ETV Bharat / state

ਚੇਨਈ 'ਚ ਹੋਣ ਵਾਲੇ ਹਾਕੀ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਵਾਘਾ ਬਾਰਡਰ ਰਾਹੀਂ ਭਾਰਤ ਪਹੁੰਚੀ ਪਾਕਿਸਤਾਨ ਦੀ ਟੀਮ

author img

By

Published : Aug 1, 2023, 8:17 PM IST

Pakistan team reached India for hockey tournament
ਚੇਨਈ 'ਚ ਹੋਣ ਵਾਲੇ ਹਾਕੀ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਵਾਘਾ ਬਾਰਡਰ ਰਾਹੀਂ ਭਾਰਤ ਪਹੁੰਚੀ ਪਾਕਿਸਤਾਨ ਦੀ ਟੀਮ

ਚੇਨਈ ਵਿੱਚ ਹੋਣ ਵਾਲੇ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਦੀ ਟੀਮ ਵਾਘਾ ਰਾਹੀਂ ਭਾਰਤ ਪਹੁੰਚੀ ਹੈ। ਇਸ ਮੌਕੇ ਟੀਮ ਦੇ ਕੋਚ ਨੇ ਦੋਸਤੀ ਦਾ ਹੱਥ ਵਧਾਇਆ ਹੈ।

ਪਾਕਿਸਤਾਨ ਹਾਕੀ ਟੀਮ ਕਦੇ ਕੋਚ ਜਾਣਕਾਰੀ ਦਿੰਦੇ ਹੋਏ।

ਅੰਮ੍ਰਿਤਸਰ: ਭਾਰਤ ਵਿੱਚ ਹੋ ਰਹੇ ਏਸ਼ੀਆ ਹਾਕੀ ਟੂਰਨਾਮੈਂਟ ਵਿਚ ਪਾਕਿਸਤਾਨ ਦੀ ਹਾਕੀ ਟੀਮ ਅੱਜ ਅੰਤਰਰਾਸ਼ਟਰੀ ਸਰਹੱਦ ਵਾਘਾ ਬਾਰਡਰ ਦੇ ਰਸਤੇ ਭਾਰਤ ਪਹੁੰਚੀ ਹੈ। ਪਾਕਿਸਤਾਨ ਦੀ ਟੀਮ ਵੱਲੋਂ ਭਾਰਤ ਵਿੱਚ ਖੇਡੇ ਜਾਣ ਵਾਲੇ ਮੈਚਾਂ ਦੀ ਸੂਚੀ ਬਾਰੇ ਦੱਸਦਿਆਂ ਕਿਹਾ ਕਿ ਉਹ 3 ਅਗਸਤ ਨੂੰ ਚੇਨਈ ਵਿੱਚ ਹੋ ਰਹੇ ਮੈਚ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹਨ। ਉੱਥੇ ਹੀ ਪਾਕਿਸਤਾਨੀ ਕੋਚ ਨੇ ਦੋਵਾਂ ਮੁਲਕਾਂ ਦੇ ਵਿੱਚ ਪਿਆਰ ਇਤਫਾਕ ਕਾਇਮ ਰਹਿਣ ਦੀ ਕਾਮਨਾ ਵੀ ਕੀਤੀ ਹੈ।

ਪਿਆਰ ਦਾ ਪੈਗਾਮ ਲੈ ਕੇ ਆਏ : ਉਨ੍ਹਾਂ ਕਿਹਾ ਕਿ ਅਸੀਂ ਪਿਆਰ ਦਾ ਪੈਗਾਮ ਲੈ ਕੇ ਆਏ ਹਾਂ ਅਤੇ ਜਾਣ ਲੱਗੇ ਵੀ ਪਿਆਰ ਦਾ ਪੈਗਾਮ ਹੀ ਲੈ ਕੇ ਜਾਵਾਂਗੇ। ਦੂਸਰੇ ਪਾਸੇ ਹਾਕੀ ਦੇ ਖਿਡਾਰੀਆਂ ਦਾ ਕਹਿਣਾ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਕਿਸੇ ਵੀ ਤਰਾਂ ਦਾ ਕੋਈ ਗੁੱਸਾ ਨਹੀਂ ਹੈ ਅਤੇ ਨਾ ਹੀ ਕੋਈ ਮਾਹੌਲ ਖਰਾਬ ਹੈ। ਖੇਡ ਦਾ ਕੋਈ ਵੀ ਦੀਨ ਜਾਂ ਮਜ੍ਹਬ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੇ ਨਾਲ ਵਧੀਆ ਤਾਲੁਕਾਤ ਰੱਖਣਾ ਚਾਹੁੰਦੇ ਹਾਂ ਤਾਂ ਜੋ ਕਿ ਅਸੀਂ ਇੱਕ ਦੂਜੇ ਨਾਲ ਮਿਲ ਕੇ ਦੋਨਾਂ ਦੇਸ਼ਾਂ ਦੇ ਵਿੱਚ ਪਿਆਰ ਕਾਇਮ ਰੱਖ ਸਕੀਏ ਅਤੇ ਆਪਣੇ ਮੁੱਦੇ ਵੀ ਹੱਲ ਕਰ ਸਕੀਏ।


ਦੋਵਾਂ ਦੇਸ਼ਾਂ ਵਿਚਾਲੇ ਹੋਣਾ ਚਾਹੀਦਾ ਹੈ ਪਿਆਰ: ਇੱਥੇ ਜ਼ਿਕਰਯੋਗ ਹੈ ਕਿ ਕਾਫੀ ਸਮੇਂ ਬਾਅਦ ਪਾਕਿਸਤਾਨ ਦੀ ਟੀਮ ਭਾਰਤ ਵਿੱਚ ਮੈਚ ਖੇਡਣ ਵਾਸਤੇ ਪਹੁੰਚ ਰਹੀ ਹੈ। ਦੋਵਾਂ ਦੇਸ਼ਾਂ ਦੇ ਵਿੱਚ ਪਿਆਰ ਅਤੇ ਇਤਫਾਕ ਕਾਇਮ ਰਹੇ, ਇਸਨੂੰ ਲੈ ਕੇ ਖਿਡਾਰੀ ਵੀ ਆਪਣਾ ਦੋਸਤੀ ਦਾ ਪੈਗ਼ਾਮ ਲੈ ਕੇ ਪਾਕਿਸਤਾਨ ਤੋਂ ਪਹੁੰਚੇ ਹਨ। ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਭਾਰਤ ਦੇ ਨਾਲ ਵਧੀਆ ਸੰਪਰਕ ਅਤੇ ਰਿਸ਼ਤੇ ਬਣਾ ਕੇ ਰੱਖਣ ਲਈ ਹੋਰ ਕਿਹੜੀਆਂ ਪਹਿਲਕਦਮੀਆਂ ਕਰਦਾ ਹੈ। ਪਾਕਿਸਤਾਨ ਦੇ ਖਿਡਾਰੀਆਂ ਵੱਲੋਂ ਤਾਂ ਦੋਵਾਂ ਦੇਸ਼ਾਂ ਦੇ ਵਿੱਚ ਪਿਆਰ ਅਤੇ ਅਮਨ ਸ਼ਾਂਤੀ ਕਾਇਮ ਰਹੇ ਇਸ ਲਈ ਇਹੋ ਜਿਹੇ ਹੋਰ ਟੂਰਨਾਮੈਂਟ ਕਰਵਾਉਣ ਦੀ ਵੀ ਕਾਮਨਾ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.