ਅੰਮ੍ਰਿਤਸਰ : ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਬੈਟਰੀ ਰਿਕਸ਼ਾ ਚਾਲਕ ਨੌਜਵਾਨ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਰਿਕਸ਼ਾ ਚਾਲਕ ਰੁਕਿਆ ਤਾਂ ਪੁਲਿਸ ਵੱਲੋਂ ਉਸਦੀ ਦੀ ਕੁੱਟ-ਮਾਰ ਵੀ ਕੀਤੀ ਗਈ, ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਪੁਲਸ ਪ੍ਰਸ਼ਾਸਨ ਦੇ ਖਿਲਾਫ ਅਵਾਜ਼ ਵੀ ਚੁੱਕੀ ਹੈ।
ਸ਼ਰਾਬ ਦੇ ਨਸ਼ੇ ਵਿੱਚ ਕਰ ਰਿਹਾ ਸੀ ਡਿਊਟੀ : ਪ੍ਰਤੱਖਦਰਸ਼ੀਆਂ ਕੋਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਾਮਲਾ ਦਰਬਾਰ ਸਾਹਿਬ ਦੇ ਨਜ਼ਦੀਕ ਦਾ ਹੈ, ਜਿਥੇ ਏਐਸਆਈ ਕੁਲਵੰਤ ਸਿੰਘ, ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਟ੍ਰੈਫਿਕ ਦੀ ਡਿਊਟੀ ਨਿਭਾ ਰਿਹਾ ਸੀ, ਇਸ ਦਰਮਿਆਨ ਇਕ ਰਿਕਸ਼ਾ ਚਾਲਕ ਨੌਜਵਾਨ ਨੂੰ ਉਸ ਨੇ ਰਿਕਸ਼ਾ ਪਾਸੇ ਕਰਨ ਲਈ ਕਿਹਾ, ਜਗ੍ਹਾ ਨਾ ਹੋਣ ਕਾਰਨ ਰਿਕਸ਼ਾ ਚਾਲਕ ਨੇ ਕਿਹਾ ਕਿ ਗੱਡੀ ਪਾਸੇ ਹੋਣ ਉਤੇ ਉਹ ਰਿਕਸ਼ਾ ਪਾਸੇ ਕਰ ਲਵੇਗਾ, ਇੰਨੀ ਗੱਲ ਸੁਣ ਕੇ ਏਐਸਆਈ ਨੇ ਰਿਕਸ਼ਾ ਚਾਲਕ ਨੇ ਥੱਪੜ ਮਾਰ ਦਿੱਤਾ। ਇਸ ਮਗਰੋਂ ਰਿਕਸ਼ਾ ਚਾਲਕ ਦੀਆਂ ਅੱਖਾਂ ਵਿੱਚੋਂ ਖੂਨ ਨਿਕਲਣ ਲੱਗ ਗਿਆ। ਮੌਕੇ ਉਤੇ ਪਹੁੰਚੇ ਮੀਡੀਆ ਕਰਮਚਾਰੀਆਂ ਨਾਲ ਵੀ ਸ਼ਰਾਬ ਦੀ ਹਾਲਤ ਵਿੱਚ ਉਕਤ ਏਐਸਆਈ ਕੁਲਵੰਤ ਸਿੰਘ ਵੱਲੋਂ ਬਦਤਮੀਜ਼ੀ ਕੀਤੀ ਗਈ।
- ਖੰਨਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ, ਘਰ 'ਚ ਹੋ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ, 7 ਸਾਲ ਬਾਅਦ ਦਿਵਾਲੀ ਮੌਕੇ ਆਉਣਾ ਸੀ ਘਰ
- Firing in Goindwal Sahib: ਗੋਇੰਦਵਾਲ ਸਾਹਿਬ ਵਿਖੇ ਹਮਲਾਵਰਾਂ ਨੇ ਘਰ ਉਤੇ ਵਰ੍ਹਾਈਆਂ ਗੋਲ਼ੀਆਂ
- Weather Update: ਅੱਜ ਇਨ੍ਹਾਂ ਸੂਬਿਆਂ 'ਚ ਮੀਂਹ ਪੈਣ ਦੇ ਆਸਾਰ, ਜਾਣੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ
ਗਰਭਵਤੀ ਔਰਤ ਨਾਲ ਵੀ ਬਦਸਲੂਕੀ : ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਉਕਤ ਏਐਸਆਈ ਉਤੇ ਇਲਜ਼ਾਮ ਲਾਇਆ ਕਿ ਇਥੋਂ ਗੁਜ਼ਰ ਰਹੇ ਇਕ ਜੋੜੇ ਨਾਲ ਵੀ ਬਦਤਮੀਜ਼ੀ ਕੀਤੀ ਗਈ ਹੈ। ਏਐਸਆਈ ਨੇ ਜੋੜੇ ਨੂੰ ਰੋਕਿਆ ਤੇ ਜਦੋਂ ਵਿਅਕਤੀ ਨੇ ਆਪਣੀ ਪਤਨੀ ਦੇ ਗਰਭਵਤੀ ਹੋਣ ਦੀ ਗੱਲ ਕਹੀ ਤਾਂ ਏਐਸਆਈ ਨੇ ਉਸ ਕੋਲੋਂ ਗਰਭਵਤੀ ਹੋਣ ਦਾ ਸਰਟੀਫਿਕੇਟ ਮੰਗਿਆ। ਉਥੇ ਮੌਜੂਦ ਲੋਕਾਂ ਵੱਲੋਂ ਉਕਤ ਏਐਸਆਈ ਦਾ ਕਾਫੀ ਵਿਰੋਧ ਕੀਤਾ ਗਿਆ।
ਏਐਸਆਈ ਖਿਲਾਫ ਕਾਰਵਾਈ ਦੀ ਮੰਗ : ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਵਿੱਤਰ ਅਸਥਾਨ ਦੇ ਨਜ਼ਦੀਕ ਉਕਤ ਏਐਸਆਈ ਵੱਲੋਂ ਸ਼ਰਾਬ ਪੀ ਕੇ ਡਿਊਟੀ ਨਿਭਾਈ ਜਾ ਰਹੀ ਹੈ ਤੇ ਲੋਕਾਂ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ ਜਾ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਕਤ ਏਐਸਆਈ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸ਼ਿਕਾਰ ਨਾ ਹੋਣ। ਇਥੇ ਨਾਲ ਹੀ ਰਿਕਸ਼ਾ ਚਾਲਕ ਨੇ ਵੀ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਏਐਸਆਈ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।