ETV Bharat / state

ਪਰਮਜੀਤ ਸਿੰਘ ਦੇ ਪਰਿਵਾਰ ਦੀ ਸਰਕਾਰ ਨੂੰ ਅਪੀਲ, "ਅੰਤਿਮ ਰਸਮਾਂ ਲਈ ਮ੍ਰਿਤਕ ਦੇਹ ਪੰਜਾਬ ਲਿਆਵੇ ਸਰਕਾਰ"

author img

By

Published : May 7, 2023, 7:59 AM IST

Family appeals to the government for the dead body of Paramjit Singh
ਪਰਮਜੀਤ ਸਿੰਘ ਦੇ ਪਰਿਵਾਰ ਦੀ ਸਰਕਾਰ ਨੂੰ ਅਪੀਲ, "ਅੰਤਿਮ ਰਸਮਾਂ ਲਈ ਮ੍ਰਿਤਕ ਦੇਹ ਪੰਜਾਬ ਲਿਆਵੇ ਸਰਕਾਰ"

ਪਾਕਿਸਤਾਨ ਵਿਖੇ ਬੀਤੇ ਦਿਨੀਂ ਕਤਲ ਹੋਏ ਪਰਮਜੀਤ ਸਿੰਘ ਪੰਜਵੜ੍ਹ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਸ ਦੀ ਮ੍ਰਿਤਕ ਦੇਹ ਉਨ੍ਹਾਂ ਨੂੰ ਸਪੁਰਦ ਕੀਤੀ ਜਾਵੇ, ਤਾਂ ਜੋ ਉਹ ਅਤਿੰਮ ਰਸਮਾਂ ਨਾਲ ਸਸਕਾਰ ਕਰ ਸਕਣ।

ਪਰਮਜੀਤ ਸਿੰਘ ਦੇ ਪਰਿਵਾਰ ਦੀ ਸਰਕਾਰ ਨੂੰ ਅਪੀਲ, "ਅੰਤਿਮ ਰਸਮਾਂ ਲਈ ਮ੍ਰਿਤਕ ਦੇਹ ਪੰਜਾਬ ਲਿਆਵੇ ਸਰਕਾਰ"

ਅੰਮ੍ਰਿਤਸਰ : ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ੍ਹ ਦਾ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਗੋਲੀਆਂ ਮਾਰਕੇ ਕਤਲ ਕਰਨ ਦੀ ਖਬਰ ਜਿਉਂ ਹੀ ਉਸ ਦੇ ਜੱਦੀ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਝਬਾਲ ਦੇ ਨਜ਼ਦੀਕ ਪੰਜਵੜ੍ਹ ਵਿਖੇ ਪੁੱਜੀ ਤਾਂ ਉਸ ਦੇ ਪਰਿਵਾਰਿਕ ਮੈਬਰਾਂ ਦੇ ਨਾਲ ਦੁੱਖ ਪ੍ਰਗਟ ਕਰਨ ਲਈ ਪੁੱਜੇ ਖਾਲੜਾ ਮਿਸ਼ਨ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਝਬਾਲ ਤੇ ਹੋਰਨਾਂ ਨੇ ਕਿਹਾ ਕਿ ਪਰਿਵਾਰ ਦੀ ਦਿਲੀ ਇੱਛਾ ਹੈ ਕਿ 37 ਸਾਲ ਪਹਿਲਾਂ 1986 ਵਿੱਚ ਪਿੰਡ ਛੱਡ ਕੇ ਗਏ ਪਰਮਜੀਤ ਸਿੰਘ ਪੰਮਾ ਦੀ ਮ੍ਰਿਤਕ ਦੇਹ ਉਨ੍ਹਾਂ ਨੂੰ ਸੌਂਪੀ ਜਾਵੇ ਤਾਂ ਜੋ ਉਹ ਉਸਦਾ ਧਾਰਮਿਕ ਰੀਤਾਂ ਨਾਲ ਅੰਤਿਮ ਸੰਸਕਾਰ ਕਰ ਸਕਣ। ਦੱਸ ਦਈਏ ਕਿ ਪਰਮਜੀਤ ਪੰਜਵੜ੍ਹ ਲਾਹੌਰ ਵਿੱਚ ਮਲਿਕ ਸਰਦਾਰ ਸਿੰਘ ਦੇ ਰੂਪ ਵਿੱਚ ਰਹਿੰਦਾ ਸੀ, ਜਦਕਿ ਉਸਦੀ ਪਤਨੀ ਅਤੇ ਬੱਚੇ ਜਰਮਨੀ ਵਿੱਚ ਰਹਿੰਦੇ ਹਨ। ਪੰਜਵੜ ਦੀ ਪਤਨੀ ਦੀ ਪਿਛਲੇ ਸਾਲ ਸਤੰਬਰ ਵਿੱਚ ਜਰਮਨੀ ਵਿੱਚ ਮੌਤ ਹੋ ਗਈ ਸੀ।

ਪਰਿਵਾਰ ਨੇ ਕਿਹਾ- ਪਰਮਜੀਤ ਨੇ ਸਾਰੀ ਜ਼ਿੰਦਗੀ ਕੀਤੀ ਸਿੱਖ ਕੌਮ ਦੀ ਸੇਵਾ : ਪਰਿਵਾਰ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਸਿੱਖ ਕੌਮ ਦੀ ਸੇਵਾ ਵਿੱਚ ਬਤੀਤ ਕੀਤੀ। ਉਹ ਸਿੱਖ ਕੌਮ ਦਾ ਹਮਦਰਦੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਟੀਵੀ ਚੈਨਲਾਂ ਉਤੇ ਖ਼ਬਰਾਂ ਤੋਂ ਪਤਾ ਲੱਗਾ ਹੈ ਕਿ ਲਾਹੌਰ ਵਿੱਚ ਗੋਲੀਆਂ ਮਾਰ ਕੇ ਉਸਨੂੰ ਮਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਕੀਤੀ ਜਾਵੇ ਤਾਂ ਕੀ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਕਰ ਸਕੇ ਅਤੇ ਪਰਿਵਾਰਕ ਮੈਂਬਰ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਦੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਪਰਮਜੀਤ ਸਿੰਘ ਨੇ ਦਸ ਸਾਲ ਬੈਂਕ ਦੀ ਨੌਕਰੀ ਕੀਤੀ ਹੈ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਰਮਜੀਤ ਸਿੰਘ ਨੇ ਨਜਾਇਜ਼ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਹ ਭਗੌੜਾ ਹੋ ਗਿਆ।

  1. Paramjit Singh Panjwad: ਪਰਮਜੀਤ ਸਿੰਘ ਪੰਜਵੜ ਬੈਂਕ ਮੁਲਾਜ਼ਮ ਤੋਂ ਕਿਵੇਂ ਬਣਿਆ ਮੋਸਟ ਵਾਂਟਡ ਅੱਤਵਾਦੀ?
  2. ‘ਲੀਗਲ ਏਡ’ ਸਕੀਮ ਸਵਾਲਾਂ ਦੇ ਘੇਰੇ ’ਚ, ਵਕੀਲਾਂ ਨੇ ਡਿਫੈਂਸ ਕੌਸਲ ’ਤੇ ਚੁੱਕੇ ਸਵਾਲ, ਚੀਫ਼ ਜਸਟਿਸ ਤੱਕ ਪਹੁੰਚਣ ਦੀ ਚਿਤਾਵਨੀ!
  3. Paramjit Panjwad Criminal Record: ਕਿੰਨੇ ਕੇਸਾਂ ਨੂੰ ਲੈ ਕੇ ਚਰਚਾ ਵਿੱਚ ਸੀ ਪਰਮਜੀਤ ਪੰਜਵੜ?

ਪੁਲਿਸ ਨੇ ਪਰਮਜੀਤ ਦੇ ਪਰਿਵਾਰ 'ਤੇ ਢਾਹਿਆ ਤਸ਼ੱਦਦ : 1987 ਤੋਂ ਬਾਅਦ ਪਰਮਜੀਤ ਸਿੰਘ ਪਰਿਵਾਰ ਨੂੰ ਨਹੀਂ ਮਿਲ਼ ਸਕਿਆ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਹੋਰ 13-14 ਸਿੰਘ ਸ਼ਹੀਦ ਹੋਏ ਹਨ। ਪੁਲਿਸ ਵਲੋਂ ਅੱਜ ਤੱਕ ਬੇਕਸੂਰਾਂ ਨਾਲ ਧੱਕੇਸ਼ਾਹੀ ਹੁੰਦੀ ਆਈ ਹੈ। ਪੁਲਿਸ ਵੱਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਦਾ ਘਰ ਪੁਲਿਸ ਵੱਲੋਂ ਢਾਹ ਦਿੱਤਾ ਗਿਆ। ਉਸਦੇ ਪਰਿਵਾਰਿਕ ਮੈਂਬਰਾਂ ਉਤੇ ਪੁਲਿਸ ਥਾਣੇ ਵਿਚ ਲਿਜਾ ਕੇ ਤਸ਼ੱਦਦ ਢਾਹੇ ਗਏ। ਕਿੰਨੇ ਸਾਲ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲੋਂ ਲੁਕ ਕੇ ਆਪਣੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਸਾਰਾ ਪਿੰਡ ਪਰਮਜੀਤ ਸਿੰਘ ਪੰਜਵੜ੍ਹ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ, ਸਾਰੇ ਪਿੰਡ ਨੂੰ ਹੀ ਉਸ ਦੀ ਮੌਤ ਦਾ ਬਹੁਤ ਦੁੱਖ ਹੈ।

ਉਨ੍ਹਾਂ ਕਿਹਾ ਅਸੀਂ ਸਾਰੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਲੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪਰਮਜੀਤ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਜਾਵੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਸਿੰਘ ਪੰਜਵੜ੍ਹ ਦੇ ਦੋ ਬੱਚੇ ਵੀ ਹਨ, ਜੋ ਕਿ ਵਿਦੇਸ਼ ਵਿੱਚ ਰਹਿੰਦੇ ਹਨ। ਖ਼ਾਲਸਾ ਮਿਸ਼ਨ ਦੇ ਆਗੂ ਨੇ ਕਿਹਾ ਕੋਰਟ ਵਿੱਚ ਕੇਸ ਵੀ ਚੱਲ ਰਹੇ ਹਨ ਕਿ ਸੀਬੀਆਈ ਵੱਲੋਂ ਠੀਕ ਢੰਗ ਨਾਲ ਜਾਂਚ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਵੀ ਝੂਠੇ ਕੇਸ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਸਰਕਾਰ ਦੇ ਅੱਗੇ ਕਦੇ ਕੋਈ ਭੱਜ ਨਹੀਂ ਸਕਿਆ ਇਹ ਸੱਭ ਸਰਕਾਰਾਂ ਦੇ ਡਰਾਮੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.