ETV Bharat / state

Bandi Singh Rihai Morcha: ਗੁਰੂ ਨਗਰੀ ਤੋਂ ਮੋਹਾਲੀ ਤੱਕ ਕੱਢਿਆ ਬੰਦੀ ਸਿੰਘ ਰਿਹਾਈ ਮਾਰਚ

author img

By

Published : Apr 7, 2023, 4:38 PM IST

Bandi Singh release march from Guru Nagari Amritsar to Mohali
ਗੁਰੂ ਨਗਰੀ ਤੋਂ ਮੋਹਾਲੀ ਤਕ ਕੱਢਿਆ ਬੰਦੀ ਸਿੰਘ ਰਿਹਾਈ ਮਾਰਚ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਥਕ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਤੋਂ ਲੈ ਕੇ ਮੋਹਾਲੀ ਤਕ ਬੰਦੀ ਸਿੰਘ ਰਿਹਾਈ ਮਾਰਚ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਿੱਖ ਨੌਜਵਾਨਾਂ ਉਤੇ ਲੱਗਾ ਐੱਨਐੱਸਏ ਹਟਾਇਆ ਜਾਵੇ ਤੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ।

ਗੁਰੂ ਨਗਰੀ ਤੋਂ ਮੋਹਾਲੀ ਤਕ ਕੱਢਿਆ ਬੰਦੀ ਸਿੰਘ ਰਿਹਾਈ ਮਾਰਚ

ਅੰਮ੍ਰਿਤਸਰ : ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ ਤੇ ਸ਼ਹੀਦ ਧਰਮ ਸਿੰਘ ਟੱਰਸਟ ਵੱਲੋਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਲੱਗੇ ਕੌਮੀ ਇਨਸਾਫ਼ ਮੋਰਚਾ ਮੋਹਾਲੀ ਤੱਕ ਦੂਸਰਾ ਬੰਦੀ ਸਿੰਘ ਰਿਹਾਈ ਮਾਰਚ ਕੱਢਿਆ ਗਿਆ। ਗੋਲਡਨ ਗੇਟ ਤੋਂ ਅਰੰਭਤਾ ਦੌਰਾਨ ਨੌਜਵਾਨਾਂ ਨੇ ਖ਼ਾਲਸਾਈ ਝੰਡੇ ਅਤੇ ਬੰਦੀ ਸਿੰਘਾਂ ਦੀਆਂ ਤਸਵੀਰਾਂ ਵਾਲ਼ੇ ਬੈਨਰ ਹੱਥਾਂ 'ਚ ਫੜੇ ਹੋਏ ਸਨ ਅਤੇ ਬੰਦੀ ਸਿੰਘ ਰਿਹਾਅ ਕਰੋ, ਜਥੇਦਾਰ ਜਗਤਾਰ ਸਿੰਘ ਹਵਾਰਾ ਰਿਹਾਅ ਕਰੋ, ਰਾਜ ਕਰੇਗਾ ਖ਼ਾਲਸਾ, ਸੰਤ ਜਰਨੈਲ ਸਿੰਘ "ਭਿੰਡਰਾਂਵਾਲੇ ਜ਼ਿੰਦਾਬਾਦ" ਅਤੇ "ਐਨਐਸਏ ਰੱਦ ਕਰੋ" ਦੇ ਨਾਅਰੇ ਲਗਾਏ।

ਸਰਕਾਰ ਦਾ ਸਿੱਖਾਂ ਪ੍ਰਤੀ ਘਟੀਆ ਵਤੀਰਾ : ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ,ਅਤੇ ਜਥਾ ਸਿਰਲੱਥ ਖ਼ਾਲਸਾ ਦੇ ਬੀਬੀ ਮਨਿੰਦਰ ਕੌਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਭਾਰਤ ਸਰਕਾਰ ਨੇ ਪਹਿਲੇ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਤੇ ਨਵੇਂ ਸਿੱਖਾਂ ਨੂੰ ਬੰਦੀ ਬਣਾਇਆ ਜਾ ਰਿਹਾ ਹੈ, ਜੋ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦਾ ਸਿੱਖਾਂ ਪ੍ਰਤੀ ਘਟੀਆ ਵਤੀਰਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਰਕਾਰ ਸਾਡੀਆਂ ਜ਼ੁਬਾਨਾਂ ਬੰਦ ਕਰਵਾਉਣਾ ਚਾਹੁੰਦੀ ਹੈ ਜੋ ਲੋਕਤੰਤਰ ਦਾ ਘਾਣ ਹੈ।

ਇਹ ਵੀ ਪੜ੍ਹੋ : Covid-19 Review Meeting Today: ਸੀਐਮ ਮਾਨ ਅੱਜ ਕੋਰੋਨਾ ਨੂੰ ਲੈ ਕੇ ਸਿਹਤ ਵਿਭਾਗ ਨਾਲ ਕਰਨਗੇ ਅਹਿਮ ਮੀਟਿੰਗ

ਸਿੱਖ ਨੌਜਵਾਨਾਂ 'ਤੇ ਲੱਗੀ ਐੱਨਐੱਸਏ ਹਟਾਉਣ ਦੀ ਮੰਗ : ਉਨ੍ਹਾਂ ਨੌਜਵਾਨਾਂ ਦੇ ਘਰਾਂ 'ਚ ਪੁਲਿਸ ਛਾਪੇਮਾਰੀਆਂ ਅਤੇ ਨਜ਼ਰਬੰਦੀਆਂ ਦੀ ਘੋਰ ਨਿੰਦਿਆ ਕਰਦਿਆਂ ਕਿਹਾ ਕਿ 7 ਨੌਜਵਾਨਾਂ 'ਤੇ ਲੱਗੀ ਐਨਐਸਏ ਨੂੰ ਵੀ ਤੁਰੰਤ ਹਟਾਇਆ ਜਾਵੇ ਤੇ ਸਮੁੱਚੇ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਾਡੀ ਮੰਗ ਨਹੀਂ ਬਲਕਿ ਸਾਡਾ ਹੱਕ ਹੈ, ਸੰਵਿਧਾਨਕ ਅਤੇ ਜਾਇਜ਼ ਹੱਕ। ਭਾਰਤੀ ਕਾਨੂੰਨ, ਨਿਆਂਪਾਲਕਾ ਅਤੇ ਹਕੂਮਤਾਂ ਦੇ ਸਿੱਖਾਂ ਲਈ ਦੋਹਰੇ ਮਾਪਦੰਡ ਕਿਉਂ ਹਨ ? ਸਜ਼ਾਵਾਂ ਭੋਗਣ ਦੇ ਬਾਵਜੂਦ ਬੰਦੀ ਸਿੰਘ ਰਿਹਾਅ ਕਿਉਂ ਨਹੀਂ ਕੀਤੇ ਜਾ ਰਹੇ ?

ਇਹ ਵੀ ਪੜ੍ਹੋ : Leaves Canceled Of Punjab Police: ਪੰਜਾਬ ਪੁਲਿਸ ਦੀਆਂ ਛੁੱਟੀਆਂ ਰੱਦ, ਅੰਮ੍ਰਿਤਪਾਲ ਨੂੰ ਲੈ ਕੇ ਅਲਰਟ 'ਤੇ ਪੁਲਿਸ

ਉਨ੍ਹਾਂ ਕਿਹਾ ਕਿ ਸਿੱਖ ਸਿਆਸੀ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਰੋਕਣ ਲਈ ਆਪਣੀ ਇਖਲਾਕੀ, ਨੈਤਿਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਕੌਮੀ ਇਨਸਾਫ਼ ਮੋਰਚੇ ਦਾ ਵੱਧ ਤੋਂ ਵੱਧ ਸਾਥ ਦੇ ਕੇ ਇਸ ਨੂੰ ਸਫ਼ਲ ਬਣਾਈਏ। ਉਨ੍ਹਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.