ETV Bharat / state

ਤੇਜ਼ ਮੀਂਹ ਕਾਰਨ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਡਿੱਗੀ ਪੁਰਾਣੀ ਇਮਾਰਤ ਦੀ ਕੰਧ

author img

By

Published : Jul 9, 2023, 7:50 AM IST

collapsed wall of an old building in Amritsa
collapsed wall of an old building in Amritsa

ਅੰਮ੍ਰਿਤਸਰ ਵਿੱਚ ਲਗਾਤਾਰ 3 ਦਿਨ ਤੋਂ ਬਾਰਿਸ਼ ਹੋਣ ਕਰਕੇ ਇੱਕ ਪੁਰਾਣੀ ਇਮਾਰਤ ਡਿੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੌਰਾਨ ਉਸੇ ਰਸਤੇ ਤੋਂ ਲੰਘ ਰਹੇ 2 ਬੱਚੇ ਵਾਲ-ਵਾਲ ਬਚੇ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਗੱਲਬਾਤ ਕਰਦਿਆਂ ਨਜ਼ਦੀਕ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ

ਅੰਮ੍ਰਿਤਸਰ: ਇੱਕ ਪਾਸੇ ਸਵੇਰ ਤੋਂ ਹੀ ਅੰਮ੍ਰਿਤਸਰ ਵਿੱਚ ਬਰਸਾਤ ਹੋ ਰਹੀ ਹੈ ਉਥੇ ਹੀ ਇਸ ਬਰਸਾਤ ਦੇ ਦੌਰਾਨ ਅੰਮ੍ਰਿਤਸਰ ਤੇ ਗੁਰੂ ਬਜ਼ਾਰ ਵਿੱਚ ਪੁਰਾਣੀ ਇਮਾਰਤ ਦੀ ਇੱਕ ਕੰਧ ਡਿਗਣ ਦੀ ਖ਼ਬਰ ਸਾਹਮਣੇ ਆਈ ਹੈ। ਕੰਧ ਡਿੱਗਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਸੀਸੀਟੀਵੀ ਵਿੱਚ ਸਾਫ ਤੌਰ ਉੱਤੇ ਦੇਖਿਆ ਜਾ ਸਕਦਾ ਹੈ ਕਿ ਜਦੋਂ 2 ਵਿਅਕਤੀ ਗਲੀ ਦੇ ਵਿੱਚੋਂ ਲੰਘ ਰਹੇ ਸਨ ਤਾਂ ਉਸੇ ਸਮੇਂ ਇਮਾਰਤ ਦੀ ਦੀਵਾਰ ਹੇਠਾਂ ਡਿੱਗੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦੋਹਾਂ ਵਿਅਕਤੀਆਂ ਵੱਲੋਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਗਈ।

ਪੁਰਾਣੀ ਬਿਲਡਿੰਗਾਂ ਮੌਤ ਦਾ ਕਾਰਨ: ਇਸ ਦੌਰਾਨ ਗੱਲਬਾਤ ਕਰਦਿਆਂ ਨਜ਼ਦੀਕ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਬਿਲਡਿੰਗ ਬਹੁਤ ਸਾਲ ਪੁਰਾਣੀ ਬਿਲਡਿੰਗ ਹੈ, ਕਦੇ ਬਾਰਿਸ਼ ਦੇ ਕਾਰਨ ਹੀ ਇਸ ਬਿਲਡਿੰਗ ਦੀ ਕੰਧ ਹੇਠਾਂ ਡਿੱਗੀ ਹੈ, ਇਸ ਬਿਲਡਿੰਗ ਦੀ ਮੁਰੰਮਤ ਲਈ ਕਈ ਵਾਰ ਇਸ ਬਿਲਡਿੰਗ ਦੇ ਮਾਲਕਾਂ ਨੂੰ ਵੀ ਕਹਿ ਚੁੱਕੇ ਹਨ, ਪਰ ਮਿਸਤਰੀ ਨਾ ਆਉਣ ਕਰਕੇ ਬਿਲਡਿੰਗ ਦਾ ਕੰਮ ਨਹੀਂ ਹੋ ਪਾ ਰਿਹਾ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਬਿਲਡਿੰਗ ਦੇ ਹੇਠਾਂ ਲੋਕ ਵੀ ਬੈਠੇ ਹੁੰਦੇ ਸਨ, ਗਨੀਮਤ ਇਹ ਰਹੀ ਕਿ ਬਾਰਿਸ਼ ਜ਼ਿਆਦਾ ਹੋਣ ਕਰਕੇ ਕੋਈ ਵੀ ਬਾਹਰ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਏ ਹੋ ਗਿਆ।


ਕਾਰਪੋਰੇਸ਼ਨ ਨੂੰ ਗੁਹਾਰ: ਇੱਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਜੋ ਪੁਰਾਣੀਆਂ ਇਮਾਰਤਾਂ ਹਨ, ਉਹ ਲਗਾਤਾਰ ਡਿੱਗ ਰਹੇ ਹਨ ਅਤੇ ਬੀਤੇ ਕੁਝ ਸਮੇਂ ਪਹਿਲਾਂ ਵੀ ਇਕ ਪੁਰਾਣੀ ਇਮਾਰਤ ਡਿੱਗਣ ਕਰਕੇ ਬਹੁਤ ਵੱਡਾ ਹਾਦਸਾ ਹੁੰਦਾ-ਹੁੰਦਾ ਬਚਿਆ ਸੀ। ਉੱਥੇ ਹੀ ਹੁਣ ਲੋਕਾਂ ਵੱਲੋਂ ਵੀ ਪੁਰਾਣੀਆਂ ਬਿਲਡਿੰਗਾਂ ਨੂੰ ਲੈ ਕੇ ਕਾਰਪੋਰੇਸ਼ਨ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਇਹਨਾਂ ਨੂੰ ਜਾਂ ਤਾਂ ਸੰਭਾਲਿਆ ਜਾਵੇ ਜਾਂ ਤਾਂ ਸਮੇਂ ਰਹਿੰਦਾ ਇਸਨੂੰ ਢਾਹ ਦਿੱਤਾ ਜਾਵੇ ਤਾਂ ਜੋ ਕਿ ਕਿਸੇ ਨੂੰ ਵੀ ਇਸਦਾ ਨੁਕਸਾਨ ਨਾ ਹੋ ਸਕੇ ਅਤੇ ਜੋ ਵੱਡਾ ਹਾਦਸਾ ਹੁੰਦਾ ਬਚਿਆ ਹੈ, ਉਸ ਤਰ੍ਹਾਂ ਦਾ ਕੋਈ ਵੱਡਾ ਹਾਦਸਾ ਨਾ ਹੋਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.