ETV Bharat / state

Kultar Sandhavan in funeral prayers: ਸਪੀਕਰ ਕੁਲਤਾਰ ਸੰਧਵਾਂ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਪੁੱਜੇ ਬਿਆਸ, ਪੱਤਰਕਾਰ ਜਗਤਾਰ ਸਿੰਘ ਦੇ ਪਿਤਾ ਦੀ ਅੰਤਿਮ ਅਰਦਾਸ 'ਚ ਹੋਏ ਸ਼ਾਮਿਲ

author img

By ETV Bharat Punjabi Team

Published : Oct 11, 2023, 10:46 PM IST

In Beas, Punjab Vidhan Sabha Speaker and Deputy Speaker participated in the funeral prayers of journalist Jagtar Bhullar's father
Kultar Sandhavan in funeral prayers: ਸਪੀਕਰ ਕੁਲਤਾਰ ਸੰਧਵਾਂ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਪੁੱਜੇ ਬਿਆਸ, ਪੱਤਰਕਾਰ ਜਗਤਾਰ ਸਿੰਘ ਦੇ ਪਿਤਾ ਦੀ ਅੰਤਿਮ ਅਰਦਾਸ 'ਚ ਹੋਏ ਸ਼ਾਮਿਲ

ਬਿਆਸ ਵਿੱਚ ਪੰਜਾਬ ਦੇ ਵਿਧਾਨ ਸਭਾ ਸਪੀਕਰ ( Punjab Vidhan Sabha Speaker) ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਭੁੱਲਰ ਦੇ ਪਿਤਾ ਦੀ ਅੰਤਿਮ ਅਰਦਾਸ ਅੰਦਰ ਸ਼ਾਮਿਲ ਹੋਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

ਪੱਤਰਕਾਰ ਜਗਤਾਰ ਸਿੰਘ ਦੇ ਪਿਤਾ ਦੀ ਅੰਤਿਮ ਅਰਦਾਸ

ਬਿਆਸ (ਅੰਮ੍ਰਿਤਸਰ) : ਪੰਜਾਬੀ ਪੱਤਰਕਾਰੀ ਦੇ ਸੀਨੀਅਰ ਪੱਤਰਕਾਰ ਅਤੇ ਉੱਘੇ ਲੇਖਕ ਜਗਤਾਰ ਸਿੰਘ ਭੁੱਲਰ (Eminent writer Jagtar Singh Bhullar) ਦੇ ਪਿਤਾ ਸੇਵਾ ਮੁਕਤ ਇੰਸਪੈਕਟਰ ਦੀਦਾਰ ਸਿੰਘ ਜੋ ਕਿ ਬੀਤੀ ਚਾਰ ਅਕਤੂਬਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ, ਉਨ੍ਹਾਂ ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕਰਨ ਲਈ ਅੱਜ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਰੋਪੜ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਪੁੱਜੇ।

ਸ਼ਖ਼ਸੀਅਤਾਂ ਨੇ ਲਵਾਈ ਹਾਜ਼ਰੀ: ਉਕਤ ਰਾਜਨੀਤਕ ਆਗੂਆਂ ਨੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਧਵਾ ਗੁਰਮੀਤ ਕੌਰ ਨਾਲ ਦੁੱਖ ਸਾਂਝਾ ਕਰਦੇ ਹੋਏ, ਸਾਰੇ ਪਰਿਵਾਰ ਨੂੰ ਹੌਂਸਲਾ ਦਿੱਤਾ। ਇਸ (SDM Baba Bakala Alka Kalia) ਮੌਕੇ ਐੱਸਡੀਐੱਮ ਬਾਬਾ ਬਕਾਲਾ ਅਲਕਾ ਕਾਲੀਆ, ਤਹਿਸੀਲਦਾਰ ਬਾਬਾ ਬਕਾਲਾ ਸੁਖਦੇਵ ਕੁਮਾਰ ਬੰਗੜ ਅਤੇ ਸਿਵਲ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਹਾਜ਼ਿਰ ਸਨ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਪਿੰਡ ਦੇ ਮੋਹਤਵਾਰ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਿਰ ਸਨ।

ਦੇਸ਼ ਦੀ ਸੇਵਾ ਲਈ ਦਿੱਤਾ ਯੋਗਦਾਨ: ਯਾਦ ਰਹੇ ਕਿ ਬੀਐੱਸਐੱਫ ਵਿੱਚੋਂ ਇੰਸਪੈਕਟਰ ਅਹੁਦੇ ਤੋਂ (Didar Singh retired from the post of Inspector) ਸੇਵਾਮੁਕਤ ਹੋਏ ਦੀਦਾਰ ਸਿੰਘ ਬੀਐਸਐਫ 'ਚ ਸਾਲ 1969 'ਚ ਭਰਤੀ ਹੋਏ ਸਨ। ਇਸ ਦੌਰਾਨ ਉਨ੍ਹਾਂ ਸਾਲ 1971 ਦੀ ਭਾਰਤ-ਪਾਕਿਸਤਾਨ ਲੜਾਈ, ਕਾਰਗਿਲ ਯੁੱਧ ਅਤੇ ਦੇਸ਼ ਦੇ ਕਈ ਪ੍ਰਭਾਵਿਤ ਖਿੱਤਿਆਂ 'ਚ ਸੇਵਾ ਕੀਤੀ। ਦੇਸ਼ ਦੀ ਆਨ-ਬਾਨ-ਸ਼ਾਨ ਬਾਣ ਲਈ ਵੱਖ-ਵੱਖ ਸਰਹੱਦੀ ਸੂਬਿਆਂ ਕਸ਼ਮੀਰ, ਰਾਜਸਥਾਨ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਦੇਸ਼ ਨੂੰ ਮਿਲੀਆਂ ਅੰਦਰੂਨੀ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਦਿਆਂ ਬਾਖ਼ੂਬੀ ਆਪਣੀ ਡਿਊਟੀ ਕੀਤੀ ਅਤੇ ਕਰੀਬ 38 ਸਾਲ ਦੇਸ਼ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।

ਪੰਚ ਬਣਨ ਦਾ ਮੌਕਾ ਮਿਲਿਆ: ਸਾਲ 2007 'ਚ ਇੰਸਪੈਕਟਰ ਰੈਂਕ ਤੋਂ ਸੇਵਾ ਮੁਕਤ ਹੋਏ ਅਤੇ ਫਿਰ ਪਿੰਡ ਵਜ਼ੀਰ ਭੁੱਲਰ ਦੇ ਪੰਚ ਬਣਨ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਇਲਾਕੇ ਦੇ ਸਮਾਜ ਸੇਵਾ ਕਾਰਜ਼ਾਂ 'ਚ ਵੱਧ ਚੜਕੇ ਹਿੱਸਾ ਲੈਂਦੇ ਰਹੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 13 ਅਕਤੂਬਰ ਨੂੰ ਗ੍ਰਹਿ ਵਿਖੇ ਭੋਗ ਉਪਰੰਤ ਸ੍ਰੀ ਗੁਰੂਦੁਆਰਾ ਚਰਨ ਕਮਲ ਵਿਖੇ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.