ETV Bharat / state

ਕੈਨੇਡਾ ਤੋਂ ਆਏ ਅਰਸ਼ਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਪਰਿਵਾਰ 'ਚ ਛਾਇਆ ਮਾਤਮ

author img

By

Published : Jan 17, 2023, 1:43 PM IST

ਲੋਹੜੀ ਮਨਾਉਣ ਲਈ ਕੈਨੇਡਾ ਤੋਂ ਪੰਜਾਬ ਆਏ ਅਰਸ਼ਦੀਪ ਸਿੰਘ ਦੀ ਅਚਾਨਕ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।

NRI Arshdeep Singh Died With Cardiac Arrest in Amritsar
NRI Arshdeep Singh Died With Cardiac Arrest in Amritsar

ਕੈਨੇਡਾ ਤੋਂ ਆਏ ਅਰਸ਼ਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਪਰਿਵਾਰ 'ਚ ਛਾਇਆ ਮਾਤਮ

ਅੰਮ੍ਰਿਤਸਰ: ਵਿਦੇਸ਼ਾਂ ਵਿੱਚ ਤੇ ਉੱਥੋਂ ਪੰਜਾਬ ਆ ਰਹੇ ਨੌਜਵਾਨਾਂ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲ ਹੀ 'ਚ ਕੈਨੇਡਾ ਤੋਂ ਲੋਹੜੀ ਮਨਾਉਣ ਲਈ ਪੰਜਾਬ ਆਏ ਨੌਜਵਾਨ ਅਰਸ਼ਦੀਪ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਉਮਰ 25 ਸਾਲ ਸੀ ਅਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਅਰਸ਼ਦੀਪ ਲੋਹੜੀ ਅਤੇ ਕੁਝ ਰਿਸ਼ਤੇਦਾਰਾਂ ਦੇ ਵਿਆਹ ਵੇਖਣ ਲਈ ਪੰਜਾਬ ਆਇਆ ਸੀ, ਪਰ ਅਜਿਹਾ ਹੋ ਨਾ ਸਕਿਆ।



ਇਕ ਦਿਨ ਪਹਿਲਾਂ ਹੱਸਦੇ ਖੇਡਦੇ ਬੀਤੀ ਰਾਤ: ਅਰਸ਼ਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਸਾਰੇ ਪਰਿਵਾਰ ਨੇ ਹੱਸਦੇ ਖੇਡਦੇ ਰਾਤ ਬਿਤਾਈ। ਸਵੇਰੇ ਸਵੇਰੇ ਅਰਸ਼ਦੀਪ ਨੇ ਇਕ ਚੀਕ ਮਾਰੀ, ਤਾਂ ਅਸੀਂ ਉਸ ਸਮੇਂ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਅਰਸ਼ਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਅਰਸ਼ ਦੇ ਪਿਤਾ ਨੇ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਸੀ। ਉਨ੍ਹਾਂ ਦਾ ਸਾਊ ਪੁੱਤ ਸੀ। ਦੋ ਮਹੀਨਿਆਂ ਦੀ ਛੁੱਟੀ ਉੱਤੇ ਉਹ ਘਰ ਆਇਆ ਸੀ। ਅਜੇ ਕੈਨੇਡਾ ਤੋਂ ਆਏ ਉਸ ਨੂੰ 10 ਕੁ ਦਿਨ ਹੀ ਹੋਏ ਸੀ। ਉਸ ਦੀ ਅਚਾਨਕ ਮੌਤ ਕਾਰਨ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਹੈ।

NRI Arshdeep Singh Died With Cardiac Arrest in Amritsar
ਕੈਨੇਡਾ ਤੋਂ ਆਏ ਅਰਸ਼ਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਪਰਿਵਾਰ ਵਿੱਚ ਛਾਇਆ ਮਾਤਮ: ਅਰਸ਼ਦੀਪ ਦੇ ਮਾਤਾ-ਪਿਤਾ ਨੇ ਦੱਸਿਆ ਕਿ ਅਰਸ਼ ਬੇਹਦ ਹੀ ਚੰਗਾ ਪੁੱਤਰ ਸੀ। ਉਹ ਕਦੇ ਵੀ ਕਿਸੇ ਗੱਲ ਨੂੰ ਲੈ ਕੇ ਜਵਾਬ ਨਹੀਂ ਦਿੰਦਾ ਸੀ। ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਦਾ ਇਕ ਹੋਰ ਭਰਾ ਹੈ, ਜੋ ਉਸ ਤੋਂ ਚਾਰ-ਪੰਜ ਸਾਲ ਛੋਟਾ ਹੈ। ਮਾਤਾ ਹਰਵਿੰਦਰ ਕੌਰ ਨੇ ਦੱਸਿਆ ਕਿ ਅਰਸ਼ਦੀਪ ਕੈਨੇਡਾ ਤੋਂ ਤਿੰਨ ਸਾਲ ਬਾਅਦ ਵਾਪਸ ਆਇਆ ਸੀ। ਪਰਿਵਾਰ ਨੂੰ ਮਿਲਣ ਅਤੇ ਵਿਆਹ ਵੇਖਣ ਦਾ ਉਸ ਨੇ ਪਲਾਨ ਬਣਾਇਆ ਸੀ, ਪਰ ਰਬ ਨੂੰ ਕੁੱਝ ਹੋਰ ਹੀ ਮਨਜ਼ੂਰ ਹੋਇਆ। ਜਵਾਨੀ ਵਿੱਚ ਪੁੱਤਰ ਦੇ ਜਹਾਨੋਂ ਤੁਰ ਜਾਣ ਤੋਂ ਬਾਅਦ ਅਰਸ਼ਦੀਪ ਦੇ ਮਾਤਾ-ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਪਲ ਵਿੱਚ ਹੀ ਉਨ੍ਹਾਂ ਦਾ ਅਰਸ਼ਦੀਪ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਰੀ, ਲਗਾਤਾਰ ਵਾਪਰੀਆਂ ਦੋ ਘਟਨਾਵਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.