ETV Bharat / state

Daily Hukamnama 10 April : ਸੋਮਵਾਰ, ੨੮ ਚੇਤ, ੧੦ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

author img

By

Published : Apr 10, 2023, 6:41 AM IST

Aaj Da hukamnama, Daily Hukamnama
Aaj Da hukamnama

Daily Hukamnama 10 April, 2023 : 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ - ਆਗਿਆ, ਫੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ ਅਤੇ 'ਨਾਮਾ' ਦਾ ਮਤਲਬ - ਨਾਮਹ, ਖ਼ਤ, ਪੱਤਰ, ਚਿੱਠੀ, ਲਿਖਿਆ ਹੋਇਆ ਕਾਗਜ਼ ਹੈ। ਆਮ ਬੋਲਚਾਲ ਦੀ ਭਾਸ਼ਾ 'ਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਹੈ ਜਿਸ ਨੂੰ ਮੰਨਣਾ ਜ਼ਰੂਰੀ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰ ਅੰਦਾਜ਼ ਨਹੀ ਕੀਤਾ ਜਾਂਦਾ।

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲ੍ਹੇ ਦਾ ਫੁਰਮਾਨ

ਪੰਜਾਬੀ ਵਿਆਖਿਆ: ਹੇ ਸਭ ਤੋਂ ਉੱਚੇ ਪ੍ਰਮਾਤਮਾ, ਤੂੰ ਹੀ ਸਭ ਦਾ ਮਾਲਕ ਹੈ। ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਤੂੰ ਸਾਰਿਆਂ ਦਾ ਪਾਲਣਹਾਰ ਹੈ। ਮੈਂ ਤੇਰੇ ਕਿਹੜੇ-ਕਿਹੜੇ ਗੁਣ ਦੱਸ ਕੇ ਤੇਰੀ ਸਿਫ਼ਤਿ-ਸਾਲਾਹਿ ਕਰਾਂ। ਮੈਂ ਤੇਰੀ ਵਡਿਆਈ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।੧। ਹੇ ਹਰਿ, ਮੇਰੇ ਲਈ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ, ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੋਹਰੀ ਰੱਖਿਆ ਕਰ। ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ।੧। ਰਹਾਉ।

ਮੇਰੇ ਮਾਲਕ, ਤੂੰ ਹੀ ਮੇਰੇ ਲਈ ਬਲ ਹੈ, ਤੂੰ ਹੀ ਮੇਰੇ ਲਈ ਆਸਰਾ ਹੈ। ਮੈਂ ਤੇਰੇ ਅੱਗੇ ਹੀ ਅਦਰਾਸ ਬੇਨਤੀ ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜਿਹਾ ਥਾਂ ਨਹੀਂ ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰ ਸੁੱਖ, ਹਰ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ।੨। ਹੇ ਮੇਰੇ ਮਨ, ਵੇਖ, ਪਾਣੀ ਵਿੱਚ ਹੀ ਧਰਤੀ ਹੈ। ਧਰਤੀ ਵਿੱਚ ਹੀ ਪਾਣੀ ਹੈ। ਲੱਕੜ ਵਿੱਚ ਅੱਗ ਰੱਖੀ ਹੋਈ ਹੈ। ਮਾਲਕ ਪ੍ਰਭੂ ਨੇ, ਮੰਨੋ ਸ਼ੇਰ ਅਤੇ ਬਕਰੀ ਇਕ ਥਾਂ 'ਤੇ ਰੱਖੇ ਹੋਏ ਹਨ। ਹੇ ਮਨ, ਤੂੰ ਕਿਉਂ ਡਰਦਾ ਹੈਂ? ਅਜਿਹੀ ਸ਼ਕਤੀ ਵਾਲੇ ਪ੍ਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰ ਭਰਮ ਭੁਲੇਖਾ ਦੂਰ ਕਰ ਲਿਆ ਕਰ।੩।

ਹੇ ਸਾਧ ਸੰਗਤ, ਪ੍ਰਮਾਤਮਾ ਦੀ ਵੱਡੀ ਤਾਕਤ ਦੇਖੋ, ਪ੍ਰਮਾਤਮਾ ਉਨ੍ਹਾਂ ਨੂੰ ਆਦਰ/ਸਤਿਕਾਰ ਦਿਵਾਉਂਦਾ ਹੈ, ਜਿੰਨ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦਾ ਸੀ, ਜਿਨ੍ਹਾਂ ਦਾ ਕੋਈ ਸਨਮਾਨ ਨਹੀਂ ਸੀ। ਹੇ ਨਾਨਕ, ਜਿਵੇਂ ਧਰਤੀ ਮਨੁੱਖ ਦੇ ਪੈਰਾਂ ਹੇਠੋਂ ਮੌਤ ਆਉਣ ਉੱਤੇ ਉਸ ਦੇ ਉੱਪਰ ਆ ਜਾਂਦੀ ਹੈ, ਉਵੇਂ ਹੀ ਪ੍ਰਮਾਤਮਾ ਸਾਰੇ ਜਗ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿੱਚ ਪਾ ਦਿੰਦਾ ਹੈ।੪।੧।੧੨।

ਇਹ ਵੀ ਪੜ੍ਹੋ: World Homeopathy Day 2023: ਜਾਣੋ, ਕਿਉ ਮਨਾਇਆ ਜਾਂਦਾ ਹੈ ਵਿਸ਼ਵ ਹੋਮਿਓਪੈਥੀ ਦਿਵਸ ਅਤੇ ਇਸ ਸਾਲ ਦਾ ਥੀਮ

ETV Bharat Logo

Copyright © 2024 Ushodaya Enterprises Pvt. Ltd., All Rights Reserved.