ETV Bharat / state

MP Harsimrat On AAP and Congress: ਹਰਸਿਮਰਤ ਬਾਦਲ ਨੇ ਕਾਂਗਰਸ ਤੇ 'ਆਪ' ਨੂੰ ਲਪੇਟਿਆ, ਕਿਹਾ- ਦੋਵੇਂ ਪਾਰਟੀਆਂ ਨੇ ਇੱਕਜੁੱਟ, ਦੋਵਾਂ ਦਾ ਨਿਸ਼ਾਨਾ ਪੰਜਾਬ ਨੂੰ ਲੁੱਟਣਾ

author img

By ETV Bharat Punjabi Team

Published : Oct 2, 2023, 12:35 PM IST

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Member of Parliament Harsimrat Kaur Badal) ਨੇ ਕਾਂਗਰਸ ਅਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਕਿਹਾ ਕਿ ਪਹਿਲਾਂ ਕਰੋੜਾਂ ਦਾ ਕਰਜ਼ਾ ਕਾਂਗਰਸ ਪੰਜਾਬ ਦੇ ਸਿਰ ਛੱਡ ਗਈ ਅਤੇ ਹੁਣ ਉਸੇ ਪ੍ਰਥਾ ਨੂੰ ਅੱਗੇ ਵਧਾ ਕੇ ਸੀਐੱਮ ਮਾਨ ਕਰਜ਼ੇ ਦੀ ਪੰਡ ਪੰਜਾਬ ਸਿਰ ਧਰ ਕੇ ਆਪਣੇ ਸੁਪਰੀਮੋ ਕੇਰਜੀਵਾਲ ਲਈ ਪ੍ਰਚਾਰ ਕਰ ਰਹੇ ਹਨ।

MP Harsimrat Kaur Badal targeted Congress and AAP In Amritsar
Harsimrat On AAP and Congress: ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ 'ਆਪ' ਨੂੰ ਲਪੇਟਿਆ, ਕਿਹਾ-ਦੋਵੇਂ ਪਾਰਟੀਆਂ ਨੇ ਇੱਕਜੁੱਟ,ਦੋਵਾਂ ਦਾ ਨਿਸ਼ਾਨਾ ਵੀ ਪੰਜਾਬ ਦੀ ਲੁੱਟ

'ਕਾਂਗਰਸ ਅਤੇ 'ਆਪ' ਦਾ ਮਕਸਦ ਪੰਜਾਬ ਦੀ ਲੁੱਟ'

ਅੰਮ੍ਰਿਤਸਰ: ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਸੇਵਾ ਕਰਨ ਵਾਸਤੇ ਪਹੁੰਚੇ ਹਨ। ਉਸ ਤੋਂ ਪਹਿਲਾਂ ਅੱਜ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਉਹਨਾਂ ਨੇ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਪਰਮਾਤਮਾ ਉਹਨਾਂ ਕੋਲੋਂ ਸੇਵਾ ਇਸੇ ਤਰ੍ਹਾਂ ਹੀ ਲੈਂਦਾ ਰਹੇ। ਇਸ ਤੋਂ ਇਲਾਵਾ ਉਨ੍ਹਾਂ ਰਾਹੁਲ ਗਾਂਧੀ (Rahul Gandhi) ਦੇ ਦਰਬਾਰ ਸਾਹਿਬ ਵਿੱਚ ਆਉਣ ਨੂੰ ਲੈਕੇ ਕਿਹਾ ਕਿ ਕੋਈ ਵੀ ਵਿਅਕਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਸੇਵਾ ਕਰ ਸਕਦਾ ਹੈ। ਇਹ ਗੁਰੂ ਸਾਹਿਬ ਦਾ ਦਿੱਤਾ ਹੋਇਆ ਸਿਧਾਂਤ ਹੈ।

ਕਾਂਗਰਸ ਅਤੇ 'ਆਪ' ਹਮੇਸ਼ਾ ਤੋਂ ਸਨ ਇੱਕਜੁੱਟ: ਦੂਜੇ ਪਾਸੇ ਉਹਨਾਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ (Aam Aadmi Party and Congress) ਉੱਤੇ ਤਿੱਖੇ ਨਿਸ਼ਾਨੇ ਵੀ ਸਾਧੇ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ, ਉਹਨਾਂ ਦੀ ਦਾਦੀ ਅਤੇ ਉਹਨਾਂ ਦੇ ਪਿਤਾ ਵੱਲੋਂ ਜੋ ਸਿੱਖਾਂ ਉੱਤੇ ਕਹਿਰ ਕਮਾਇਆ ਗਿਆ ਹੈ ਉਸ ਨੂੰ ਵੀ ਜ਼ਰੂਰ ਇੱਥੇ ਆ ਕੇ ਯਾਦ ਕਰਨ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ, ਜੋ ਕਿ 2013 ਤੋਂ ਸ਼ੁਰੂ ਹੋਇਆ ਸੀ ਅਤੇ 2023 ਦੇ ਵਿੱਚ ਆ ਕੇ ਉਹਨਾਂ ਦਾ ਭਾਂਡਾ ਫੁੱਟਿਆ ਹੋਇਆ ਹੈ। ਉਹਨਾਂ ਕਿਹਾ ਕਿ ਸਿਰਫ ਇੱਕ ਹੀ ਇਹੋ ਜਿਹੀ ਪਾਰਟੀ ਹੈ ਜੋ ਪੰਜਾਬ ਦਾ ਭਲਾ ਕਰ ਸਕਦੀ ਹੈ ਅਤੇ ਉਹ ਹੈ (Shiromani Akali Dal) ਸ਼੍ਰੋਮਣੀ ਅਕਾਲੀ ਦਲ। ਅਕਾਲੀ ਦਲ ਦੇ ਆਗੂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਮਾ ਚਿਰ ਪੰਜਾਬ ਦੀ ਖਾਤਿਰ ਜੇਲ੍ਹ ਕੱਟੀ ਗਈ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਗਈ, ਜੇਕਰ ਪੰਜਾਬ ਦਾ ਭਲਾ ਲੋਕ ਚਾਹੁੰਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤੋਂ ਸੱਤਾ ਵਿੱਚ ਲਿਆਉਣ ਦੀ ਜ਼ਰੂਰਤ ਹੈ।

ਰਾਹੁਲ ਗਾਂਧੀ ਉੱਤੇ ਨਿਸ਼ਾਨਾ: ਦੱਸਣ ਯੋਗ ਹੈ ਕਿ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਉਹਨਾਂ ਵੱਲੋਂ ਲੰਗਰ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਕੀਤੀ ਗਈ। ਉੱਥੇ ਹੀ ਇਸ ਤੋਂ ਪਹਿਲਾਂ ਹੀ ਹਰਸਿਮਰਤ ਕੌਰ ਬਾਦਲ ਜੋ ਕਿ ਕੇਂਦਰ ਸਰਕਾਰ ਦੀ ਸਾਬਕਾ ਮੰਤਰੀ ਹਨ ਉਹਨਾਂ ਵੱਲੋਂ ਰਾਹੁਲ ਗਾਂਧੀ ਉੱਤੇ ਸ਼ਬਦੀ ਹਮਲੇ ਕੀਤੇ ਗਏ ਹਨ, ਰਾਹੁਲ ਗਾਂਧੀ ਨੂੰ 1984 ਦਾ ਸਾਕਾ ਯਾਦ ਕਰਨ ਵਾਸਤੇ ਕਿਹਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.