ETV Bharat / state

Manga Singh Serves Daily Golden Temple: ਸਤਿਗੁਰ ਕੀ ਸੇਵਾ ਸਫਲ ਹੈ, ਅਪਾਹਿਜ ਹੋਣ ਦੇ ਬਾਵਜੂਦ ਵੀ ਰੋਜ਼ਾਨਾ ਕਰਦੇ ਨੇ ਗੁਰੂ ਘਰ ਦੀ ਸੇਵਾ

author img

By ETV Bharat Punjabi Team

Published : Oct 10, 2023, 2:15 PM IST

ਬਜ਼ੁਰਗ ਮੰਗਾ ਸਿੰਘ ਜੋ ਕਿ ਦੋਵੇ ਲੱਤਾਂ ਤੋਂ ਅਪਾਹਿਜ ਹੈ, ਜੋ ਮਹੀਨੇ ਦੇ 30 ਦਿਨ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਸੇਵਾ ਕਰਦਾ ਹੈ। ਜਾਣੋ ਮੰਗਾ ਸਿੰਘ ਬਾਰੇ... (Golden Temple)

Manga Singh Serves Daily at Sri Darbar Sahib
Manga Singh Serves Daily at Sri Darbar Sahib

ਅਪਾਹਿਜ ਬਜ਼ੁਰਗ ਮੰਗਾ ਸਿੰਘ ਨੇ ਦਿੱਤੀ ਜਾਣਕਾਰੀ

ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਕਿ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸਵੇਰੇ-ਸ਼ਾਮ ਨਤਮਸਤਕ ਹੋਣ ਵਾਸਤੇ ਪਹੁੰਚਦੇ ਹਨ। ਉਹਨਾਂ ਵਿੱਚ ਕਈ ਬਾਲੀਵੁੱਡ ਦੇ ਅਦਾਕਾਰ ਤੇ ਕਈ ਸਿਆਸੀ ਆਗੂ ਅਜਿਹੇ ਵੀ ਹੁੰਦੇ ਹਨ ਜੋ ਸਿਰਫ਼ ਫੋਟੋਆਂ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਦੇ ਹਨ। ਪਰ ਤੁਹਾਨੂੰ ਅੱਜ ਇਸ ਤਰ੍ਹਾਂ ਦੇ ਇੱਕ ਇਨਸਾਨ ਬਾਰੇ ਦੱਸਣ ਜਾ ਰਹੇ ਜੋ ਕਿ ਅਪੰਗ ਹੋਣ ਦੇ ਬਾਵਜੂਦ ਵੀ ਹਰ ਰੋਜ਼ ਸੇਵਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਆਉਂਦੇ ਹਨ। ਇਸ ਬਜ਼ੁਰਗ ਦਾ ਨਾਂ ਮੰਗਾ ਸਿੰਘ ਹੈ ਜੋ ਦੋਵੇਂ ਲੱਤਾ ਤੋ ਅਪਾਹਿਜ ਹਨ।

ਗੁਰੂ ਦਾ ਭਾਣਾ ਮੰਨ ਕੇ ਕਰਦਾ ਜ਼ਿੰਦਗੀ ਬਤੀਤ: ਬਜ਼ੁਰਗ ਮੰਗਾ ਸਿੰਘ ਨੇ ਦਾ ਕਹਿਣਾ ਹੈ ਕਿ ਚਾਹੇ ਮੀਂਹ ਆਵੇਂ ਚਾਹੇ ਹਨੇਰੀ ਆਵੇ, ਪਰ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਰੋਜ਼ਾਨਾ ਸੇਵਾ ਜ਼ਰੂਰ ਕਰਦਾ ਹੈ ਅਤੇ ਗੁਰੂ ਦੇ ਦਿਖਾਏ ਹੋਏ ਸਿਧਾਂਤ ਉੱਤੇ ਚੱਲਦਾ ਹੈ। ਉਸ ਨੇ ਉਹਨਾਂ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਲੋਕਾਂ ਨੇ ਕਿਸੇ ਸਮੇਂ ਉਸਦੀ ਮਦਦ ਵੀ ਕੀਤੀ ਸੀ। ਉਸ ਨੇ ਦੱਸਿਆ ਕਿ ਉਸਦੇ ਘਰ ਦੇ ਹਾਲਾਤ ਬੇਸ਼ੱਕ ਮਾੜੇ ਹਨ, ਪਰ ਉਹ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਭਾਣਾ ਮੰਨ ਕੇ ਉਹ ਜ਼ਿੰਦਗੀ ਬਤੀਤ ਕਰ ਰਿਹਾ ਹੈ।

ਮੰਗਾ ਸਿੰਘ ਦੀ ਸਰਕਾਰ ਨੂੰ ਅਪੀਲ: ਇਸ ਦੌਰਾਨ ਬਜ਼ੁਰਗ ਮੰਗਾ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਕਾਫੀ ਨਾਜ਼ੁਕ ਹਨ ਅਤੇ ਉਸਦੇ ਪਰਿਵਾਰ ਦੇ ਵਿੱਚ ਉਸਦੀ ਧਰਮ ਪਤਨੀ ਹੀ ਉਸਦਾ ਹਮੇਸ਼ਾ ਸਾਥ ਦਿੰਦੀ ਹੈ। ਉਹਨਾਂ ਨੇ ਕਿਹਾ ਕਿ ਉਸ ਵੱਲੋਂ ਮਹੀਨੇ ਦੇ ਸਾਰੇ ਦਿਨ ਇੱਥੇ ਪਹੁੰਚ ਕੇ ਸੇਵਾ ਕੀਤੀ ਜਾਂਦੀ ਹੈ ਅਤੇ ਰਸਤੇ ਵਿੱਚ ਆਉਂਦਿਆਂ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਇੱਕ ਟਰਾਈ ਸਾਈਕਲ ਦਿੱਤਾ ਜਾਵੇ ਤਾਂ ਜੋ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਰੋਜ਼ਾਨਾ ਸੇਵਾ ਕਰ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.