ਚੰਨੀ-ਸਿੱਧੂ ਦੀ ਆਮਦਨ ਨੂੰ ਲੈਕੇ ਭਖੀ ਸਿਆਸਤ, ਆਮਦਨ ’ਤੇ ਸਿੱਧੂ ਦਾ ਵੱਡਾ ਬਿਆਨ

By

Published : Feb 9, 2022, 4:44 PM IST

thumbnail

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਸੀਐਮ ਚਿਹਰੇ ਦਾ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਆਪਣੇ ਹਲਕੇ ਤੱਕ ਮਹਿਦੂਦ ਹੋ ਕੇ ਰਹਿ ਗਏ ਹਨ। ਸਿੱਧੂ ਵੱਲੋਂ ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਿੱਧੂ ਵੱਲੋਂ ਲਗਾਤਾਰ ਬਿਕਰਮ ਮਜੀਠੀਆ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਇਸ ਦੌਰਾਨ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹਨ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਟੀਵੀ ਤੋਂ ਸਾਲ ਦੀ ਆਮਦਨ ਕਰੀਬ 20 ਤੋਂ 30 ਕਰੋੜ ਹੁੰਦੀ ਸੀ ਪਰ ਹੁਣ ਉਨ੍ਹਾਂ ਦੀ ਆਮਦਨ 60-70 ਹਜ਼ਾਰ ਰੁਪਏ ਹੈ। ਸਿੱਧੂ ਨੇ ਕਿਹਾ ਕਿ ਅਸੀਂ ਫਿਰ ਵੀ ਖੁਸ਼ ਹਾਂ ਕਿਉਂਕਿ ਅਸੀਂ ਧਰਮ ਯੁੱਧ ਲੜ ਰਹੇ ਹਾਂ। ਇਸਦੇ ਨਾਲ ਹੀ ਉਨ੍ਹਾਂ ਕਿਹਾ ਜੇਕਰ ਚੰਨੀ ਮੇਰੇ ਹਲਕੇ ਵਿੱਚ ਆਉਣਾ ਚਾਹੁੰਦੇ ਹਨ ਤਾਂ ਕੋਈ ਪ੍ਰੋਗਰਾਮ ਜ਼ਰੂਰ ਬਣਾਵਾਂਗੇ ਅਤੇ ਉਹ ਉਸਨੂੰ ਬਲਾਉਣਗੇ ਤਾਂ ਉਹ ਵੀ ਜਾਵੇਗਾ। ਰਾਹੁਲ ਗਾਂਧੀ ਵੱਲੋਂ ਚੰਨੀ ਨੂੰ ਸੀਐਮ ਚਿਹਰਾ ਐਲਾਨਣ ਦੇ ਫੈਸਲੇ ਦੇ ਸਵਾਲ ਤੇ ਸਿੱਧੂ ਨੇ ਕਿਹਾ ਕਿ ਉਹ ਅਜਿਹੀ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਚੰਨੀ ਮੇਰਾ ਛੋਟਾ ਭਰਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.