ETV Bharat / state

Cheating after marriage: ਮੇਰਠ ਦੀ ਰਹਿਣ ਵਾਲੀ ਮਹਿਲਾ ਨੇ ਫੌਜੀ ਉੱਤੇ ਧੋਖਾ ਦੇਣ ਦਾ ਲਾਇਆ ਇਲਜ਼ਾਮ, ਕਿਹਾ-ਵਿਆਹ ਮਗਰੋਂ ਕੀਤਾ ਦਗ਼ਾ

author img

By ETV Bharat Punjabi Team

Published : Oct 4, 2023, 6:50 PM IST

Updated : Oct 4, 2023, 7:34 PM IST

ਅੰਮ੍ਰਿਤਸਰ ਦੇ ਮਜੀਠਾ ਵਿੱਚ ਮੇਰਠ ਤੋਂ ਪਹੁੰਚੀ ਮਹਿਲਾ ਦਾ ਕਹਿਣਾ ਹੈ ਕਿ ਉਸ ਨਾਲ ਵਿਆਹ ਕਰਵਾਉਣ ਤੋਂ ਬਾਅਦ ਜਰਮਨਦੀਪ ਨਾਮ ਦਾ ਫੌਜ ਵਿੱਚ ਤਾਇਨਾਤ ਜਵਾਨ (Soldiers posted in the army) ਉਸ ਨੂੰ ਧੋਖਾ ਦੇ ਰਿਹਾ ਹੈ। ਉਹ ਮਜੀਠਾ ਵਿੱਚ ਰਹਿੰਦਾ ਹੈ ਅਤੇ ਇੱਥੇ ਪੁਲਿਸ ਵੀ ਉਸ ਦੀ ਮਦਦ ਨਹੀਂ ਕਰ ਰਹੀ।

In Amritsar a woman from Meerut accused an army jawan of cheating after marriage
Cheating after marriage: ਮੇਰਠ ਦੀ ਰਹਿਣ ਵਾਲੀ ਸੀਮਾ ਨੇ ਫੌਜੀ ਉੱਤੇ ਧੋਖਾ ਦੇਣ ਦਾ ਲਾਇਆ ਇਲਜ਼ਾਮ,ਕਿਹਾ-ਵਿਆਹ ਮਗਰੋਂ ਕੀਤਾ ਦਗ਼ਾ

ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਸਦਰ ਮਜੀਠਾ ਰੋਡ ਦਾ ਹੈ, ਜਿੱਥੇ ਕਿ ਇੱਕ ਔਰਤ ਵੱਲੋਂ ਬੀਤੀ ਰਾਤ ਤੋਂ ਇਹ ਇਲਜ਼ਾਮ ਲਗਾਉਂਦਿਆਂ ਸ਼ਿਕਾਇਤ ਦਿੱਤੀ ਗਈ ਹੈ ਕਿ ਉਸਦਾ ਵਿਆਹ 2016 ਵਿੱਚ ਅੰਮ੍ਰਿਤਸਰ ਦੇ ਮਜੀਠਾ ਰੋਡ ਇੰਦਰਾ ਕਲੋਨੀ ਦੇ ਵਾਸੀ ਆਰਮੀਮੈਨ ਜਰਮਨਦੀਪ ਸਿੰਘ (Armyman Germandeep Singh) ਨਾਲ ਹੋਈ ਸੀ ਜੋ ਕਿ ਬਠਿੰਡਾ ਕੈਂਟ ਵਿੱਚ ਤਾਇਨਾਤ ਹੈ। ਉਹਨਾਂ ਕਿਹਾ ਕਿ ਪਹਿਲਾ ਤਾਂ ਇਸ ਵਿਆਹ ਨੂੰ ਲੁਕਾ ਕੇ ਰੱਖਿਆ ਗਿਆ ਅਤੇ ਆਰਮੀ ਦੇ ਅਧਿਕਾਰੀ ਵੀ ਉਸ ਨੂੰ ਗੁਮਰਾਹ ਕਰਦੇ ਰਹੇ।

ਵਿਆਹ ਮਗਰੋਂ ਦਿੱਤਾ ਧੋਖਾ: ਹੁਣ ਜਦੋ ਵੀ ਉਹ ਆਪਣੇ ਪਤੀ ਨਾਲ ਸੰਪਰਕ ਕਰਨਾ ਚਾਹੁੰਦੀ ਹਾਂ ਤਾਂ ਪਤੀ ਵੱਲੋਂ ਨਾ ਹੀ ਫੋਨ ਚੁੱਕਿਆ ਜਾਂਦਾ ਅਤੇ ਨਾ ਹੀ ਉਸ ਨੂੰ ਆਕੇ ਮਿਲਿਆ ਜਾਂਦਾ ਹੈ ਕਿਉਂਕਿ ਉਸ ਦੀ ਕਿਸੇ ਹੋਰ ਕੁੜੀ ਨਾਲ ਗੱਲਬਾਤ ਹੈ। ਪੀੜਤ ਮਹਿਲਾ (Victims women seema) ਨੇ ਆਪਣੇ ਪਤੀ ਦੇ ਦੂਜੇ ਵਿਆਹ ਦਾ ਵੀ ਸ਼ੱਕ ਜਤਾਇਆ ਹੈ। ਪੀੜਤਾ ਦਾ ਕਹਿਣਾ ਹੈ ਕਿ ਉਸ ਨੂੰ ਸਿਰਫ ਪਤੀ ਨੇ ਹੀ ਨਹੀਂ ਸਗੋਂ ਇੱਕ ਆਰਮੀ ਦੇ ਸੀਓ ਨੇ ਵੀ ਧੋਖਾ ਦਿੱਤਾ ਹੈ ਕਿਉਂਕਿ ਆਰਮੀ ਅਧਿਕਾਰੀ ਦੇ ਕਹਿਣ ਉੱਤੇ ਹੀ ਉਸ ਨੇ ਸਾਲ 2016 ਵਿੱਚ ਮਜੀਠਾ ਦੇ ਰਹਿਣ ਵਾਲੇ ਫੌਜੀ ਜਵਾਨ ਜਰਮਨਦੀਪ ਨਾਲ ਵਿਆਹ ਕਰਵਾਇਆ ਸੀ। ਪੀੜਤਾ ਨੇ ਕਿਹਾ ਕਿ ਉਸ ਦਾ ਪਤੀ ਅਤੇ ਭਰਾ ਨਹੀਂ ਹੈ, ਇਸ ਕਾਰਣ ਪਤੀ ਵੱਲੋਂ ਦਿੱਤੇ ਜਾ ਰਹੇ ਧੋਖੇ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਸ ਨੇ ਇਲਜ਼ਾਮ ਲਾਇਆ ਕਿ ਸਥਾਨਕ ਪੁਲਿਸ ਵੀ ਉਸ ਦੀ ਕੋਈ ਮਦਦ ਨਹੀਂ ਕਰ ਰਹੀ।

ਪੁਲਿਸ ਕਰ ਰਹੀ ਜਾਂਚ: ਉੱਧਰ ਪੁਲਿਸ ਜਾਂਚ ਅਧਿਕਾਰੀ (Police Investigating Officer) ਦਾ ਕਹਿਣਾ ਹੈ ਕਿ ਉਹਨਾ ਵੱਲੋ ਦੋਵਾਂ ਪਾਰਟੀਆਂ ਦੇ ਬਿਆਨ ਦਰਜ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਹਿਲਾ ਦੇ ਦੱਸਣ ਮੁਤਬਿਕ ਸਾਲ 2016 ਵਿੱਚ ਉਸ ਦਾ ਵਿਆਹ ਜਰਮਨਦੀਪ ਨਾਲ ਹੋਇਆ ਸੀ, ਪੀੜਤਾ ਦੇ ਬਿਆਨ ਦਰਜ ਕਰਕੇ ਫਾਇਲ ਤਿਆਰ ਕਰ ਦਿੱਤੀ ਗਈ ਹੈ ਅਤੇ ਜਾਂਚ ਮਗਰੋਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



Last Updated : Oct 4, 2023, 7:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.