ETV Bharat / state

Recover Two Drone: ਪੁਲਿਸ ਨੇ 2 ਪਾਕਿਸਤਾਨੀ ਡਰੋਨ ਕੀਤੇ ਬਰਾਮਦ, ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

author img

By ETV Bharat Punjabi Team

Published : Oct 28, 2023, 6:50 AM IST

Drone recovered Amritsar: ਅੰਮ੍ਰਿਤਸਰ ਦੇ ਥਾਣਾ ਘਰਿੰਡਾ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਦੌਰਾਨ ਖੇਤਾਂ ਵਿੱਚੋਂ 2 ਡ੍ਰੋਨ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਲੱਗ-ਅਲੱਗ ਮਾਮਲੇ ਦਰਜ ਕੀਤੇ ਗਏ ਹਨ।

Gharinda Police Recover Two Drone
Gharinda Police Recover Two Drone

ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਦੇ ਬੁਲਾਰੇ ਨੇ ਦਿੱਤੀ ਜਾਣਕਾਰੀ

ਅੰਮ੍ਰਿਤਸਰ: ਜਿੱਥੇ ਆਏ ਦਿਨ ਪਾਕਿਸਤਾਨ ਵੱਲੋਂ ਭੇਜੇ ਜਾ ਰਹੇ ਡਰੋਨਾਂ ਨੂੰ ਭਾਰਤੀ ਫ਼ੌਜ ਦੇ ਜਵਾਨਾਂ ਅਤੇ ਸਥਾਨਕ ਪੁਲਿਸ ਵੱਲੋਂ ਬੜੀ ਮੁਸਤੈਦੀ ਨਾਲ ਕਾਬੂ ਕੀਤਾ ਜਾ ਰਿਹਾ ਹੈ ਅਤੇ ਦੁਸ਼ਮਣ ਦੇਸ਼ ਦੇ ਨਾਪਾਕ ਇਰਾਦਿਆਂ ਨੂੰ ਨਿਸਤੋ ਨਾਬੂਤ ਕਰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਘਰਿੰਡਾ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਦੌਰਾਨ ਖੇਤਾਂ ਵਿੱਚੋਂ 2 ਡ੍ਰੋਨ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਲੱਗ-ਅਲੱਗ ਮਾਮਲੇ ਦਰਜ ਕੀਤੇ ਗਏ ਹਨ।

ਖੇਤਾਂ ਵਿੱਚੋਂ ਡਰੋਨ ਬਰਾਮਦ: ਇਸ ਸਬੰਧੀ ਗੱਲਬਾਤ ਕਰਦਿਆ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਹੈ ਕਿ ਡੀ.ਐਸ.ਪੀ ਅਟਾਰੀ ਦੀ ਜੇਰੇ ਨਿਗਰਾਨੀ ਹੇਠ ਐੱਸ.ਐੱਚ.ਓ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਡਰੋਨ ਪਾਕਿਸਤਾਨ ਦੀ ਤਰਫੋਂ ਆ ਕੇ ਪਿੰਡ ਭਰੋਪਾਲ, ਦਾਉਂਕੇ ਦੇ ਖੇਤਾਂ ਵਿੱਚ ਘੁੰਮ ਰਿਹਾ ਹੈ। ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਘਰਿੰਡਾ ਵੱਲ ਜਾਂਚ ਪਾਰਟੀ ਲੈ ਕੇ ਉਕਤ ਜਗ੍ਹਾ ਉੱਤੇ ਜਾਂਚ ਸ਼ੁਰੂ ਕੀਤੀ ਗਈ ਜਿਸ ਦੌਰਾਨ ਜਜਬੀਰ ਸਿੰਘ ਪੁੱਤਰ ਮਸਤਾਨ ਸਿੰਘ ਵਾਸੀ ਦਾਉਂਕੇ ਦੇ ਖੇਤ ਵਿੱਚੋਂ ਇੱਕ ਛੋਟਾ ਡਰੋਨ ਬ੍ਰਾਮਦ ਹੋਇਆ ਹੈ। ਜਿਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆ ਖ਼ਿਲਾਫ਼ ਮੁਕੱਦਮਾ ਨੰ. 212, ਜੁਰਮ 10,11,12 AIR CRAFT ACT ਤਹਿਤ ਥਾਣਾ ਘਰਿੰਡਾ ਦਰਜ ਰਜਿਸਟਰ ਕੀਤਾ ਗਿਆ ਹੈ।

MAVIC 3 CLASSIC ਡਰੋਨ ਬ੍ਰਾਮਦ: ਇਸੇ ਤਰ੍ਹਾਂ ਐਸ.ਐਚ.ਓ ਥਾਣਾ ਘਰਿੰਡਾ ਨੂੰ ਵਿਲੇਜ ਡਿਫੈਂਸ ਕਮੇਟੀ (ਵੀ ਡੀ ਸੀ) ਰੋੜਾਵਾਲਾ ਕਲਾਂ ਵੱਲੋਂ ਸੂਚਨਾ ਮਿਲੀ ਸੀ ਕਿ ਸੁਖਵਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਰੋੜਾਲਾਵਾ ਕਲਾਂ ਦੇ ਖੇਤਾਂ ਵਿੱਚ ਇਕ ਡਰੋਨ ਡਿੱਗਾ ਪਿਆ ਹੈ। ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆ ਐਸ.ਐਚ.ਓ ਥਾਣਾ ਘਰਿੰਡਾ ਵੱਲੋਂ ਉਕਤ ਜਗ੍ਹਾ ਤੋਂ ਸਰਚ ਕਰਕੇ ਇਕ MAVIC 3 CLASSIC ਡਰੋਨ ਬ੍ਰਾਮਦ ਕੀਤਾ ਗਿਆ ਹੈ।

ਜਿਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰ. 214, ਜੁਰਮ 10,11,12 AIR CRAFT AT ਤਹਿਤ ਥਾਣਾ ਘਰਿੰਡਾ ਦਰਜ ਰਜਿਸਟਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਬ੍ਰਾਮਦ ਡਰੋਨਾਂ ਸਬੰਧੀ ਤਫਤੀਸ਼ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਅਵੇਗੀ। ਉਸ ਖ਼ਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.