ETV Bharat / state

ਮਹਿਲਾ ਡਾਕਟਰ ਪੰਪੋਸ਼ ਵੱਲੋਂ ਖ਼ੁਦਕੁਸ਼ੀ ਮਾਮਲੇ 'ਚ ਨਹੀਂ ਮਿਲਿਆ ਇਨਸਾਫ਼

author img

By

Published : Apr 4, 2023, 6:12 PM IST

ਡਾਕਟਰ ਪੰਪੋਸ਼ ਦੇ ਕਾਤਲ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਹੋਏ ਜਿਸ ਕਾਰਨ ਇਨਸਾਫ਼ ਲਈ ਵਾਰ-ਵਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਨੂੰ ਲੈ ਕੇ ਕਾਮਰੇਡ ਅਤੇ ਦਲਿਤ ਭਾਈਚਾਰੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਮਹਿਲਾ ਡਾਕਟਰ ਪੰਪੋਸ਼ ਵੱਲੋਂ ਖ਼ੁਦਕੁਸ਼ੀ ਮਾਮਲੇ 'ਚ ਨਹੀਂ ਮਿਿਲਆ ਇਨਸਾਫ਼
ਮਹਿਲਾ ਡਾਕਟਰ ਪੰਪੋਸ਼ ਵੱਲੋਂ ਖ਼ੁਦਕੁਸ਼ੀ ਮਾਮਲੇ 'ਚ ਨਹੀਂ ਮਿਿਲਆ ਇਨਸਾਫ਼

ਮਹਿਲਾ ਡਾਕਟਰ ਪੰਪੋਸ਼ ਵੱਲੋਂ ਖ਼ੁਦਕੁਸ਼ੀ ਮਾਮਲੇ 'ਚ ਨਹੀਂ ਮਿਿਲਆ ਇਨਸਾਫ਼

ਅੰਮ੍ਰਿਤਸਰ: ਮਹਿਲਾ ਡਾਕਟਰ ਪੰਪੋਸ਼ ਦੇ ਕਤਲ ਮਾਮਲੇ 'ਚ ਹੁਣ ਤੱਕ ਇਨਸਾਫ਼ ਨਹੀਂ ਮਿਿਲਆ। ਜਿਸ ਨੂੰ ਲੈ ਕੇ ਕਾਮਰੇਡ ਅਤੇ ਦਲਿਤ ਭਾਈਚਾਰੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਲੋਕ ਚੰਨ 'ਤੇ ਪਹੁੰਚ ਗਏ ਪਰ ਇੱਥੇ ਲੋਕਾਂ ਦੀ ਸੋਚ ਨਹੀਂ ਬਦਲੀ। ਜਿਸ ਕਾਰਨ ਅੱਜ ਵੀ ਦਲਿਤ ਸਮਾਜ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ। ਇਸੇ ਕਾਰਨ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਇੰਟਰਨਸ਼ਿਪ ਕਰ ਰਹੀ ਡਾਕਟਰ ਪੰਪੋਸ਼ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਬਹੁਤ ਅਪਮਾਨਿਤ ਕੀਤਾ ਗਿਆ ਜਿਸ ਤੋਂ ਮਜ਼ਬੂਰ ਹੋ ਕੇ ਪੰਪੋਸ਼ ਨੇ ਆਤਮਹੱਤਿਆ ਕਰ ਲਈ ਸੀ।

ਪ੍ਰਦਰਸ਼ਨਕਾਰੀ 'ਚ ਰੋਸ: ਇਨਸਾਫ਼ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਜਾਤ-ਪਾਤ ਨੂੰ ਖਤਮ ਕਰਨ ਲਈ ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਸੰਵਿਧਾਨ ਵੀ ਬਣਾਇਆ ਗਿਆ ਸੀ ਹਰੇਕ ਜਾਤੀ ਨੂੰ ਬਰਾਬਰ ਦੇਣ ਦੀ ਗੱਲ ਕਹੀ ਗਈ ਸੀ ਅਤੇ ਅੱਜ ਦੇ ਸਮੇਂ ਵਿੱਚ ਔਰਤਾਂ ਅਤੇ ਮਰਦਾਂ ਨੂੰ ਇਕ ਬਰਾਬਰ ਸਮਝਿਆ ਜਾਂਦਾ ਹੈ ਅਤੇ ਔਰਤਾਂ ਵੀ ਮਰਦਾਂ ਦੇ ਬਰਾਬਰ ਕੰਮਕਾਜ ਕਰਦੀਆਂ ਹਨ ਪਰ ਅਜਿਹੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਖੜ੍ਹੇ ਗਏ ਹਨ। ਹਾਲਾਂਕਿ ਇਸ ਮਾਮਲੇ ਵਿੱਚ ਪੁਲਸ ਵੱਲੋਂ ਧਾਰਾ 306 IPC ਅਤੇ SC/ST ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ ਪਰ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ।

ਆਰੋਪੀਆਂ ਦੀ ਗ੍ਰਿਫ਼ਤਾਰੀ ਦੀ ਮੰਗ: ਕਾਬਲੇਜ਼ਿਕਰ ਹੈ ਕਿ ਅੰਮ੍ਰਿਤਸਰ ਭੰਡਾਰੀ ਪੁਲ ਉੱਤੇ ਵੱਖ-ਵੱਖ ਦਲਿਤ ਸਮਾਜ ਦੀਆਂ ਜਥੇਬੰਦੀਆਂ ਅਤੇ ਕਾਮਰੇਡ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਮਹਿਲਾ ਡਾਕਟਰ ਦੇ ਕਤਲ ਦੇ ਆਰੋਪੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਅਤੇ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਇੱਕਦਮ ਬੰਦ ਕਰ ਦਿੱਤਾ ਗਿਆ ।ਜਿਸਦੇ ਚੱਲਦੇ ਅੰਮ੍ਰਿਤਸਰ ਸ਼ਹਿਰ ਵਿੱਚ ਟਰੈਫਿਕ ਵਿਵਸਥਾ ਵੀ ਪ੍ਰਭਾਵਿਤ ਹੋਈ।

ਜੀ20 ਸਮੰਲੇਨ ਦੌਰਾਨ ਪ੍ਰਦਰਸ਼ਨ: ਜ਼ਿਕਰਯੋਗ ਹੈ ਕਿ ਜਦੋਂ ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਚੱਲ ਰਿਹਾ ਸੀ ਤਾਂ ਉਸ ਸਮੇਂ ਵੀ ਦਲਿਤ ਸਮਾਜ ਦੇ ਆਗੂਆਂ ਵੱਲੋਂ ਭੰਡਾਰੀ ਪੁਲ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਲੇਕਿਨ ਉਸ ਸਮੇਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਸੀ ਅਤੇ ਜੀ-20 ਹੋਣ ਕਰਕੇ ਪੁਲਿਸ ਵੱਲੋਂ ਵੀ ਪ੍ਰਦਰਸ਼ਨ ਜ਼ਿਆਦਾ ਨਹੀਂ ਕਰਨ ਦਿੱਤਾ ਗਿਆ।ਉਸ ਪ੍ਰਦਰਸ਼ਨ ਤੋਂ ਵੀ ਕਾਰਵਾਈ ਨਾ ਹੁੰਦੀ ਦੇਖ ਇਕ ਵਾਰ ਫਿਰ ਦਲਿਤ ਸਮਾਜ ਦੇ ਆਗੂਆਂ ਅਤੇ ਕਾਮਰੇਡ ਜਥੇਬੰਦੀਆਂ ਵੱਲੋਂ ਭੰਡਾਰੀ ਪੁਲ ਜਾਮ ਕਰ ਕੇ ਮਹਿਲਾ ਡਾਕਟਰ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ।

ਇਹ ਵੀ ਪੜ੍ਹੋ: ASI shot dead his wife and son: ਏ.ਐਸ.ਆਈ ਨੇ ਪਤਨੀ ਤੇ ਪੁੱਤ ਨੂੰ ਮਾਰੀ ਗੋਲੀ, ਗੁਆਂਢਣ ਨੇ ਦੇਖਿਆ ਤਾਂ ਉਸ ਨੂੰ ਵੀ ਕੀਤਾ ਅਗਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.