ETV Bharat / state

Achievement of students: ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਵੱਡੀ ਪ੍ਰਾਪਤੀ, ISRO ਦੀ 'ਆਜ਼ਾਦੀ ਸੈੱਟ-2' ਸੈਟੇਲਾਇਟ ਲਈ ਬਣਾਈ ਚਿੱਪ

author img

By

Published : Feb 8, 2023, 2:31 PM IST

Updated : Feb 8, 2023, 2:40 PM IST

ਅੰਮ੍ਰਿਤਸਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕਟਰੀ ਸਮਾਰਟ ਸਕੂਲ ਮਾਲ ਰੋਡ ਦੀਆਂ 10 ਵਿਦਿਆਰਥਣਾਂ ਦੀ ਵੱਡੀ ਪ੍ਰਾਪਤੀ ਸਾਹਮਣੇ ਆਈ ਹੈ। ਵਿਦਿਆਰਥਣਾਂ ਵੱਲੋਂ ਇਸਰੋ ਦੇ ਆਜ਼ਾਦੀ ਸੈੱਟ-2 ਸੈਟੇਲਾਈਟ ਲਈ ਚਿੱਪ ਬਣਾਈ ਗਈ ਹੈ। ਵਿਦਿਆਰਥਣਾਂ ਦੀ ਇਸ ਪ੍ਰਾਪਤੀ ਉਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਨ ਵਧਾਇਆ ਗਿਆ।

Government school childrens Achievement of Amritsar Chip made for ISRO's satellite
Government school childrens Achievement of Amritsar Chip made for ISRO's satellite

ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਵੱਡੀ ਪ੍ਰਾਪਤੀ, ISRO ਦੀ 'ਆਜ਼ਾਦੀ ਸੈੱਟ-2' ਸੈਟੇਲਾਇਟ ਲਈ ਬਣਾਈ ਚਿੱਪ

ਅੰਮ੍ਰਿਤਸਰ: ਜ਼ਿਲ੍ਹੇ ਦੇ ਸਰਕਾਰੀ ਕੰਨਿਆ ਸੀਨੀਅਰ ਸੈਕਟਰੀ ਸਮਾਰਟ ਸਕੂਲ ਮਾਲ ਰੋਡ ਦੀਆਂ 10 ਵਿਦਿਆਰਥਣਾਂ ਨੇ ਇਸਰੋ ਲਈ ਚਿੱਪ ਬਣਾਉਣ ਦਾ ਮਾਣ ਹਾਸਲ ਕੀਤਾ ਹੈ, ਜਿਸਦੇ ਸਫਲ ਪ੍ਰੀਖਣ ਤੋਂ ਬਾਅਦ ਇਨ੍ਹਾਂ ਵਿਦਿਆਰਥਣਾਂ ਨੂੰ 10 ਫਰਵਰੀ ਨੂੰ ਵਜੇ ਸਤੀਸ਼ ਧਵਨ ਸਪੇਸ ਸਟੇਸ਼ਨ, ਸ੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਵਿਖੇ ਲਾਂਚ ਹੋ ਰਹੇ "ਆਜ਼ਾਦੀ ਸੈੱਟ-2' 'ਚ ਸ਼ਾਮਲ ਹੋਣ ਦਾ ਸੱਦਾ ਪੱਤਰ ਮਿਲਿਆ ਹੈ।

ਮੁੱਖ ਮੰਤਰੀ ਨੇ ਵਿਦਿਆਰਥਣਾਂ ਦੀ ਵਧਾਇਆ ਮਾਣ : ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇਨ੍ਹਾਂ ਵਿਦਿਆਰਥਣਾਂ ਨੂੰ ਮਿਲੇ ਅਤੇ ਆਪਣਾ ਅਸ਼ੀਰਵਾਦ ਦਿੰਦਿਆਂ ਇਨ੍ਹਾਂ ਵਿਦਿਆਰਥਣਾਂ ਲਈ 3 ਲੱਖ ਰੁਪਏ ਦਾ ਚੈੱਕ ਦਿੱਤਾ। ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ) ਜੁਗਰਾਜ ਸਿੰਘ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਇਸ ਗਲ ਉਤੇ ਜ਼ੋਰ ਦਿੱਤਾ ਕੀ 'ਆਜ਼ਾਦੀ ਮੈਟ -2' ਸੈਟੇਲਾਈਟ ਮਿਸ਼ਨ ਨਾ ਸਿਰਫ ਦੇਸ਼ ਲਈ ਮਾਣ ਦਾ ਵਿਸ਼ਾ ਹੈ, ਸਗੋਂ ਇਹ ਬਹੁਤ ਸਾਰੇ ਵਿਦਿਆਰਥੀਆਂ ਲਈ ਸਪੇਸ ਰਿਸਰਚ ਨੂੰ ਆਪਣੇ ਭਵਿੱਖ ਵਜੋਂ ਸੋਚਣ ਲਈ ਇੱਕ ਪ੍ਰੇਰਣਾ ਵੀ ਹੈ।


ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਕਿਹਾ ਕਿ ਨੌਵੀਂ, ਦਸਵੀਂ ਅਤੇ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ "ਤੇਸਬਰੀ ਪਾਈ ਪੀਕ" ਨਾਮਕ ਚਿੱਪ ਤਿਆਰ ਕਰਨ ਦਾ ਟੀਚਾ ਦਿੱਤਾ ਗਿਆ ਸੀ, ਜਿਸ ਨੂੰ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੇ ਬੜੀ ਸਹਿਜਤਾ ਅਤੇ ਗੰਭੀਰਤਾਂ ਨਾਲ ਮਿੱਥੇ ਸਮੇਂ 'ਚ ਤਿਆਰ ਕਰ ਕੇ ਇਸਰੋ ਨੂੰ ਭੇਜਿਆ ਸੀ। ਇਸਰੋ ਵਲੋਂ ਇਸ ਚਿੱਪ ਦੇ ਪ੍ਰੀਖਣ ਉਪਰੰਤ ਸਿੰਘ ਇਸਰੋ ਦੇ ਟੈਸਟ 'ਚ ਖਰੀ ਉਤਰੀ। ਇਸ ਚੁੱਪ ਨੂੰ ਇਸਰੋ ਦੇ ਉਪਗ੍ਰਹਿ ‘ਚ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : Punjabi Maa Boli Divas: ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਮਾਂ-ਬੋਲੀ ਦਿਹਾੜੇ ਸਬੰਧੀ ਵਿਧਾਇਕਾਂ ਤੇ ਚਿੰਤਕਾਂ ਨਾਲ ਕੀਤਾ ਵਿਚਾਰ ਚਰਚਾ

ISRO ਤੋਂ ਸੱਦਾ ਮਿਲਣ ਉਪਰੰਤ, ਮਾਨਯੋਗ ਮੁਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ, ਸਬੰਧਤ ਅਧਿਆਪਕਾਂ ਅਤੇ ਸਕੂਲ ਦੀ ਪ੍ਰਿੰਸੀਪਲ ਨੂੰ ਵਧਾਈ ਦਿੱਤੀ। ਕੱਲ੍ਹ ਇਹ ਬੱਚੇ ਜਹਾਜ਼ ਦੇ ਰਾਹੀਂ ਆਪਣੇ ਚਾਰ ਅਧਿਆਪਕਾਂ ਦੇ ਨਾਲ ਹੀਰਾਕੋਟਾ ਲਈ ਰਵਾਨਾ ਹੋਣਗੇ। ਇਸ ਮੌਕੇ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਸੀ ਕਿ ਸਾਡੇ ਸਕੂਲ ਦੇ ਨਾਲ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਉਥੇ ਹੀ ਸਕੂਲ ਦੇ ਬੱਚਿਆਂ ਨੇ ਆਪਣੇ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਕਿ ਇਨ੍ਹਾਂ ਦੀ ਬਦੌਲਤ ਅੱਜ ਸਾਨੂੰ ਇਸਰੋ ਵਿਚ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਅੱਗੇ ਅਸੀਂ ਹੋਰ ਮਿਹਨਤ ਕਰ ਆਪਣੇ ਸਕੂਲ ਤੇ ਪੰਜਾਬ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਾਂਗੇ।

Last Updated :Feb 8, 2023, 2:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.