ ਦੇ ਜਵਾਨਾਂ ਨੇ 2.2 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.