ETV Bharat / state

CM ਭਗਵੰਤ ਮਾਨ ’ਤੇ ਸ਼ਰਾਬ ਪੀ ਦਮਦਮਾ ਜਾਣ ਦੇ ਲੱਗੇ ਇਲਜ਼ਾਮਾਂ ’ਤੇ SGPC ਪ੍ਰਧਾਨ ਦਾ ਵੱਡਾ ਬਿਆਨ, ਕਿਹਾ...

author img

By

Published : Apr 16, 2022, 6:08 PM IST

ਸੀਐਮ ਭਗਵੰਤ ਮਾਨ ’ਤੇ ਸ਼ਰਾਬ ਪੀਕੇ ਦਮਦਮਾ ਸਾਹਿਬ ਦੇ ਲੱਗੇ ਇਲਜ਼ਾਮਾਂ ’ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ। ਧਾਮੀ ਨੇ ਕਿਹਾ ਕਿ ਜੇਕਰ ਗੁਰੂ ਦੀ ਕੋਈ ਮਰਿਆਦਾ ਭੰਗ ਕਰਦਾ ਹੈ ਤਾਂ ਉਹ ਗੁਰੂ ਦਾ ਦੇਣਦਾਰ ਹੈ।

CM ਭਗਵੰਤ ਮਾਨ ’ਤੇ ਸ਼ਰਾਬ ਪੀ ਦਮਦਮਾ ਜਾਣ ਦੇ ਲੱਗੇ ਇਲਜ਼ਾਮਾਂ ’ਤੇ SGPC ਪ੍ਰਧਾਨ ਦੀ ਪ੍ਰਤੀਕਿਰਿਆ
CM ਭਗਵੰਤ ਮਾਨ ’ਤੇ ਸ਼ਰਾਬ ਪੀ ਦਮਦਮਾ ਜਾਣ ਦੇ ਲੱਗੇ ਇਲਜ਼ਾਮਾਂ ’ਤੇ SGPC ਪ੍ਰਧਾਨ ਦੀ ਪ੍ਰਤੀਕਿਰਿਆ

ਅੰਮ੍ਰਿਤਸਰ : ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਇੱਕ ਪ੍ਰੈੱਸ ਵਾਰਤਾ ਕੀਤੀ ਗਈ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਮਦਮਾ ਸਾਹਿਬ ਵਿਖੇ ਸ਼ਰਾਬ ਪੀ ਕੇ ਜਾਣ ਦੇ ਲੱਗੇ ਇਲਜ਼ਾਮਾਂ ’ਤੇ ਉਨ੍ਹਾਂ ਕਿਹਾ ਕਿ ਜੇਕਰ ਗੁਰੂ ਦੀ ਕੋਈ ਮਰਿਆਦਾ ਭੰਗ ਕਰਦਾ ਹੈ ਤਾਂ ਉਹ ਗੁਰੂ ਦਾ ਦੇਣਦਾਰ ਹੈ ਹਾਲਾਂਕਿ ਪੱਤਰਕਾਰਾਂ ਵੱਲੋਂ ਇਹ ਸਵਾਲ ਪੁੱਛੇ ਜਾਣ ’ਤੇ ਕਿ ਉਨ੍ਹਾਂ ਵੱਲੋਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਬਾਰੇ ਕੋਈ ਸ਼ਿਕਾਇਤ ਕੀਤੀ ਗਈ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਗੁਰੂ ਅਤੇ ਸਿੱਖ ਦਾ ਮਾਮਲਾ ਹੈ ਜੇਕਰ ਕਿਸੇ ਨੇ ਮਰਿਆਦਾ ਭੰਗ ਕੀਤੀ ਹੈ ਤਾਂ ਉਹ ਖੁਦ ਉਸ ਦਾ ਜ਼ਿੰਮੇਵਾਰ ਹੈ।

ਸਾਬਕਾ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਦੀ ਪੱਗੜੀ ਉਤਰਨ ਦੀ ਵੀਡੀਓ ਵਾਇਰਲ ਦੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਕਿਸੇ ਦੀ ਵੀ ਪੱਗੜੀ ਨਹੀਂ ਉਤਾਰੀ ਜਾਣੀ ਚਾਹੀਦੀ ਹਾਲਾਂਕਿ ਇਸ ਬਾਰੇ ਉਨ੍ਹਾਂ ਨੇ ਕੁਝ ਵੀ ਜ਼ਿਆਦਾ ਨਹੀਂ ਕਿਹਾ ਅਤੇ ਵਾਰ ਵਾਰ ਪੁੱਛਣ ’ਤੇ ਉਨ੍ਹਾਂ ਨੇ ਕਿਹਾ ਕਿ ਗੱਲ ਚਾਹੇ ਜੋ ਮਰਜ਼ੀ ਹੋਵੇ ਪਰ ਕਿਸੇ ਸਿੱਖ ਦੀ ਦਸਤਾਰ ਨਹੀਂ ਲੱਥਣੀ ਚਾਹੀਦੀ ਆਉਣ ਵਾਲੇ ਸਮੇਂ ਦੇ ਵਿਚ ਐੱਸਜੀਪੀਸੀ ਵੱਲੋਂ ਜੋ ਆਪਣਾ ਚੈਨਲ ਬਣਾਉਣ ਦੀ ਗੱਲ ਕੀਤੀ ਗਈ ਸੀ ਉਸਦੇ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਧਾਮੀ ਨੇ ਕਿਹਾ ਕਿ ਇਕ ਦੋ ਦਿਨਾਂ ਤੱਕ ਜੋ ਇਜਾਜ਼ਤ ਲੈਣ ਲਈ ਪੱਤਰ ਭੇਜੇ ਗਏ ਸਨ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

CM ਭਗਵੰਤ ਮਾਨ ’ਤੇ ਸ਼ਰਾਬ ਪੀ ਦਮਦਮਾ ਜਾਣ ਦੇ ਲੱਗੇ ਇਲਜ਼ਾਮਾਂ ’ਤੇ SGPC ਪ੍ਰਧਾਨ ਦੀ ਪ੍ਰਤੀਕਿਰਿਆ

ਇਸ ਤੋਂ ਇਲਾਵਾ ਉਨ੍ਹਾਂ ਨੇ ਆਉਣ ਵਾਲੀਆਂ ਮੁੱਖ ਸ਼ਤਾਬਦੀਆਂ ਨੂੰ ਚੜ੍ਹਦੀ ਕਲਾ ’ਚ ਮਨਾਉਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਪਿਛਲੇ ਵਰ੍ਹੇ ਤੋਂ ਚੱਲ ਰਹੇ ਸਮਾਗਮਾਂ ਦੇ ਭੋਗ 21 ਅਪਰੈਲ 2022 ਨੂੰ ਪਾਏ ਜਾਣਗੇ ਇਸ ਤੋਂ ਇਲਾਵਾ ਗੁਰੂ ਕੇ ਬਾਗ ਦੇ ਮੋਰਚੇ ਦੇ ਸਮਾਗਮ ਵੀ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ 30 ਅਕਤੂਬਰ 2022 ਨੂੰ ਪੰਜਾ ਸਾਹਿਬ ਦੀ ਸ਼ਤਾਬਦੀ ਵਰ੍ਹੇਗੰਢ ਪਾਕਿਸਤਾਨ ਵਿੱਚ ਵੀ ਮਨਾਈ ਜਾਵੇਗੀ। ਇਸ ਮੌਕੇ ਕਮੇਟੀ ਪ੍ਰਧਾਨ ਨੇ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਤੋਂ ਘੱਟੋ ਘੱਟ ਪੰਜ ਹਜ਼ਾਰ ਵੀਜ਼ੇ ਦੀ ਮੰਗ ਕਰਦੇ ਹਨ। ਪ੍ਰਧਾਨ ਧਾਮੀ ਨੇ ਕਿਹਾ ਕਿ ਆਜ਼ਾਦੀ ਦੇ ਪਚੱਤਰ ਸਾਲ ਪੂਰੇ ਹੋਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਕਾਲੇ ਪਾਣੀ ਵਿੱਚ ਸਿੱਖਾਂ ਵੱਲੋਂ ਹੰਢਾਏ ਗਏ ਤਸੀਹੇ ਅਤੇ ਕੁਰਬਾਨੀਆਂ ਦੀ ਰਿਸਰਚ ਕਿਤਾਬਚਾ ਰਿਲੀਜ਼ ਕੀਤਾ ਜਾਵੇਗਾ ਜਿਸ ਦਾ ਸੋਧ ਕਾਰਜ ਡਾ ਪਰਮਵੀਰ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਲਗਾਤਾਰ ਹੀ ਨਵੇਂ ਚੈਨਲ ਨੂੰ ਲੈ ਕੇ ਇਸ ਬਾਰੇ ਵਿਚਾਰ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 26 ਤਰੀਕ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਸ ’ਤੇ ਫੈਸਲਾ ਲਿਆ ਜਾ ਸਕਦਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਸ ਤੋਂ ਬਾਅਦ ਹੀ ਜਵਾਬ ਦਿੱਤਾ ਜਾਵੇਗਾ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਸ਼ਤਾਬਦੀ ਮਨਾਉਣ ਵਾਸਤੇ ਪੰਜ ਹਜ਼ਾਰ ਤੋਂ ਵੱਧ ਸਿੱਖ ਜੱਥਾ ਭੇਜਣ ਲਈ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਸੁਖਬੀਰ ਬਾਦਲ ਨੇ CM ਭਗੰਵਤ ਮਾਨ ’ਤੇ ਸ਼ਰਾਬ ਪੀਕੇ ਸ੍ਰੀ ਦਮਦਮਾ ਸਾਹਿਬ ਜਾਣ ਦੇ ਲਗਾਏ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.