ETV Bharat / state

ਠੰਡ ਨੇ ਠਾਰਿਆ ਪੰਜਾਬ, ਸੁਣੋ ਲੋਕ ਕਿਵੇਂ ਕਰ ਰਹੇ ਠੰਡ ਤੋਂ ਬਚਾਅ ?

author img

By

Published : Dec 21, 2021, 11:51 AM IST

ਭਾਰਤ ਦੇ ਬਾਕੀ ਸੂਬਿਆਂ ਦੇ ਨਾਲ ਨਾਲ ਪੰਜਾਬ ਵਿੱਚ ਠੰਡ ਵਧ ਚੁੱਕੀ (Severe cold in Punjab) ਹੈ। ਜਿੱਥੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਉੱਥੇ ਹੀ ਸੰਘਣੀ ਧੁੰਦ ਨੇ ਸੂਬੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਠੰਡ ਤੋਂ ਬਚਣ ਲਈ ਲੋਕ ਅੱਗ ਸੇਕਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ।

ਠੰਡ ਨੇ ਠਾਰਿਆ ਪੰਜਾਬ
ਠੰਡ ਨੇ ਠਾਰਿਆ ਪੰਜਾਬ

ਅੰਮ੍ਰਿਤਸਰ: ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਠੰਡ ਵੱਧ ਚੁੱਕੀ ਹੈ ਜਿਸ ਕਾਰਨ ਤਾਪਮਾਨ ਵਿੱਚ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਇਸਦੇ ਨਾਲ ਹੀ ਠੰਡ ਵਧਣ ਦੇ ਨਾਲ ਹੀ ਸੂਬੇ ਵਿੱਚ ਧੁੰਦ ਵੀ ਕਾਫੀ ਵਧ ਚੁੱਕੀ ਹੈ।

ਠੰਡ ਜ਼ਿਆਦਾ ਹੋਣ ਕਾਰਨ ਚਹਿਲ ਪਹਿਲ ਘਟ ਗਈ ਹੈ। ਲੋਕ ਠੰਡ ਤੋਂ ਬਚਣ ਲਈ ਘਰ ਵਿੱਚ ਰਹਿ ਕੇ ਆਪਣੇ ਆਪ ਨੂੰ ਬਚਾ ਰਹੇ ਹਨ। ਇਸਦੇ ਨਾਲ ਹੀ ਧੁੰਦ ਵੀ ਇੰਨ੍ਹੀ ਵਧ ਚੁੱਕੀ ਹੈ ਕਿ ਨੇੜੇ ਖੜੇ ਕਿਸੇ ਵੀ ਚੀਜ਼ ਨੂੰ ਦੇਖਣਾ ਮੁਸ਼ਕਿਲ ਹੋ ਗਿਆ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸ਼ਹਿਰ ਨੂੰ ਸੰਘਣੀ ਧੁੰਦ ਨੇ ਘੇਰ ਲਿਆ ਹੈ ਅਤੇ ਹਰ ਪਾਸੇ ਧੁੰਦ ਹੀ ਧੁੰਦ ਵਿਖਾਈ ਦੇ ਰਹੀ ਹੈ।

ਅੰਮ੍ਰਿਤਸਰ ਵਿੱਚ ਵੀ ਠੰਡ ਕਾਫੀ ਵਧ ਚੁੱਕੀ ਹੈ। ਵਧੀ ਠੰਡ ਨੂੰ ਲੈ ਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਵਾਰ ਪਹਿਲਾਂ ਨਾਲੋਂ ਵੀ ਠੰਡ ਵਧ ਚੁੱਕੀ ਹੈ ਜਿਸ ਕਾਰਨ ਉਨ੍ਹਾਂ ਨੂੰ ਠੰਡ ਕਾਰਨ ਦੋ ਚਾਰ ਹੋਣਾ ਪੈ ਰਿਹਾ ਹੈ। ਕਈ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਜਲਦੀ ਦਫਤਰ ਜਾਂਦੇ ਹਨ ਅਤੇ ਜਾਣ ਤੋਂ ਪਹਿਲਾਂ ਰਸਤੇ ਵਿੱਚ ਰੁਕ ਕੇ ਚਾਹ ਪੀਂਦੇ ਹਨ ਤਾਂ ਕਿ ਠੰਡ ਤੋਂ ਬਚਿਆ ਜਾ ਸਕੇ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਈ ਲੋਕ ਜਿੰਨ੍ਹਾਂ ਨੇ ਸਵੇਰੇ ਜਲਦੀ ਦਫਤਰ ਜਾਣਾ ਹੁੰਦਾ ਹੈ ਉਹ ਤਾਂ ਨਹਾ ਵੀ ਨਹੀਂ ਪਾਉਂਦੇੇ ਤੇ ਉਸੇ ਤਰ੍ਹਾਂ ਹੀ ਦਫਤਰ ਚਲੇ ਜਾਂਦੇ ਹਨ।

ਠੰਡ ਨੇ ਠਾਰਿਆ ਪੰਜਾਬ

ਇਸਦੇ ਨਾਲ ਕੁਝ ਹੋਰ ਲੋਕਾਂ ਨੇ ਦੱਸਿਆ ਕਿ ਠੰਡ ਵਧਣ ਕਾਰਨ ਕੰਮ ਦੀ ਰਫਤਾਰ ਹੌਲੀ ਹੋ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਠੰਡ ਤੋਂ ਬਚਾਅ ਲਈ ਜਿੱਥੇ ਅੱਗ ਕਾਰਗਰ ਹੈ ਉੱਥੇ ਹੀ ਚਾਹ ਵੀ ਕਿਸੇ ਚੀਜ਼ ਤੋਂ ਘੱਟ ਨਹੀਂ। ਉਨ੍ਹਾਂ ਦੱਸਿਆ ਕਿ ਉਹ ਕੰਮ ਤੇ ਜਾਣ ਤੋਂ ਪਹਿਲਾਂ ਚਾਹ ਜ਼ਰੂਰ ਪੀਂਦੇ ਹਨ ਉਸ ਤੋਂ ਬਾਅਦ ਉਹ ਆਪਣੇ ਕੰਮ ਤੇ ਲੱਗਦੇ ਹਨ।

ਓਧਰ ਦੂਜੇ ਪਾਸੇ ਚਾਹ ਵੇਚਣ ਵਾਲਿਆਂ ਦਾ ਕਹਿਣੈ ਕਿ ਠੰਡ ਪਹਿਲਾਂ ਨਾਲੋਂ ਇਸ ਵਾਰ ਵੱਧ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਠੰਡ ਕਾਰਨ ਉਨ੍ਹਾਂ ਦੀ ਚਾਹ ਵੱਧ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਆਉਣ ਜਾਣ ਵਾਲਾ ਚਾਹ ਵੱਧ ਪੀ ਰਿਹਾ ਹੈ।

ਠੰਡ ਵਧਣ ਕਾਰਨ ਲੋਕ ਘਰਾਂ ਵਿੱਚ ਬੈਠਣ ਲਈ ਮਜ਼ਬੂਰ ਹੋ ਗਏ ਹਨ। ਇਸਦੇ ਨਾਲ ਹੀ ਆਵਾਜ਼ਾਈ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਧੁੰਦ ਵਿੱਚ ਵਾਹਨਾਂ ਦੀ ਰਫਤਾਰ ਮੱਠੀ ਹੋ ਗਈ ਹੈ। ਹਾਦਸਿਆਂ ਤੋਂ ਬਚਣ ਦੇ ਲਈ ਲੋਕਾਂ ਨੂੰ ਵਾਹਨ ਹੌਲੀ ਚਲਾਉਣੇ ਪੈ ਰਹੇ ਹਨ।

ਲੋਕ ਠੰਡ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ। ਜਿੱਥੇ ਲੋਕ ਅੱਗ ਸੇਕ ਕੇ ਠੰਡ ਤੋਂ ਆਪਣਾ ਬਚਾ ਕਰ ਰਹੇ ਹਨ ਉੱਥੇ ਹੀ ਹੋਰ ਵੀ ਕਈ ਉਪਾਅ ਕਰ ਵਧ ਰਹੀ ਠੰਡ ਤੋਂ ਬਚਾ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ‘ਚ ਆਪਣੇ ਜੋਬਨ 'ਤੇ ਪਹੁੰਚੀ ਠੰਡ, 4 ਡਿਗਰੀ ਦਰਜ ਹੋਇਆ ਤਾਪਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.