ETV Bharat / state

Firing in Amritsar : ਜੇਲ੍ਹ ਵਿੱਚ ਹੋਈ ਲੜਾਈ ਦਾ ਬਦਲਾ ਲੈਣ ਲਈ ਘਰ ਪਹੁੰਚ ਗਏ ਬਦਮਾਸ਼, ਕੀਤੀ ਅੰਨ੍ਹੇਵਾਹ ਫਾਇਰਿੰਗ

author img

By ETV Bharat Punjabi Team

Published : Dec 26, 2023, 11:22 AM IST

Firing in Amritsar : ਅੰਮ੍ਰਿਤਸਰ ਵਿਖੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਨੌਜਵਾਨ ਨਾਲ ਜੇਲ੍ਹ ਵਿੱਚ ਹੋਈ ਲੜਾਈ ਦਾ ਬਦਲਾ ਲੈਣ ਲਈ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਅਤੇ ਘਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਵੱਲੋਂ ਬੇਖੌਫ ਹੋ ਕੇ ਕੀਤੀ ਬਦਮਾਸ਼ੀ ਤੋਂ ਪਰਿਵਾਰ ਅਤੇ ਇਲਾਕੇ 'ਚ ਸਹਿਮ ਦਾ ਮਾਹੌਲ ਹੈ।

Crime news Miscreants fired at a house in Amritsar in an old rivalry
ਜੇਲ੍ਹ ਵਿੱਚ ਲੜਾਈ ਦਾ ਬਦਲਾ ਲੈਣ ਲਈ ਘਰ ਪਹੁੰਚ ਗਏ ਬਦਮਾਸ਼,ਕੀਤੀ ਅੰਨੇਵਾਹ ਫਾਇਰਿੰਗ

ਅੰਮ੍ਰਿਤਸਰ 'ਚ ਪੁਰਾਣੀ ਰੰਜਿਸ਼ 'ਚ ਬਦਮਾਸ਼ਾਂ ਨੇ ਇਕ ਘਰ 'ਤੇ ਫਾਇਰਿੰਗ ਕੀਤੀ

ਅੰਮ੍ਰਿਤਸਰ: ਸੂਬੇ ਵਿੱਚ ਵੱਧ ਰਹੀ ਗੁੰਡਾਗਰਦੀ ਨੇ ਲੋਕਾਂ ਦਾ ਜਿਉਂਣਾ ਮੁਸ਼ਕਿਲ ਕੀਤਾ ਹੋਇਆ ਹੈ। ਸ਼ਰੇਆਮ ਘਰਾਂ ਵਿੱਚ ਵੜ ਕੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਸ਼ਰੇਆਮ ਹਥਿਆਰਾਂ ਦੇ ਜ਼ੋਰ 'ਤੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ 'ਤੋਂ ਜਿੱਥੇ ਕੁਝ ਅਣਪਛਾਤੇ ਬਦਮਾਸ਼ਾਂ ਵੱਲੋਂ ਘਰ ਉੱਤੇ ਫਾਇਰਿੰਗ ਕੀਤੀ ਗਈ। ਜਦੋਂ ਇਸ ਦਾ ਪਤਾ ਘਰ ਦੇ ਮਲਿਕ ਨੂੰ ਲੱਗਿਆ ਤਾਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਸੀ ਤਰ੍ਹਾਂ ਆਪਣੀ ਜਾਨ ਬਚਾਈ। ਉਥੇ ਹੀ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕੀਤੀ ਅਤੇ ਗੋਲੀਆਂ ਦੇ ਖ਼ੋਲ ਬਰਾਮਦ ਕੀਤੇ। (Firing In Amritsar)

ਬਦਮਾਸ਼ ਫਾਇਰਿੰਗ ਕਰਕੇ ਫਰਾਰ ਹੋ ਗਏ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਿਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿਸ ਵੇਲੇ ਉਹ ਆਪਣੇ ਘਰ ਵਿੱਚ ਸਨ ਉਸ ਵੇਲੇ ਉਹਨਾਂ ਨੂੰ ਬਾਹਰ ਰੌਲਾ ਪੈਂਦਾ ਸੁਣਾਈ ਦਿੱਤਾ, ਜਦ ਬਾਹਰ ਆਏ ਤਾਂ ਦੇਖਿਆ ਬਦਮਾਸ਼ ਉਹਨਾਂ ਨੂੰ ਲਲਕਾਰ ਰਹੇ ਸਨ ਜਦ ਅਸ਼ੋਕ ਕੁਮਾਰ ਨੇ ਵਿਰੋਧ ਕੀਤਾ ਤਾਂ ਬਦਮਾਸ਼ ਫਾਇਰਿੰਗ ਕਰਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਸਾਡੀ ਕਿਸੇ ਨਾਲ ਕੋਈ ਲਾਗਤਬਾਜ਼ੀ ਨਹੀਂ ਹੈ। ਪਰ ਉਹਨਾਂ ਦੇ ਪੁੱਤਰ ਦੀ ਕੋਈ ਪੁਰਾਣੀ ਦੁਸ਼ਮਣੀ ਸੀ ਜਿਸ ਕਾਰਨ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਸਾਨੂ ਮਾਰਨ ਦੀ ਕੋਸ਼ਿਸ਼ ਕੀਤੀ। (firing in amritsar to take avenge an old enmity)

ਬੇ-ਦਖਲ ਕੀਤੇ ਪੁੱਤਰ ਨਾਲ ਬਦਮਾਸ਼ਾਂ ਦੀ ਦੁਸ਼ਮਣੀ : ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਮਾੜੀ ਸੰਗਤ ਵਿੱਚ ਪਿਆ ਸੀ, ਇਸ ਲਈ ਉਸ ਨੂੰ ਬੇਦਖਲ ਕਰ ਦਿੱਤਾ ਹੈ। ਪਰ ਉਸ ਨਾਲ ਖਾਰ ਖਾਂਦੇ ਹੁਣ ਬਦਮਾਸ਼ਾਂ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ। ਪਰਿਵਾਰ ਵੱਲੋਂ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਪਰਿਵਾਰ ਨੇ ਕਿਹਾ ਕਿ ਅੱਜ ਅਜਿਹਾ ਹੋਇਆ ਹੈ ਕੱਲ੍ਹਹ ਨੂੰ ਬਦਮਾਸ਼ ਫਿਰ ਤੋਂ ਅਜਿਹਾ ਕੁੱਝ ਕਰ ਸਕਦੇ ਹਨਪ ਰੲਸ ਲਈ ਪਵਿਾਰ ਨੂੰ ਸੁਰੱਖਿਆ ਦਿੱਤੀ ਜਾਵੇ। ਉਥੇ ਹੀ ਫਾਇਰਿੰਗ ਕਾਰਨ ਇਲਾਕੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਇਹ ਗੋਲੀਬਾਰੀ ਗੇਟ ਹਕੀਮਾ ਥਾਣਾ ਖੇਤਰ ਅਧੀਨ ਪੈਂਦੇ ਛੋਟਾ ਹਰੀਪੁਰਾ ਵਿੱਚ ਹੋਈ।

ਪੁਲਿਸ ਵੱਲੋਂ ਕੀਤੀ ਜਾ ਰਹੀ ਪੜਤਾਲ : ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਜਦੋਂ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਹਰਸ਼ਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਕ੍ਰਿਸਮਸ ਦਾ ਦਿਨ ਹੋਣ ਕਰਕੇ ਉਹਨਾਂ ਦੀਆਂ ਡਿਊਟੀਆਂ ਵੱਖ-ਵੱਖ ਥਾਵਾਂ 'ਤੇ ਲੱਗੀਆਂ ਹੋਈਆਂ ਹਨ। ਇਹ ਸਾਰੇ ਮਾਮਲੇ ਦੀ ਪੀੜਿਤ ਪਰਿਵਾਰ ਨਾਲ ਮਿਲ ਕੇ ਗੱਲਬਾਤ ਕੀਤੀ ਹ ਤੇ ਹੁਣ ਇਸ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਅਤੇ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.