ETV Bharat / state

ਖੰਨਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ, ਘਰ 'ਚ ਹੋ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ, 7 ਸਾਲ ਬਾਅਦ ਦਿਵਾਲੀ ਮੌਕੇ ਆਉਣਾ ਸੀ ਘਰ

author img

By

Published : Jun 28, 2023, 12:30 PM IST

The death of a young man from the town of Khanna in Ludhiana in America
ਖੰਨਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ, ਘਰ 'ਚ ਹੋ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ, 7 ਸਾਲ ਬਾਅਦ ਦਿਵਾਲੀ ਮੌਕੇ ਆਉਣਾ ਸੀ ਘਰ

ਰੋਜ਼ੀ ਰੋਟੀ ਲਈ ਲੁਧਿਆਣਾ ਦੇ ਖੰਨਾ ਤੋਂ ਅਮਰੀਕਾ 7 ਸਾਲ ਪਹਿਲਾਂ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਧਰਿਆ ਸੀ ਅਤੇ ਉਸ ਨੇ ਦਿਵਾਲੀ ਉੱਤੇ ਘਰ ਪਰਤ ਕੇ ਵਿਆਹ ਕਰਵਾਉਣਾ ਸੀ ਪਰ ਸਾਰੇ ਚਾਅ ਅਧੂਰੇ ਰਹਿ ਗਏ।

ਖੰਨਾ ਦੇ ਰਹਿਣ ਵਾਲੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ

ਖੰਨਾ: ਅਮਰੀਕਾ ਦੇ ਕੈਲੀਫੋਰਨੀਆ 'ਚ ਖੰਨਾ ਦੇ 40 ਸਾਲ ਦੇ ਸ਼ਖ਼ਸ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਅਮਨਦੀਪ ਸਿੰਘ ਦੀ ਮਾਤਾ ਜਸਪਾਲ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਸੱਤ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਐਮਾਜ਼ਾਨ ਦੇ ਇੱਕ ਸ਼ੋਅਰੂਮ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਬੀਤੀ ਰਾਤ ਅਮਨਦੀਪ ਘਰੋਂ ਖਾਣਾ ਖਾ ਕੇ ਅਤੇ ਕੌਫੀ ਪੀਣ ਮਗਰੋਂ ਬਾਹਰ ਗਿਆ ਸੀ। ਇਸ ਤੋਂ ਬਾਅਦ ਕੁੱਝ ਪਤਾ ਨਹੀਂ ਲੱਗਿਆ। ਇਹੀ ਖ਼ਬਰ ਆਈ ਕਿ ਕਾਰ ਵਿੱਚੋਂ ਲਾਸ਼ ਮਿਲੀ ਹੈ।

7 ਸਾਲ ਬਾਅਦ ਹੁਣ ਅਮਨਦੀਪ ਸਿੰਘ ਨੇ ਦਿਵਾਲੀ ਮੌਕੇ ਆਉਣਾ ਸੀ। ਉਸ ਲਈ ਕੁੜੀ ਦੇਖੀ ਜਾ ਰਹੀ ਸੀ। ਘਰ 'ਚ ਬੇਟੇ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਉਸ ਦੀ ਮੌਤ ਦੀ ਖਬਰ ਆਉਣ 'ਤੇ ਖੁਸ਼ੀ ਦਾ ਮਾਹੌਲ ਗਮ ਵਿੱਚ ਬਦਲ ਗਿਆ। ਮ੍ਰਿਤਕ ਦੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਅਮਰੀਕਾ 'ਚ ਰਹਿੰਦੇ ਉਸ ਦੇ ਦੋਸਤ ਮਦਦ ਕਰ ਰਹੇ ਹਨ, ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਮਨਦੀਪ ਸਿੰਘ ਦੀ ਲਾਸ਼ ਭਾਰਤ ਲਿਆਉਣ 'ਚ ਮਦਦ ਕੀਤੀ ਜਾਵੇ।


ਮਾਂ ਤੈਨੂੰ ਆਪਣੇ ਕੋਲ ਰੱਖਾਂਗਾ: ਅਮਨਦੀਪ ਸਿੰਘ ਅਕਸਰ ਆਪਣੀ ਮਾਂ ਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਆਪਣੇ ਕੋਲ ਰੱਖਾਂਗਾ। ਉਹ ਆਪਣੀ ਮਾਂ ਦੇ ਵੀਜ਼ੇ ਲਈ ਕਾਗਜ਼ ਪੂਰੇ ਕਰ ਰਿਹਾ ਸੀ। ਉਸ ਦਾ ਸੁਪਨਾ ਸੀ ਕਿ ਉਸ ਨੂੰ ਜਨਮ ਦੇਣ ਵਾਲੀ ਮਾਂ 6 ਮਹੀਨੇ ਵਿਦੇਸ਼ ਇਸ ਦੇ ਕੋਲ ਰਿਹਾ ਕਰੇਗੀ ਅਤੇ 6 ਮਹੀਨੇ ਖੰਨਾ ਰਹਿੰਦੇ ਉਸ ਦੇ ਭਰਾਵਾਂ ਕੋਲ ਪਰ ਉਸਦੇ ਸਾਰੇ ਸੁਪਨੇ ਅਧੂਰੇ ਹੀ ਰਹਿ ਗਏ।

ਆਖਰੀ ਵਾਰ ਗੱਲ ਨਹੀਂ ਹੋ ਸਕੀ: ਅਮਨਦੀਪ ਆਪਣੀ ਮਾਂ ਅਤੇ ਭਰਾ ਨਾਲ ਆਖਰੀ ਵਾਰ ਗੱਲ ਨਹੀਂ ਕਰ ਸਕਿਆ। ਅਮਨਦੀਪ ਨੇ ਰਾਤ ਨੂੰ ਫੋਨ ਕੀਤਾ ਸੀ ਪਰ ਦੇਰ ਰਾਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗਾ। ਫ਼ੋਨ ਨਹੀਂ ਚੁੱਕਿਆ ਜਾ ਸਕਿਆ। ਜਦੋਂ ਉਹ ਸਵੇਰੇ ਵਾਰ-ਵਾਰ ਫੋਨ ਕਰਦੇ ਰਹੇ ਪਰ ਅਮਨਦੀਪ ਨੇ ਫੋਨ ਨਹੀਂ ਚੁੱਕਿਆ। ਕੁਝ ਦੇਰ ਬਾਅਦ ਅਮਰੀਕਾ ਤੋਂ ਪੁਲਿਸ ਅਧਿਕਾਰੀ ਦਾ ਫ਼ੋਨ ਆਇਆ ਜਿਸ ਨੇ ਦੱਸਿਆ ਕਿ ਅਮਨਦੀਪ ਦੀ ਲਾਸ਼ ਕਾਰ ਵਿੱਚ ਪਈ ਮਿਲੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.