ETV Bharat / state

ਗੁਰੂ ਨਾਨਕ ਦੇਵ ਯੂਨੀਵਰਸਿਟੀ NAAC ਵਿੱਚੋਂ A++ ਗ੍ਰੇਡ ਨਾਲ ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਤੋਂ ਅੱਗੇ

author img

By

Published : Dec 20, 2022, 10:24 PM IST

Guru Nanak Dev University
ਗੁਰੂ ਨਾਨਕ ਦੇਵ ਯੂਨੀਵਰਸਿਟੀ

ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਸੂਬਾ ਸਰਕਾਰ ਲਗਾਤਾਰ ਸਤਨ ਕਰ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University), ਅੰਮ੍ਰਿਤਸਰ ਨੇ ਐਨ.ਏ.ਏ.ਸੀ. (NAAC) ਵਿੱਚ 3.85 ਅੰਕ ਪ੍ਰਾਪਤ ਕਰਕੇ A++ ਗ੍ਰੇਡ ਪ੍ਰਾਪਤ ਕੀਤਾ ਹੈ। ਜਿਸ ਨਾਲ ਜੀਐਨਡੀਯੂ (GDNU) ਇਹ ਸਕੋਰ ਪ੍ਰਾਪਤ ਕਰਨ ਵਾਲੀ ਭਾਰਤ ਦੀ ਇਕਲੌਤੀ ਰਾਜ/ਕੇਂਦਰੀ/ਪ੍ਰਾਈਵੇਟ ਯੂਨੀਵਰਸਿਟੀ ਬਣ ਗਈ ਹੈ।

ਅੰਮ੍ਰਿਤਸਰ: ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਸੂਬਾ ਸਰਕਾਰ ਲਗਾਤਾਰ ਸਤਨ ਕਰ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University), ਅੰਮ੍ਰਿਤਸਰ ਨੇ ਐਨ.ਏ.ਏ.ਸੀ. (NAAC) ਵਿੱਚ 3.85 ਅੰਕ ਪ੍ਰਾਪਤ ਕਰਕੇ A++ ਗ੍ਰੇਡ ਪ੍ਰਾਪਤ ਕੀਤਾ ਹੈ। ਜਿਸ ਨਾਲ ਜੀਐਨਡੀਯੂ (GDNU) ਇਹ ਸਕੋਰ ਪ੍ਰਾਪਤ ਕਰਨ ਵਾਲੀ ਭਾਰਤ ਦੀ ਇਕਲੌਤੀ ਰਾਜ/ਕੇਂਦਰੀ/ਪ੍ਰਾਈਵੇਟ ਯੂਨੀਵਰਸਿਟੀ ਬਣ ਗਈ ਹੈ।

GDNU ਨੇ ਕੀਤਾ ਸੂਬੇ ਦਾ ਨਾਮ ਰੌਸ਼ਨ: ਟੀਚਿੰਗ, ਰਿਸਰਚ ਫੈਲੋਜ਼, ਨਾਨ-ਟੀਚਿੰਗ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਸਭਨਾਂ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਚੇਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ। ਤਾਂ ਜੋ ਪੰਜਾਬ ਦੇ ਨੌਜਵਾਨ ਹਰ ਖੇਤਰ ਵਿੱਚ ਮੱਲਾਂ ਮਾਰ ਸਕਣ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤਰ੍ਹਾਂ ਹੀ ਸੂਬੇ ਦਾ ਨਾਂ ਰੌਸ਼ਨ ਕਰਨਗੀਆਂ।

3.85 ਸੀਜੀਪੀਏ ਨਾਲ ਮਾਨਤਾ: ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਨੇ 4 ਵਿੱਚੋਂ 3.85 ਅੰਕ ਸਕੋਰ ਕਰਕੇ ਏ++ (A++) ਉੱਚਤਮ ਗ੍ਰੇਡ ਹਾਸਲ ਕਰਦਿਆਂ ਸਮੁੱਚੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹ ਗ੍ਰੇਡ ਪ੍ਰਾਪਤ ਕਰਨ ਵਾਲੀ ਦੇਸ਼ ਦੀਆਂ ਸਾਰੀਆਂ ਸਰਕਾਰੀ, ਨਿੱਜੀ ਅਤੇ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇਕਲੌਤੀ ਯੂਨੀਵਰਸਿਟੀ ਬਣ ਗਈ ਹੈ। ਦੇਸ਼ ਭਰ ਦੀਆਂ ਸਾਰੀਆਂ ਸੰਸਥਾਵਾਂ ਵਿੱਚੋਂ ਦੂਜੇ ਨੰਬਰ 'ਤੇ ਹੈ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ (TISS) 3.89 ਦਾ ਉੱਚ ਗ੍ਰੇਡ ਹਾਸਲ ਕਰਨ ਵਾਲੀ ਦੀ ਦੂਜੀ ਇਕਲੌਤੀ ਵਿਦਿਅਕ ਸੰਸਥਾ ਹੈ।

ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੋਂ ਅੱਗੇ : ਇਸ ਦੌਰਾਨ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਯੂਨੀਵਰਸਿਟੀ ਨੂੰ ਮੁਲਾਂਕਣ ਅਤੇ ਮਾਨਤਾ ਦੇ ਚੌਥੇ ਗੇੜ ਦੌਰਾਨ (A++) ਏ++ ਗ੍ਰੇਡ ਅਤੇ 3.85 ਸੀਜੀਪੀਏ ਨਾਲ ਮਾਨਤਾ ਦਿੱਤੀ ਗਈ ਹੈ। ਜੋ ਅਗਲੇ ਸੱਤ ਸਾਲਾਂ ਤੱਕ ਰਹੇਗੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2014 ਦੇ ਆਪਣੇ ਪਿਛਲੇ ਐਕਰੀਡੀਸ਼ਨ ਸਾਇਕਲ ਦੌਰਾਨ ਹਾਸਲ ਕੀਤੇ 3.51 ਦੇ ਗ੍ਰੇਡ ਤੋਂ ਵੱਧ ਕੇ ਹੁਣ 3.85 ਦਾ ਗ੍ਰੇਡ ਹਾਸਲ ਕੀਤਾ ਹੈ। ਮੀਤ ਹੇਅਰ ਨੇ ਕਿਹਾ ਕਿ ਯੂਨੀਵਰਸਿਟੀ ਨੇ ਨੈਕ ਦੁਆਰਾ ਮਾਨਤਾ ਪ੍ਰਾਪਤ ਦੇਸ਼ ਦੀਆਂ ਸਾਰੀਆਂ ਰਾਜ ਅਤੇ ਕੇਂਦਰੀ ਯੂਨੀਵਰਸਿਟੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਮੰਤਰੀ ਨੇ ਕਿਹਾ ਕਿ ਇਹ ਮੁਲਾਂਕਣ ਕੰਮਕਾਜ ਅਤੇ ਆਰਗੇਨਾਈਜੇਸ਼ਨਲ ਫੋਕਸ ਦੇ ਅਧਾਰ ‘ਤੇ ਵੱਖ-ਵੱਖ ਮੁੱਖ ਪਹਿਲੂਆਂ ਤਹਿਤ ਸੱਤ ਮਾਪਦੰਡਾਂ ਦੇ ਅਧਾਰ ‘ਤੇ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਇਨਾਂ ਮਾਪਦੰਡਾਂ ਵਿੱਚ ਪਾਠਕ੍ਰਮ ਦੇ ਪਹਿਲੂ, ਅਧਿਆਪਨ-ਸਿਖਲਾਈ ਅਤੇ ਮੁਲਾਂਕਣ, ਖੋਜ, ਨਵੀਨਤਾਵਾਂ ਅਤੇ ਵਿਸਥਾਰ, ਬੁਨਿਆਦੀ ਢਾਂਚਾ ਅਤੇ ਸਿਖਲਾਈ ਸਰੋਤ, ਵਿਦਿਆਰਥੀ ਸਹਾਇਤਾ ਅਤੇ ਤਰੱਕੀ, ਗਵਰਨੈਂਸ, ਲੀਡਰਸ਼ਿਪ ਅਤੇ ਪ੍ਰਬੰਧਨ, ਸੰਸਥਾਗਤ ਕਦਰਾਂ-ਕੀਮਤਾਂ ਅਤੇ ਬਿਹਤਰ ਅਭਿਆਸ ਸ਼ਾਮਲ ਹਨ। ਮੀਤ ਹੇਅਰ ਨੇ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ 5 ਸਾਲਾਂ ਵਿੱਚ ਆਪਣੇ ਐਚ-ਇੰਡੈਕਸ ਵਿੱਚ 64 ਤੋਂ 129 ਤੱਕ ਦਾ ਵਾਧਾ ਦਰਜ ਕੀਤਾ ਹੈ। ਹਾਈ ਇੰਪੈਕਟ ਫੈਕਟਰ ਜਰਨਲਾਂ (High Impact Factor Journals) ਵਿੱਚ ਕੁੱਲ 19776 ਖੋਜ ਲੇਖ ਪ੍ਰਕਾਸ਼ਿਤ ਕੀਤੇ ਹਨ।

ਖੇਡਾਂ ਅਤੇ ਵਾਤਾਵਰਨ ਅਤੇ ਸਿੱਖਿਆ ਵਿੱਚ ਯੂਨੀ ਦਾ ਪ੍ਰਦਰਸ਼ਨ ਲਾਜਵਾਬ: ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਟਰਾਂਸਲੇਸ਼ਨ ਰਿਸਰਚ ਅਤੇ ਸੰਸਥਾਗਤ ਸਲਾਹ-ਮਸ਼ਵਰੇ ਦੇ ਪ੍ਰਸਾਰ ਲਈ ਵੀ ਜਾਣੀ ਜਾਂਦੀ ਹੈ। ਇਸ ਨੇ ਆਪਣੇ ਬੁਨਿਆਦੀ ਢਾਂਚੇ ਅਤੇ ਖੋਜ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕਈ ਕੇਂਦਰੀ ਅਤੇ ਰਾਜ ਗ੍ਰਾਂਟਾਂ ਨੂੰ ਵੀ ਆਕਰਸ਼ਿਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨਾਂ ਕਿਹਾ ਕਿ ਯੂਨੀਵਰਸਿਟੀ ਨੂੰ ਅਧਿਆਪਨ ਲਈ ਬੁਨਿਆਦੀ ਢਾਂਚੇ, ਸਿੱਖਣ ਅਤੇ ਖੋਜ ਅਤੇ ਵਾਤਾਵਰਣ ਪੱਖੀ ਹਰੇ-ਭਰੇ ਕੈਂਪਸ ਲਈ ਮਾਨਤਾ ਦਿੱਤੀ ਗਈ ਹੈ। ਮੀਤ ਹੇਅਰ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਵੀ ਯੂਨੀਵਰਸਿਟੀ ਨੂੰ ਇਸ ਸਾਲ ਲਗਾਤਾਰ 24ਵੀਂ ਵਾਰ ਪ੍ਰਸਿੱਧ ਮੌਲਾਨਾ ਅਬੁਲ ਕਲਾਮ ਆਜਮ ਟਰਾਫੀ ਜਿੱਤਣ ਦਾ ਸਿਹਰਾ ਪ੍ਰਾਪਤ ਹੈ।

ਇਹ ਵੀ ਪੜ੍ਹੋ:- CM ਮਾਨ 'ਤੇ ਬਰਸੇ ਹਰਸਿਮਰਤ ਕੌਰ ਬਾਦਲ: ਕਿਹਾ- ਜਿਹੜਾ ਮੁੱਖ ਮੰਤਰੀ ਪਾਰਲੀਮੈਂਟ ਵਿੱਚ 11 ਵਜੇ ਨਸ਼ੇ ਦੀ ਹਾਲਤ 'ਚ ਆਉਂਦਾ ਸੀ, ਉਹ ਅੱਜ ਸੂਬਾ ਚਲਾ ਰਿਹਾ ਹੈ, ਬਿੱਟੂ ਨੂੰ ਵੀ ਲਿਆ ਲਪੇਟੇ 'ਚ

ETV Bharat Logo

Copyright © 2024 Ushodaya Enterprises Pvt. Ltd., All Rights Reserved.