ETV Bharat / state

CM ਮਾਨ 'ਤੇ ਬਰਸੇ ਹਰਸਿਮਰਤ ਕੌਰ ਬਾਦਲ: ਕਿਹਾ- ਜਿਹੜਾ ਮੁੱਖ ਮੰਤਰੀ ਪਾਰਲੀਮੈਂਟ ਵਿੱਚ 11 ਵਜੇ ਨਸ਼ੇ ਦੀ ਹਾਲਤ 'ਚ ਆਉਂਦਾ ਸੀ, ਉਹ ਅੱਜ ਸੂਬਾ ਚਲਾ ਰਿਹਾ ਹੈ, ਬਿੱਟੂ ਨੂੰ ਵੀ ਲਿਆ ਲਪੇਟੇ 'ਚ

author img

By

Published : Dec 20, 2022, 4:31 PM IST

Updated : Dec 20, 2022, 6:11 PM IST

Chief Minister Bhagwant Mann in Parliament
Chief Minister Bhagwant Mann in Parliament

ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimat Kaur Badal) ਮੰਗਲਵਾਰ ਨੂੰ ਸੰਸਦ ਵਿੱਚ ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਜਮ ਕੇ ਬਰਸੇ। ਉਨ੍ਹਾਂ ਕਿਹਾ ਕਿ ਸਾਡੇ ਸੂਬੇ (ਪੰਜਾਬ) ਦਾ ਮੁੱਖ ਮੰਤਰੀ ਕੁਝ ਮਹੀਨੇ ਪਹਿਲਾਂ ਸਦਨ ਵਿੱਚ ਨਸ਼ੇ ਦੀ ਹਾਲਤ ਵਿੱਚ ਬੈਠਦਾ ਸੀ। ਉਹ ਹੁਣ ਰਾਜ ਚਲਾ ਰਿਹਾ ਹੈ। ਪਤਾ ਨਹੀਂ ਉਹ ਕੀ ਖਾ-ਪੀ ਕੇ ਆਉਂਦੇ ਸੀ ਕਿ ਉਨ੍ਹਾਂ ਕੋਲ ਬੈਠਣ ਵਾਲੇ ਮੈਂਬਰਾਂ ਨੂੰ ਸੀਟ ਬਦਲਣ ਦੀ ਸ਼ਿਕਾਇਤ ਕਰ ਦਿੱਤੀ ਸੀ।

Harsimat Kaur Badal surrounded Punjab Chief Minister Bhagwant Mann in Parliament

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਮੰਗਲਵਾਰ ਨੂੰ ਸੰਸਦ ਵਿੱਚ ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਜਮ ਕੇ ਬਰਸੇ। ਉਨ੍ਹਾਂ ਕਿਹਾ ਕਿ ਸਾਡੇ ਸੂਬੇ (ਪੰਜਾਬ) ਦਾ ਮੁੱਖ ਮੰਤਰੀ ਕੁਝ ਮਹੀਨੇ ਪਹਿਲਾਂ ਸਦਨ ਵਿੱਚ ਨਸ਼ੇ ਦੀ ਹਾਲਤ ਵਿੱਚ ਬੈਠਦਾ ਸੀ। ਉਹ ਹੁਣ ਰਾਜ ਚਲਾ ਰਿਹਾ ਹੈ। ਪਤਾ ਨਹੀਂ ਉਹ ਕੀ ਖਾ-ਪੀ ਕੇ ਆਉਂਦੇ ਸੀ ਕਿ ਉਨ੍ਹਾਂ ਕੋਲ ਬੈਠਣ ਵਾਲੇ ਮੈਂਬਰਾਂ ਨੂੰ ਸੀਟ ਬਦਲਣ ਦੀ ਸ਼ਿਕਾਇਤ ਕਰ ਦਿੱਤੀ ਸੀ।

  • #WATCH | CM of our state (Punjab) used to sit in the House a few months ago. The person who used to come to the Parliament in an inebriated state is now running the state. Members who used to sit near him had complained to change their seats: SAD MP Harsimrat Kaur Badal in LS pic.twitter.com/tAyFRcpy7m

    — ANI (@ANI) December 20, 2022 " class="align-text-top noRightClick twitterSection" data=" ">

'ਮੁੱਖ ਮੰਤਰੀ ਭਗਵੰਤ ਮਾਨ ਬੈਠੇ ਸੰਸਦ ਮੈਂਬਰ ਆਪਣੀ ਸੀਟ ਬਦਲਣ ਲਈ ਕਹਿੰਦੇ ਸੀ': ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਾ ਨਹੀਂ ਕੀ-ਕੀ ਖਾ ਕੇ ਆਉਂਦੇ ਸੀ ਕਿ ਉਨ੍ਹਾਂ ਦੇ ਨਾਲ ਬੈਠੇ ਸੰਸਦ ਦੇ ਮੈਂਬਰ ਕਹਿੰਦੇ ਸਨ ਕਿ ਸਾਡੀ ਸੀਟ ਬਦਲ ਦਿਓ। ਲੋਕ ਉਨ੍ਹਾਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਸੁੰਘਦੇ ਸੀ। ਇਹ ਹਨ ਸਾਡੇ ਬਦਲਾਅ ਵਾਲੇ ਮੁੱਖ ਮੰਤਰੀ। ਉਨ੍ਹਾਂ ਦੇ ਉੱਪਰ ਦੋ ਸੁਪਰ ਮੁੱਖ ਮੰਤਰੀ ਬੈਠੇ ਹੋਏ ਹਨ।

ਸੰਸਦ ਵਿੱਚ ਗੂੰਜਿਆ ਹਾਸਾ: ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਤਰ੍ਹਾਂ ਦੇ ਰਹੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸੂਬੇ ਦੀ ਹਾਲਤ ਕੀ ਹੋਵੇਗੀ। ਸਾਨੂੰ ਸੜਕਾਂ 'ਤੇ 'ਡਰਿੰਕ ਨਾ ਚਲਾਓ' ਦੇ ਸੰਕੇਤ ਮਿਲਦੇ ਹਨ, ਪਰ ਉਹ ਰਾਜ ਚਲਾ ਰਹੇ ਹਨ, ਉਹ ਖੁਦ ਨਸ਼ੇ ਦਾ ਸੇਵਨ ਕਰਦੇ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੱਸਦੇ ਨਜ਼ਰ ਆਏ।

ਇਹ ਵੀ ਪੜ੍ਹੋ: ਲੁਧਿਆਣਾ ਫੈਕਟਰੀ 'ਚ ਦਰਦਨਾਕ ਹਾਦਸਾ:ਸਟੀਲ ਫੈਕਟਰੀ ਵਿੱਚ ਫਟਿਆ ਬੁਆਇਲਰ, 2 ਮਜ਼ਦੂਰਾਂ ਦੀ ਮੌਤ

Last Updated :Dec 20, 2022, 6:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.