ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਅੱਜ ਹਲਕੇ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘਰ ਘਰ ਨੌਕਰੀ ਦੇ ਬਿਆਨ ਬਾਰੇ ਕਿਹਾ ਕਿ ਜੇਕਰ ਕੈਪਟਨ ਸਮੇਂ ਸਿਰ ਸਾਈਨ ਕਰ ਦਿੰਦੇ ਤਾਂ ਅੱਜ ਹਲਕਾ ਪੂਰਬੀ ਵਿਚ 10,000 ਨੌਕਰੀਆਂ ਮਿਲਣੀਆਂ ਸੀ। ਉਹਨਾਂ ਕਿਹਾ ਕਿ ਸਵੀਟਜ਼ਰਲੈਂਡ ਦੀ ਗੰਡੌਲਾ ਕੰਪਨੀ ਨਾਲ ਪੂਰੀ ਤਿਆਰੀ ਹੋਈ ਪਈ ਹੈ, ਜਲਦ ਹੀ ਹਲਕਾ ਪੂਰਬੀ ਦੇ 10,000 ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਬਿਕਰਮ ਸਿੰਘ ਮਜੀਠੀਆ ਬਾਰੇ ਉਹਨਾਂ ਕਿਹਾ ਕਿ ਮਜੀਠਿਆ ਨੂੰ ਹਾਰ ਦਾ ਡਰ ਪਰੇਸ਼ਾਨ ਕਰ ਰਿਹਾ ਜਿਸਦੇ ਚਲਦੇ ਉਹ ਮਜੀਠਾ ਅਤੇ ਹਲਕਾ ਪੂਰਬੀ ਤੋਂ ਦੋਵੇਂ ਪਾਸੇ ਹਾਰ ਦਾ ਭੱਜ ਰਿਹਾ ਹੈ। ਜਿਸ ਕਾਰਣ ਉਹ ਸਿਰਫ਼ ਲੋਕਾਂ ਨੂੰ ਧਮਕਾ ਰਿਹਾ। ਜਿਸਦੀ ਲੋਕ ਸਾਡੇ ਕੋਲੋ ਸ਼ਿਕਾਇਤਾਂ ਤੱਕ ਕਰ ਰਹੇ ਹਨ। ਮਜੀਠਿਆ ਕਦੇ ਵੀ ਪੂਰਬੀ ਹਲਕੇ ਵਿਚੋਂ ਜਿੱਤ ਨਹੀਂ ਸਕਦਾ।
ਚਰਨਜੀਤ ਚੰਨੀ ਦੇ ਚੋਣ ਪ੍ਰਚਾਰ ਵਿੱਚ ਸ਼ਾਮਿਲ ਹੋਣ ਦੀ ਗੱਲ 'ਤੇ ਕਿਹਾ ਕਿ ਉਹ ਦੋ ਹਲਕਿਆਂ ਤੋਂ ਉਮੀਦਵਾਰ ਹਨ, ਜਿਸਦੇ ਚਲਦੇ ਉਹ ਆਪਣੇ ਚੋਣ ਪ੍ਰਚਾਰ ਵਿੱਚ ਵਿਅਸਤ ਹਨ, ਜਿਸਦੇ ਚਲਦੇ ਉਹ ਦੂਸਰੇ ਹਲਕਿਆਂ ਵਿਚ ਨਹੀਂ ਜਾ ਪਾ ਰਹੇ। ਜੇਕਰ ਸਮਾਂ ਰਿਹਾ ਤਾਂ ਜ਼ਰੂਰ ਆਉਣਗੇ।
ਇਹ ਵੀ ਪੜ੍ਹੋ:ਚੰਨੀ-ਸਿੱਧੂ ਦੀ ਆਮਦਨ ਨੂੰ ਲੈਕੇ ਭਖੀ ਸਿਆਸਤ, ਆਮਦਨ ’ਤੇ ਸਿੱਧੂ ਦਾ ਵੱਡਾ ਬਿਆਨ