ETV Bharat / state

ਕੇਜਰੀਵਾਲ ਭਗਵੰਤ ਮਾਨ ਨੂੰ ਸੀ.ਐਮ ਚਿਹਰਾ ਐਲਾਨਣ ਫਿਰ ਦੇਣ ਗਰੰਟੀਆਂ: ਡਾ ਰਾਜ ਕੁਮਾਰ ਵੇਰਕਾ

author img

By

Published : Dec 18, 2021, 3:38 PM IST

ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਪਹੁੰਚੇ 'ਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਅਜੀਬੋ ਗਰੀਬ ਗਰੰਟੀਆਂ ਦੇ ਰਹੇ ਹਨ, ਪਹਿਲੇ ਉਨ੍ਹਾਂ ਨੂੰ ਪੰਜਾਬ ਵਿੱਚ ਭਗਵੰਤ ਮਾਨ ਨੂੰ ਗਾਰੰਟੀ ਦੇਣੀ ਚਾਹੀਦੀ ਹੈ।

ਭਗਵੰਤ ਮਾਨ ਨੂੰ ਸੀ.ਐਮ ਚਿਹਰਾ ਐਲਾਨਣ
ਭਗਵੰਤ ਮਾਨ ਨੂੰ ਸੀ.ਐਮ ਚਿਹਰਾ ਐਲਾਨਣ

ਅੰਮ੍ਰਿਤਸਰ: ਪੰਜਾਬ ਵਿੱਚ ਜਿਵੇਂ ਜਿਵੇਂ 2022 ਦੀਆਂ ਚੋਣਾਂ ਨੇੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਹੀ ਲਗਾਤਾਰ ਪੰਜਾਬ ਸਰਕਾਰ ਵੱਲੋਂ ਗ਼ਰੀਬ ਲੋਕਾਂ ਦੀ ਆਵਾਜ਼ ਸੁਣੀ ਜਾ ਰਹੀ ਅਤੇ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਜਿਸ ਦੇ ਚੱਲਦੇ ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਪਹੁੰਚੇ ਅਤੇ ਉਨ੍ਹਾਂ ਵੱਲੋਂ 100 ਦੇ ਕਰੀਬ ਗ਼ਰੀਬ ਪਰਿਵਾਰਾਂ ਦੇ 50 ਹਜ਼ਾਰ ਕਰਜ਼ਾ ਮੁਆਫ਼ੀ ਦੇ ਪ੍ਰਮਾਣ ਪੱਤਰ ਦਿੱਤੇ ਗਏ ਤੇ ਉਨ੍ਹਾਂ ਨੂੰ ਵਾਅਦਾ ਕੀਤਾ ਕਿ ਕੱਚੇ ਮਕਾਨਾਂ ਦੀਆਂ ਛੱਤਾਂ ਪਾਉਣ ਵਾਸਤੇ ਵੀ 1 ਲੱਖ 75 ਹਜ਼ਾਰ ਦੇ ਚੈੱਕ ਜਲਦ ਹੀ ਉਨ੍ਹਾਂ ਨੂੰ ਦਿੱਤੇ ਜਾਣਗੇ।

ਭਗਵੰਤ ਮਾਨ ਨੂੰ ਸੀ.ਐਮ ਚਿਹਰਾ ਐਲਾਨਣ

ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਭੜਾਸ ਕੱਢਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਅਜੀਬੋ ਗ਼ਰੀਬ ਗਰੰਟੀਆਂ ਦੇ ਰਹੇ ਹਨ, ਪਹਿਲੇ ਉਨ੍ਹਾਂ ਨੂੰ ਪੰਜਾਬ ਵਿੱਚ ਭਗਵੰਤ ਮਾਨ ਨੂੰ ਗਾਰੰਟੀ ਦੇਣੀ ਚਾਹੀਦੀ ਹੈ। ਕਿਉਂਕਿ ਭਗਵੰਤ ਮਾਨ ਤਾਂ ਖ਼ੁਦ ਕੇਜਰੀਵਾਲ ਨੂੰ ਡਰਾ ਰਿਹਾ ਹੈ ਕਿ ਉਸ ਨੂੰ ਦੂਸਰੀਆਂ ਪਾਰਟੀਆਂ ਵਿੱਚੋਂ ਆਫ਼ਰ ਆ ਰਹੀ ਹੈ।

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਜੀਬੋ ਗਰੀਬ ਬਿਆਨ ਦੇ ਰਿਹਾ ਹੈ ਕਿ ਅਗਰ ਦਿੱਲੀ ਵਿੱਚ ਲਾਲ ਕਿਲ੍ਹਾਂ ਹੋ ਸਕਦਾ ਅਤੇ ਪੰਜਾਬ ਵਿੱਚ ਕਿਉਂ ਨਹੀਂ, ਅਗਰ ਦਿੱਲੀ ਵਿੱਚ ਕੁਤਬ ਮੀਨਾਰ ਹੋ ਸਕਦਾ ਅਤੇ ਪੰਜਾਬ ਵਿੱਚ ਕਿਉਂ ਨਹੀਂ, ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਵਿੱਚ ਉਹ ਆਪ ਦੱਸੇ ਕਿ ਉਸ ਨੇ ਕੀ ਕੁਝ ਆਪ ਕੀਤਾ।

ਅੱਗੇ ਬੋਲਦਿਆ ਡਾ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਨਾ ਬਹੁਤ ਵਧੀਆ ਕਾਂਗਰਸ ਦਾ ਉਪਰਾਲਾ ਹੈ ਅਤੇ ਯੂਥ ਨੂੰ ਸਿੱਧੂ ਮੁਸੇਵਾਲਾ ਪ੍ਰੇਰਿਤ ਕਰੇਗਾ। ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਕਾਂਗਰਸ ਪਾਰਟੀ ਨੇ ਗ਼ਰੀਬਾਂ ਦੇ ਸਿਰ ਤਾਜ ਰੱਖਿਆ ਹੈ ਅਤੇ ਗ਼ਰੀਬਾਂ ਨੂੰ ਹੁਣ ਇਹ ਤਾਜ਼ 2022 ਵਿੱਚ ਵੀ ਬਰਕਰਾਰ ਰੱਖਣਾ ਹੈ।

ਇਹ ਵੀ ਪੜੋ:- ਹਰ ਮਸਲੇ ’ਤੇ ਹਰਪਾਲ ਚੀਮਾ ਨੂੰ ਤਿੱਖੇ ਸਵਾਲ, ਵੇਖੋ ਈਟੀਵੀ ਭਾਰਤ ਨਾਲ ਖਾਸ ਗੱਲਬਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.