ETV Bharat / state

Bhagat Namdev's Birth anniversary: ਭਗਤ ਨਾਮਦੇਵ ਦੇ ਜਨਮ ਦਿਹਾੜੇ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ

author img

By ETV Bharat Punjabi Team

Published : Nov 23, 2023, 2:31 PM IST

Giani Harpreet Singh congratulated all the devotees on Bhagat Namdev's birthday
ਭਗਤ ਨਾਮਦੇਵ ਦੇ ਜਨਮ ਦਿਹਾੜੇ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ

ਅੱਜ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਹੈ,ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਭਗਤ ਨਾਮਦੇਵ ਇੱਕ ਮਹਾਨ ਸ਼ਖਸ਼ੀਅਤ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਭਗਤ ਨਾਮਦੇਵ ਜੀ ਦੇ 18 ਰਾਗਾਂ ਦੇ ਵਿਚ 61 ਸ਼ਬਦ ਦਰਜ ਹਨ।(Bhagat Namdev's Birth anniversary)

ਭਗਤ ਨਾਮਦੇਵ ਦੇ ਜਨਮ ਦਿਹਾੜੇ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ

ਅੰਮ੍ਰਿਤਸਰ : ਅੱਜ ਮਹਾਂਰਾਸ਼ਟਰ ਦੇ ਪ੍ਰਸਿੱਧ ਭਗਤ ਗਿਆਨੇਸ਼ਵਰ ਦੇ ਗੁਰ ਭਾਈ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਹੈ। ਜਿੱਥੇ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਉਹਨਾਂ ਦੇ ਜਨਮ ਦਿਹਾੜੇ ਮੌਕੇ ਵਧਾਈ ਦਿੱਤੀ ਅਤੇ ਉਹਨਾਂ ਦੀ ਸ਼ਖ਼ਸੀਅਤ ਬਾਰੇ ਆਪਣੀ ਪ੍ਰਤੀਕ੍ਰਿਆ ਦਿੱਤੀ। ਉਹਨਾਂ ਕਿਹਾ ਕਿ ਭਗਤ ਨਾਮਦੇਵ ਇੱਕ ਮਹਾਨ ਸ਼ਖਸ਼ੀਅਤ ਸਨ। 13ਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਮਹਾਂਰਾਸ਼ਟਰ ਪ੍ਰਾਂਤ ਦੇ ਸਿਤਾਰਾ ਜ਼ਿਲ੍ਹੇ ਦੇ ਪਿੰਡ ਨਰਸੀ ਬਾਹਮਣੀ ਵਿਚ ਦਾਮਸ਼ੇਟੀ ਛੀਪੇ ਦੇ ਘਰ ਗੋਨਾਬਾਈ ਦੀ ਕੁੱਖੋਂ ਹੋਇਆ। ਉੱਤਰੀ ਭਾਰਤ ਵਿੱਚ ਇਸ ਵੇਲੇ ਤੁਰਕਾਂ ਦਾ ਰਾਜ ਸੀ। ਭਗਤ ਨਾਮਦੇਵ ਜੀ ਦੇ ਜੀਵਨ ਕਾਲ ਸਮੇਂ ਭਾਰਤ ਦੇ ਵਿੱਚ ਇਕ ਪਾਸੇ ਇਸਲਾਮ ਦੇ ਹਾਕਮਾਂ ਵੱਲੋਂ ਜ਼ੁਲਮ ਢਾਹੇ ਜਾ ਰਹੇ ਸਨ, ਦੂਜੇ ਪਾਸੇ ਬ੍ਰਾਹਮਣਵਾਦ ਦਾ ਪ੍ਰਭਾਵ ਜ਼ੋਰਾਂ 'ਤੇ ਸੀ। ਇਸ ਕਰਕੇ ਮੂਰਤੀ ਪੂਜਾ ਅਤੇ ਜਾਤ-ਪਾਤ ਵਿੱਚ ਲੋਕਾਂ ਦਾ ਅੰਧ ਵਿਸ਼ਵਾਸ ਸੀ। ਨਾਮਦੇਵ ਜੀ ਦੇ ਪਿਤਾ ਦਾਮਸ਼ੇਟੀ ਜੀ ਕੱਪੜੇ ਸਿਉਣ ਤੇ ਰੰਗਣ ਦਾ ਕੰਮ ਕਰਦੇ ਸਨ। ਇਸ ਕਰਕੇ ਉਹਨਾਂ ਨੂੰ ਨੀਵੀਂ ਜਾਤ ਦਾ ਸਮਝਿਆ ਜਾਂਦਾ ਸੀ। ਉਹਨਾਂ ਨੂੰ ਰੱਬ ਦੀ ਭਗਤੀ, ਪੂਜਾ ਆਦਿ ਦੇ ਯੋਗ ਨਹੀਂ ਮੰਨਿਆ ਜਾਂਦਾ ਸੀ।( Bhagat Namdev's birthday)

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਗਤ ਨਾਮਦੇਵ ਜੀ ਦੀ ਮਹਾਨ ਪਵਿੱਤਰ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦੇ ਹੋਏ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਕੀਤਾ ਹੈ। ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਾਣੀ ਵਿੱਚ ਭਗਤ ਨਾਮਦੇਵ ਜੀ ਸਾਡੇ ਅੰਦਰ ਵਸੇ ਹੋਏ ਹਨ ਸਾਨੂੰ ਉਪਦੇਸ਼ ਦੇ ਰਹੇ ਹਨ, ਸਾਨੂੰ ਸਿੱਖਿਆਵਾਂ ਦੇ ਰਹੇ ਹਨ, ਸਾਨੂੰ ਅਕਾਲ ਪੁਰਖ ਦੇ ਲੜ ਆ ਰਹੇ ਹਨ। ਸਾਨੂੰ ਪਖੰਡਾਂ ਵਹਿਮਾਂ ਭਰਮਾਂ ਦਾ ਤਿਆਗ ਕਰਕੇ ਇੱਕ ਦਰਸ਼ਕ ਮਨੁੱਖ ਬਣਨ ਦੀ ਸਿੱਖਿਆ ਦੇ ਰਹੇ ਹਨ। ਇਹ ਭਗਤ ਨਾਮਦੇਵ ਜੀ ਦੀ ਮਹਾਨ ਸ਼ਖਸ਼ੀਅਤ ਹਨ। ਉਹਨਾਂ ਦਾ ਜਨਮ ਮਹਾਰਾਸ਼ਟਰ ਦੇ ਸਿਤਾਰਾ ਜ਼ਿਲ੍ਹੇ ਦੇ ਨਰਸੀ ਬਾਵਣੀ ਪਿੰਡ ਵਿੱਚ ਹੋਇਆ ਸੀ ਉਹਨਾਂ ਬਚਪਨ ਤੋਂ ਹੀ ਅਕਾਲ ਪੁਰਖ ਨਾਲ ਜੁੜਨਾ ਸ਼ੁਰੂ ਕੀਤਾ ਅਤੇ ਅਕਾਲ ਪੁਰਖ ਵਿੱਚ ਜਿਹੜੀ ਅਭੇਦਤਾ ਹੈ ਉਹ ਧਾਰਨ ਕੀਤੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਮਹਾਨ ਸ਼ਖਸ਼ੀਅਤ ਭਗਤ ਨਾਮਦੇਵ ਜੀ ਦੀਆਂ ਜਨਮ ਦਿਹਾੜੇ ਦੀਆਂ ਸਮੂਹ ਸਿੱਖ ਨਾਵਲ ਸੰਗਤਾਂ ਨੂੰ ਵਧਾਈ ਦਿੰਦਾ ਹਾਂ।

ਪਾਖੰਡਵਾਦ ਤੋਂ ਪਰਹੇਜ਼ ਕਰਨ ਲਈ ਪ੍ਰੇਰਿਆ: ਨਾਮਦੇਵ ਜੀ ਬਚਪਨ ਤੋਂ ਹੀ ਚੇਤੰਨ ਬੁੱਧੀ ਦੇ ਮਾਲਿਕ ਸਨ। ਉਹਨਾਂ ਦੇ ਮਨ ਵਿਚ ਸੱਚੇ ਅਧਿਆਤਮਕ ਗਿਆਨ ਦੀ ਜੋਤ ਜਗਦੀ ਸੀ। ਉਹ ਅਜਿਹੇ ਸਮਾਜਿਕ ਵਿਸ਼ਵਾਸਾਂ ਤੇ ਧਾਰਮਿਕ ਪਾਖੰਡਵਾਦ ਨੂੰ ਕੋਈ ਮਾਨਤਾ ਨਹੀਂ ਸਨ ਦਿੰਦੇ। ਉਹਨਾਂ ਦੀ ਸਭ ਤੋਂ ਉੱਚੀ ਸ਼ਕਤੀ ਪਰਮਾਤਮਾ ਪੁਰਖੋਤਮ ਦੇ ਵਿੱਚ ਵਿਸ਼ਵਾਸ ਸੀ। ਭਗਤ ਨਾਮਦੇਵ ਜੀ ਦੇ ਮਨ ਵਿਚ ਬਚਪਨ ਤੋਂ ਹੀ ਪਰਮਾਤਮਾ ਦੀ ਭਗਤੀ ਵਸੀ ਹੋਈ ਸੀ। ਭਗਤ ਨਾਮਦੇਵ ਜੀ ਪੰਜ ਵਰ੍ਹਿਆਂ ਦੇ ਹੋਏ ਤਾਂ ਆਪ ਜੀ ਨੂੰ ਪਾਠਸ਼ਾਲਾ ਦੇ ਵਿਚ ਪੜ੍ਹਨ ਲਈ ਭੇਜਿਆ ਗਿਆ। ਆਪ ਜੀ ਦੇ ਪਿਤਾ ਜੀ ਨੇ ਪੂਰਾ ਵਾਹ ਲਾਇਆ ਕਿ ਆਪ ਕੁਲ-ਪਰੰਪਰਾ ਦਾ ਕਿੱਤਾ ਅਪਣਾ ਲੈਂਦੇ, ਪਰ ਆਪ ਜੀ ਨੇ ਇਸ ਦੇ ਵੱਲ ਕੋਈ ਵੀ ਧਿਆਨ ਨਾ ਦਿੱਤਾ। ਫਿਰ ਵਣਜ-ਵਪਾਰ ਵੱਲ ਲਗਾਇਆ ਗਿਆ, ਪਰ ਉਸ ਦੇ ਵਿਚ ਵੀ ਕੋਈ ਖ਼ਾਸ ਰੁਚੀ ਨਹੀਂ ਦਿਖਾਈ। ਭਗਤ ਨਾਮਦੇਵ ਜੀ ਦਾ ਮਨ ਹਮੇਸ਼ਾਂ ਹੀ ਸੰਤਾਂ-ਭਗਤਾਂ ਦਾ ਸੰਪਰਕ ਮਾਨਣ ਦੇ ਵੱਲ ਰੁਚਿਤ ਹੁੰਦਾ। ਆਪ ਬਚਪਨ ਦੇ ਵਿਚ ਹੀ ਸੰਸਾਰਿਕਤਾ ਤੋਂ ਉਦਾਸੀਨ ਹੋ ਗਏ। ਇਸ ਤਰ੍ਹਾਂ ਬਚਪਨ ਤੋਂ ਹੀ ਪ੍ਰਭੂ ਦੇ ਨਾਲ ਭਗਤ ਨਾਮਦੇਵ ਜੀ ਦਾ ਆਤਮਿਕ ਸੰਪਰਕ ਹੋ ਗਿਆ ਸੀ। ਉਹ ਜਿਉਂ-ਜਿਉਂ ਵੱਡੇ ਹੁੰਦੇ ਗਏ, ਭਗਤੀ ਦੇ ਵਿਚ ਲੀਨ ਹੁੰਦੇ ਗਏ। ਉਹਨਾਂ ਦੀ ਆਤਮਿਕ ਅਵਸਥਾ ਬਹੁਤ ਉੱਚੇਰੀ ਹੋ ਚੁੱਕੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.