ETV Bharat / state

ਗੜ੍ਹਸ਼ੰਕਰ 'ਚ ਕੱਪੜੇ ਦੀ ਦੁਕਾਨ ਉੱਤੇ ਲੜਕੀਆਂ ਵੱਲੋਂ ਦੁਕਾਨ ਮਾਲਿਕ ਨੂੰ ਦਿੱਤੀ ਧਮਕੀ, ਕੈਂਚੀ ਮਾਰ ਕੇ ਜ਼ਖਮੀ ਕਰਨ ਦੇ ਲਾਏ ਇਲਜ਼ਾਮ

author img

By

Published : Aug 1, 2023, 4:28 PM IST

ਗੜ੍ਹਸ਼ੰਕਰ ਵਿੱਚ ਇਕ ਦੁਕਾਨ ਦੇ ਮਾਲਿਕ ਨੂੰ ਦੋ ਲੜਕੀਆਂ ਵੱਲੋਂ ਧਮਕਾਉਣ ਅਤੇ ਕੈਂਚੀ ਮਾਰ ਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੜ੍ਹੋ ਪੂਰੀ ਖਬਰ...

Girls threatened the shop owner at a clothing shop in Garhshankar
ਗੜ੍ਹਸ਼ੰਕਰ 'ਚ ਕਪੜੇ ਦੀ ਦੁਕਾਨ ਉੱਤੇ ਲੜਕੀਆਂ ਵੱਲੋਂ ਦੁਕਾਨ ਮਾਲਿਕ ਨੂੰ ਦਿਤੀ ਧਮਕੀ, ਕੈਂਚੀ ਮਾਰ ਕੇ ਜ਼ਖਮੀ ਕਰਨ ਦੇ ਲਾਏ ਇਲਜ਼ਾਮ

ਦੁਕਾਨ ਉੱਤੇ ਲੜਕੀਆਂ ਵੱਲੋਂ ਹਮਲਾ ਕਰਨ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ।

ਹੁਸ਼ਿਆਰਪੁਰ: ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ਉੱਤੇ ਸਥਿਤ ਪਿੰਡ ਸਤਨੌਰ ਦੇ ਅੱਡੇ ਉੱਤੇ ਕਪੜੇ ਦੀ ਦੁਕਾਨ ਉੱਤੇ ਆਈਆਂ 2 ਲੜਕੀਆਂ ਵੱਲੋਂ ਦੁਕਾਨ ਮਾਲਿਕ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸਦੇ ਵਿੱਚ 2 ਲੜਕੀਆਂ ਇੱਕ ਵਿਅਕਤੀ ਨਾਲ ਕੱਪੜਾ ਖਰੀਦਣ ਦੀ ਗੱਲ ਕਹਿ ਰਹੀਆਂ ਹਨ ਪਰ ਜਦੋਂ ਦੁਕਾਨ ਮਾਲਿਕ ਪੈਸੇ ਦੀ ਮੰਗ ਕਰਦਾ ਹੈ ਤਾਂ ਉਹ ਉਸਨੂੰ ਧਮਕੀ ਦੇ ਰਹੀਆਂ ਹਨ।

ਦੁਕਾਨ ਉੱਤੇ ਆ ਕੇ ਕੀਤੀ ਗਾਲੀ-ਗਲੋਚ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਇੰਦਰਪਾਲ ਨੇ ਦੱਸਿਆ ਕਿ ਉਸਦੀ ਦੁਕਾਨ ਉਤੇ 2 ਲੜਕੀਆਂ ਇੱਕ ਮੁੰਡੇ ਨਾਲ ਦਿਨ ਵੇਲੇ ਦੁਕਾਨ ਵਿੱਚ ਕੱਪੜਾ ਖਰੀਦਣ ਆਈਆਂ ਅਤੇ ਕੱਪੜਾ ਪਸੰਦ ਕਰਕੇ ਤੋਂ ਬਾਅਦ ਉਧਾਰ ਦੀ ਗੱਲ ਕਰਨ ਲੱਗੀਆਂ ਪਰ ਜਦੋਂ ਉਨ੍ਹਾਂ ਨੂੰ ਇਨਕਾਰ ਕੀਤਾ ਗਿਆ ਤਾਂ ਉਨ੍ਹਾਂ ਨੇ ਸ਼ਾਮ ਨੂੰ ਦੁਕਾਨ ਉੱਤੇ ਪੈਸੇ ਦੇ ਕੇ ਕੱਪੜਾ ਲੈ ਕੇ ਜਾਣ ਦੀ ਗੱਲ ਕਹੀ। ਇਸ ਤੋਂ ਬਾਅਦ ਉਹ ਵਾਪਿਸ ਚੱਲ ਗਈਆਂ। ਦੁਕਾਨ ਮਾਲਿਕ ਨੇ ਦੱਸਿਆ ਕਿ ਸ਼ਾਮ ਵੇਲੇ ਉਹ ਦੋਵੇਂ ਲੜਕੀਆਂ ਫਿਰ ਕੱਪੜਾ ਲੈਣ ਆਈਆਂ ਤਾਂ ਫ਼ਿਰ ਉਹ ਕਹਿਣ ਲੱਗੀਆਂ ਕਿ ਜਿਹੜਾ ਮੁੰਡਾ ਦਿਨ ਵੇਲੇ ਸਾਡੇ ਨਾਲ ਆਇਆ ਸੀ ਉਹ ਤੁਹਾਨੂੰ ਪੈਸੇ ਦੇ ਦੇਵੇਗਾ ਪਰ ਜਦੋਂ ਉਸਨੇ ਇਨਕਾਰ ਕੀਤਾ ਤਾਂ ਗਾਲੀ ਗਲੋਚ ਕਰਨ ਲੱਗ ਪਈਆਂ ਅਤੇ ਮੁੰਡੇ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਫ਼ਿਰ ਉਧਾਰ ਕਰਨ ਦੀ ਗੱਲ ਕਹੀ ਪਰ ਉਨ੍ਹਾਂ ਦੇ ਇਨਕਾਰ ਕਰਨ ਉੱਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਕੇ ਧਮਕਾਉਣ ਲੱਗੀਆਂ।

ਕੈਂਚੀ ਨਾਲ ਕੀਤਾ ਹਮਲਾ : ਦੁਕਾਨ ਮਾਲਿਕ ਨੇ ਦੱਸਿਆ ਜਦੋਂ ਉਸਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਉਹਨਾਂ ਨੇ ਉਸਦੀ ਪਿੱਠ ਕੈਂਚੀ ਨਾਲ ਹਮਲਾ ਕੀਤਾ ਅਤੇ ਦੁਕਾਨ ਤੋਂ ਬਾਹਰ ਚੱਲੀਆਂ ਗਈਆਂ। ਦੁਕਾਨ ਮਾਲਿਕ ਨੇ ਦੱਸਿਆ ਕਿ ਉਸਨੂੰ ਸਿਵਿਲ ਹਸਪਾਲ ਗੜ੍ਹਸ਼ੰਕਰ ਵਿੱਖੇ ਦਾਖ਼ਿਲ ਕਰਵਾਇਆ ਗਿਆ, ਜਿੱਥੇ ਐਮਐਲਆਰ ਵੀ ਕੱਟੀ ਗਈ ਹੈ ਅਤੇ ਉਨ੍ਹਾਂ ਇਸ ਦੀ ਸ਼ਿਕਾਇਤ ਥਾਣਾ ਗੜ੍ਹਸ਼ੰਕਰ ਨੂੰ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਇਸ ਮਾਮਲੇ ਸਬੰਧੀ ਥਾਣਾ ਗੜ੍ਹਸ਼ੰਕਰ ਦੇ ਏਐਸਆਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਦੁਕਾਨ ਮਾਲਿਕ ਇੰਦਰਪਾਲ ਦੇ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.