ETV Bharat / state

ਅੰਮ੍ਰਿਤਸਰ ਦੇ ਇਲਾਕਾ ਜਵਾਹਰ ਨਗਰ 'ਚ ਦੋ ਨਿਹੰਗ ਗੁੱਟਾਂ ਦੀ ਹੋੇਈ ਝੜਪ, ਪੁਲਿਸ ਨੇ ਆਪਸੀ ਰੰਜਿਸ਼ ਦਾ ਦੱਸਿਆ ਮਾਮਲਾ

author img

By

Published : Jan 6, 2023, 5:18 PM IST

Clash of nihang in Jawahar Nagar area of Amritsar
ਅੰਮ੍ਰਿਤਸਰ ਦੇ ਇਲਾਕਾ ਜਵਾਹਰ ਨਗਰ 'ਚ ਦੋ ਨਿਹੰਗ ਗੁੱਟਾਂ ਦੀ ਹੋੇਈ ਝੜਪ, ਪੁਲਿਸ ਨੇ ਆਪਸੀ ਰੰਜਿਸ਼ ਦਾ ਦੱਸਿਆ ਮਾਮਲਾ

ਅੰਮ੍ਰਿਤਸਰ ਵਿੱਚ ਨਗਰ ਕੀਰਤਨ ਦੌਰਾਨ ਦੋ ਨਿਹੰਗ ਸਿੰਘਾਂ ਗੁੱਟਾਂ ਵਿੱਚ ਅਚਾਨਕ ਝੜਪ (Clash of nihang in Jawahar Nagar area of Amritsar ) ਹੋ ਗਈ। ਝਗੜੇ ਵਿੱਚ ਸ਼ਾਮਿਲ ਪੰਜਾਬ ਸਿੰਘ ਨੇ ਕਿਹਾ ਕਿ ਗੱਤਕਾ ਪਾਰਟੀ ਵਿੱਚ ਸ਼ਾਮਿਲ ਸ਼ਖ਼ਸ ਨੇ ਜਾਣਉਬੁੱਝ ਕੇ ਲੰਗਰ ਦੀ ਬੇਅਦਬੀ ਕੀਤੀ ਅਤੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਝਗੜਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਝਗੜਾ ਕਰਨ ਵਾਲੀਆਂ ਦੋਵਾਂ ਧਿਰਾ ਵਿੱਚ ਆਪਸੀ ਰੰਜਿਸ਼ ਕਰਕੇ ਝਗੜਾ ਹੋਇਆ ਹੈ।

ਅੰਮ੍ਰਿਤਸਰ ਦੇ ਇਲਾਕਾ ਜਵਾਹਰ ਨਗਰ 'ਚ ਦੋ ਨਿਹੰਗ ਗੁੱਟਾਂ ਦੀ ਹੋੇਈ ਝੜਪ, ਪੁਲਿਸ ਨੇ ਆਪਸੀ ਰੰਜਿਸ਼ ਦਾ ਦੱਸਿਆ ਮਾਮਲਾ

ਅੰਮ੍ਰਿਤਸਰ:ਥਾਣਾ ਮਕਬੂਲ ਪੁਰਾ ਦੇ ਅਧੀਨ ਆਉਂਦੇ ਇਲਾਕਾ ਜਵਾਹਰ ਨਗਰ ਵਿੱਚ ਨਿਹੰਗ ਸਿੰਘਾਂ ਦੇ ਦੋ ਗੁਟਾਂ (Clash of nihang in Jawahar Nagar area of Amritsar ) ਵਿਚਾਲੇ ਝੜਪ ਹੋ ਗਈ ਇਸ ਝਗੜੇ ਦੌਰਾਨ ਇ4ਕ ਨੌਜਵਾਨ ਜ਼ਖ਼ਮੀ ਹੋਇਆ ਹੈ ਜਿਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ (Admitted to the Civil Hospital of Amritsar) ਗਿਆ ਹੈ। ਝਗੜੇ ਵਿੱਚ ਸ਼ਾਮਿਲ ਪੰਜਾਬ ਸਿੰਘ ਨੇ ਕਿਹਾ ਕਿ ਗੱਤਕਾ ਪਾਰਟੀ ਵਿੱਚ ਸ਼ਾਮਿਲ ਸ਼ਖ਼ਸ ਨੇ ਜਾਣਉਬੁੱਝ ਕੇ ਲੰਗਰ ਦੀ ਬੇਅਦਬੀ ਕੀਤੀ ਅਤੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਝਗੜਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਝਗੜਾ ਕਰਨ ਵਾਲੀਆਂ ਦੋਵਾਂ ਧਿਰਾ ਵਿੱਚ ਆਪਸੀ ਰੰਜਿਸ਼ ਕਰਕੇ ਝਗੜਾ ਹੋਇਆ ਹੈ।


ਲੰਗਰ ਲਗਾਇਆ ਗਿਆ ਸੀ: ਇਸ ਸੰਬਧੀ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ (Granthri of Gurdwara Sahib) ਨੇ ਦੱਸਿਆ ਕਿ ਨਗਰ ਕੀਰਤਨ ਦੇ ਚਲਦੇ ਉਨ੍ਹਾਂ ਵੱਲੋਂ ਲੰਗਰ ਲਗਾਇਆ ਗਿਆ ਸੀ ਪਰ ਜਦੋ ਇਕ ਨੌਜਵਾਨ ਵੱਲੋਂ ਮਿਟੀ ਦਾ ਤੇਲ ਮੂੰਹ ਵਿਚ ਪਾ ਲਪਟਾ ਕੱਢੀਆਂ ਗਈਆਂ ਤਾ ਲੰਗਰ ਖਰਾਬ ਹੋ ਗਿਆ। ਜਦੋ ਕਮੇਟੀ ਪ੍ਰਧਾਨ ਨੇ ਉਸ ਨੋਜਵਾਨ ਨੂੰ ਸਮਝਾਇਆ ਤਾਂ ਉਹ ਧੱਕਾਮੁੱਕੀ ਉੱਤੇ ਉਤਰ ਆਇਆ।

ਜਾਨੋਂ ਮਾਰਨ ਦੀਆਂ ਧਮਕੀਆਂ: ਉਨ੍ਹਾਂ ਕਿਹਾ ਜਦੋਂ ਇਹ ਸਾਰੀ ਘਟਨਾ ਹੋਈ ਤਾਂ ਗੱਤਕਾ ਮਾਸਟਰ (Gatka master stopped the youth) ਨੇ ਨੌਜਵਾਨਾਂ ਨੂੰ ਰੋਕਣ ਦੀ ਬਜਾਏ ਤਲਵਾਰਾਂ ਕੱਢਣ ਦੀ ਹੱਲਾਸ਼ੇਰੀ ਦਿੱਤੀ। ਇਸ ਮੌਕੇ ਪੀੜਤ ਪੰਜਾਬ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਗੁਰੂਘਰ ਵਿੱਚ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਜਾਂਦੀ ਹੈ ਅਤੇ ਹੁਣ ਇਹ ਗੱਤਕਾ ਪਾਰਚੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀਆਂ ਹਨ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਪਰ ਪੁਲਿਸ ਨੇ ਵੀ ਕੋਈ ਢੁੱਕਵੀਂ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਸੁੰਦਰੀਕਰਨ ਪ੍ਰਾਜੈਕਟ ਦੀਆਂ ਚੋਰਾਂ ਨੇ ਉਡਾਈਆਂ ਧੱਜੀਆਂ, ਪਾਰਕ 'ਚ ਲੱਗਿਆ ਕੀਮਤੀ ਸਮਾਨ ਕੀਤਾ ਚੋਰੀ


ਮਾਮਲੇ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਮਕਬੂਲ ਪੁਰਾ ਦੇ ਐਸਐਚਓ ਨੀਰਜ ਕੁਮਾਰ ਨੇ ਦਸਿਆ ਕਿ ਨਿਹੰਗ ਸਿੰਘਾਂ ਦੇ ਦੋ (Clash between two groups of Nihang Singhs) ਗੁਟਾ ਵਿਚਾਲੇ ਝੜਪ ਹੋਈ ਹੈ। ਪੁਲਿਸ ਵੱਲੋਂ ਮੈਡੀਕਲ ਲਈ ਭੇਜਿਆ ਗਿਆ ਹੈ ਅਤੇ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.