ETV Bharat / state

Daily Hukamnama 9 April: ਐਤਵਾਰ, ੨੭ ਚੇਤ, ੯ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

author img

By

Published : Apr 9, 2023, 6:54 AM IST

Updated : Apr 9, 2023, 7:33 AM IST

Daily Hukamnama, Aaj Da Hukamnama
Daily Hukamnama

Daily Hukamnama 09 April, 2023: 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ - ਆਗਿਆ, ਫੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ ਅਤੇ 'ਨਾਮਾ' ਦਾ ਮਤਲਬ - ਨਾਮਹ, ਖ਼ਤ, ਪੱਤਰ, ਚਿੱਠੀ, ਲਿਖਿਆ ਹੋਇਆ ਕਾਗਜ਼ ਹੈ। ਆਮ ਬੋਲਚਾਲ ਦੀ ਭਾਸ਼ਾ 'ਚ ਕਹਿ ਸਕਦੇ ਹਾਂ ਕਿ ਹੁਕਮਨਾਮਾ ਉਹ ਲਿਖਤੀ ਸੰਦੇਸ਼ ਹੈ ਜਿਸ ਨੂੰ ਮੰਨਣਾ ਜ਼ਰੂਰੀ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰ ਅੰਦਾਜ਼ ਨਹੀ ਕੀਤਾ ਜਾ ਸਕਦਾ ਹੈ।

Daily Hukamnama 9 April: ਐਤਵਾਰ, ੨੭ ਚੇਤ, ੯ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਅੱਜ ਦਾ ਮੁੱਖਵਾਕ

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ

ਪੰਜਾਬੀ ਵਿਆਖਿਆ: ਧਨਾਸਰੀ ਮਹਲਾ ੪॥ ਹੇ ਪਾਤਿਸ਼ਾਹ, ਮੇਰੇ ਉੱਤੇ ਇੰਨੀ ਮਿਹਰ ਕਰ ਕਿ ਮੈਨੂੰ ਤੇਰੇ ਦਰਸ਼ਨ ਦੀਦਾਰ ਦਾ ਆਨੰਦ ਪ੍ਰਾਪਤ ਹੋ ਜਾਵੇ। ਸੱਚੇ ਪਾਤਿਸ਼ਾਹ, ਮੇਰੇ ਦਿਲ ਦੀ ਪੀੜਾ/ਦਰਦ ਤੋਂ ਇਕ ਤੂੰ ਹੀ ਜਾਣੂ ਹੈ, ਕੋਈ ਹੋਰ ਤਾਂ ਕੀ ਜਾਣ ਸਕਦਾ ਹੈ ? ਰਹਾਉ

ਹੇ ਪਾਤਿਸ਼ਾਹ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ। ਤੂੰ ਅਟੱਲ ਹੈ, ਜੋ ਕੁਝ ਵੀ ਤੂੰ ਕਰਦਾ ਹੈ, ਉਹ ਵੀ ਮਾਪਣਯੋਗ ਨਹੀਂ ਹੈ, ਯਾਨੀ ਉਸ ਵਿੱਚ ਵੀ ਕੋਈ ਊਣਤਾ ਨਹੀ ਹੈ। ਹੇ ਮਾਲਕ, ਸੰਸਾਰ ਦੇ ਰਚਨਹਾਰ, ਇਸ ਸਾਰੇ ਸੰਸਾਰ 'ਚ ਤੇਰੇ ਤੋਂ ਬਿਨਾਂ ਹੋਰ ਕੋਈ ਸਹਾਰਾ ਨਹੀਂ। ਇਸ ਲਈ ਤੇਰੀ ਹੋਂਦ ਨੂੰ ਝੂਠਾ ਨਹੀਂ ਕਿਹਾ ਜਾ ਸਕਦਾ ਹੈ।੧। ਹੇ ਮੇਰੇ ਪਾਤਿਸ਼ਾਹ, ਤੂੰ ਸਭ ਜੀਵਾਂ ਵਿੱਚ ਮੌਜੂਦ ਹੈ। ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ, ਤੇਰਾ ਨਾਮ ਜਪਦੇ ਹਨ। ਹੇ ਮੇਰੇ ਪਾਤਿਸ਼ਾਹ, ਸਾਰੇ ਜੀਵ ਤੇਰੇ ਕੋਲੋਂ ਹੀ ਮੰਨਤਾਂ ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਬਖ਼ਸ਼ ਰਿਹਾ ਹੈ।੨।

ਹੇ ਮੇਰੇ ਪਾਤਿਸ਼ਾਹ, ਹਰ ਜੀਵ ਤੇਰੇ ਹੁਕਮ ਮੁਤਾਬਕ ਚੱਲਦਾ ਹੈ। ਤੇਰੇ ਸਹਾਰੇ ਜਾਂ ਆਗਿਆ ਬਿਨਾਂ ਕੋਈ ਜੀਵ ਸਾਹ ਵੀ ਫਾਲਤੂ ਨਹੀਂ ਲੈ ਸਕਦਾ। ਹੇ ਮੇਰੇ ਪਾਤਿਸ਼ਾਹ, ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਅਤੇ, ਇਹ ਸਭ ਤੇਰੇ 'ਚ ਹੀ ਲੀਨ ਰਹਿੰਦੇ ਹਨ।੩। ਹੇ ਮੇਰੇ ਪਾਤਿਸ਼ਾਹ, ਤੂੰ ਸਭਨਾਂ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈ। ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਸੱਚੇ ਪਾਤਿਸ਼ਾਹ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉੰਝ ਹੀ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ, ਕਿਉਂਕਿ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ।੪।੭।੧੩।

ਇਹ ਵੀ ਪੜ੍ਹੋ: Akali Dal on AAP: ਅਕਾਲੀ ਦਲ ਦੀ ਆਪ ਸਰਕਾਰ ਨੂੰ ਚੁਣੌਤੀ, ਜਾਂ ਅਸਤੀਫ਼ਾ ਦਿਓ ਜਾਂ ਸਾਡੇ ਸਵਾਲਾਂ ਦੇ ਜਵਾਬ

Last Updated :Apr 9, 2023, 7:33 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.