ETV Bharat / state

Arvind Kejriwal In Amritsar : ਗੁਰੂ ਨਗਰੀ ਨੂੰ ਮਿਲਣਗੇ ਤਿੰਨ ਨਵੇਂ 66KV ਸਬ ਸਟੇਸ਼ਨ, ਕੇਜਰੀਵਾਲ ਤੇ CM ਮਾਨ ਨੇ ਕਾਰੋਬਾਰੀਆਂ ਨਾਲ ਮਿਲਣੀ ਦੌਰਾਨ ਕੀਤਾ ਐਲਾਨ

author img

By ETV Bharat Punjabi Team

Published : Sep 14, 2023, 4:40 PM IST

Updated : Sep 14, 2023, 4:50 PM IST

ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਉੱਤੇ ਹਨ। ਉਨ੍ਹਾਂ ਵੱਲੋਂ (Arwind Kejriwal in Amritsar) ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾਲ ਲੈ ਕੇ ਉਨ੍ਹਾਂ ਨੇ ਸਵੇਰੇ ਅੰਮ੍ਰਿਤਸਰ ਵਿੱਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਹੈ।

Arvind Kejriwal and Chief Minister Bhagwant Mann held a meeting with businessmen in Jalandhar
Arwind Kejriwal in Jalandhar : ਜਲੰਧਰ 'ਚ ਕੇਜਰੀਵਾਲ ਤੇ CM ਮਾਨ ਦੀ ਕਾਰੋਬਾਰੀਆਂ ਨਾਲ ਮਿਲਣੀ, ਪੜ੍ਹੋ ਵਾਅਦਿਆਂ ਤੇ ਦਾਅਵਿਆਂ ਨੂੰ ਲੈ ਕੇ ਦੋਵਾਂ ਲੀਡਰਾਂ ਨੇ ਕੀ ਕਿਹਾ...

ਅੰਮ੍ਰਿਤਸਰ (ਚੰਡੀਗੜ੍ਹ ਡੈਸਕ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ (Arvind Kejriwal in Amritsar) ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਮ੍ਰਿਤਸਰ ਵਿੱਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਨਹਿਰੀ ਪਾਣੀ ਦੇਣ ਦੇ ਐਲਾਨ ਦੇ ਨਾਲ ਨਾਲ ਅੰਮ੍ਰਿਤਸਰ ਵਿੱਚ 3 ਨਵੇਂ 66KV ਸਟੇਸ਼ਨ ਬਣਾਉਣ ਦੀ ਵੀ ਗੱਲ ਕਹੀ ਗਈ। ਇਸ ਤੋਂ ਇਲਾਵਾ ਐਲਾਨ ਕੀਤਾ ਗਿਆ ਕਿ ਸ਼ਹਿਰ ਵਿੱਚ ਈ-ਬੱਸਾਂ ਚਲਾਈਆਂ ਜਾਣਗੀਆਂ।


  • ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਚਰਚਾ... 'ਸਰਕਾਰ - ਸਨਅਤਕਾਰ ਮਿਲਣੀ' ਦੌਰਾਨ ਕੌਮੀ ਕਨਵੀਨਰ @ArvindKejriwal ਜੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ Live... https://t.co/6Q9szJKOrc

    — Bhagwant Mann (@BhagwantMann) September 14, 2023 " class="align-text-top noRightClick twitterSection" data=" ">

ਮਾਨ ਨੇ ਕੀ ਕਿਹਾ : ਅੰਮ੍ਰਿਤਸਰ ਵਿੱਚ ਕਾਰੋਬਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਇਹ ਕਾਰੋਬਾਰੀਆਂ ਨਾਲ ਇਕ ਤਰ੍ਹਾਂ ਦੀ ਮੀਟਿੰਗ ਹੈ ਅਤੇ ਹੋਰ ਜਿਲਿਆਂ ਵਿੱਚ ਵੀ ਕਾਰੋਬਾਰੀਆ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਸਰਕਾਰ (Meeting with businessmen in Amritsar) ਕਾਰੋਬਾਰੀਆਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ ਅਤੇ ਇਹ ਮੀਟਿੰਗ ਵੀ ਇਹੀ ਦੱਸਣ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਗਰੰਟੀਆਂ ਉਦੋਂ ਹੀ ਦਿੰਦੇ ਹਾਂ ਜਦੋਂ ਪੂਰੇ ਕਰਨ ਲਈ ਸਾਧਨ ਵੀ ਹੋਣ। ਮਾਨ ਨੇ ਕਿਹਾ ਕਿ ਕਾਰੋਬਾਰੀਆਂ ਨਾਲ ਕੀਤੇ ਵਾਅਦੇ ਵੀ ਇਸੇ ਤਰਜ਼ ਉੱਤੇ ਪੂਰੇ ਕੀਤੇ ਗਏ ਹਨ। ਇਸ ਮੌਕੇ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਤਰੀਫ ਵੀ ਕੀਤੀ ਹੈ।


ਬਿਜਲੀ ਬੋਰਡ ਦੀਆਂ ਸ਼ਿਕਾਇਤਾਂ ਹੋਣਗੀਆਂ ਹੱਲ : ਭਗਵੰਤ ਮਾਨ ਨੇ ਕਿਹਾ ਕਿ ਕਈ ਸੁਝਾਅ ਵੀ ਮਿਲੇ ਹਨ, ਜਿਨ੍ਹਾਂ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਜਿਲ੍ਹਿਆਂ ਪਛਾਣ ਕਰਕੇ ਕਾਰੋਬਾਰੀ ਸੌਖ ਪੈਦਾ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਖੇਤਾਂ ਦੇ ਨਾਲ ਨਾਲ ਉਦਯੋਗਾਂ ਨੂੰ ਵੀ ਪਾਣੀ ਦੇਣ ਦੀਆਂ ਨੀਤੀਆਂ ਉੱਤੇ ਕੰਮ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਬਿਜਲੀ ਬੋਰਡ ਦੀਆਂ ਵੀ ਸ਼ਿਕਾਇਤਾਂ ਹਨ ਅਤੇ ਨਵੇਂ ਟਰਾਂਸਫਾਰਮਰ ਅਤੇ ਨਵੇਂ ਸਬਸਟੇਸ਼ਨਾਂ ਨੂੰ ਤਿਆਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।



  • ਅੱਜ ਦੀ ਮਿਲਣੀ ‘ਚ ਬਹੁਤ ਸਾਰੇ ਸੁਝਾਅ ਮਿਲੇ ਅਸੀਂ ਉਨ੍ਹਾਂ ‘ਤੇ ਕੰਮ ਕਰਾਂਗੇ...ਬਾਰਡਰ ਦੇ ਜ਼ਿਲ੍ਹਿਆਂ ‘ਚ ਲੱਗਣ ਵਾਲੀ ਇੰਡਸਟਰੀ ਨੂੰ ਰਾਹਤ ਦੇਵਾਂਗੇ...ਆਉਣ ਵਾਲੇ ਸਮੇਂ 'ਚ ਇੰਡਸਟਰੀ ਲਈ ਸਰਕਾਰ ਵੱਲੋਂ ਹੋਰ ਵੀ ਨਵੇਂ ਉਪਰਾਲੇ ਕਰਦੇ ਰਹਾਂਗੇ.. pic.twitter.com/IgajYl8RuB

    — Bhagwant Mann (@BhagwantMann) September 14, 2023 " class="align-text-top noRightClick twitterSection" data=" ">

ਕੇਜਰੀਵਾਲ ਨੇ ਵੀ ਕੀਤਾ ਵੱਡਾ ਦਾਅਵਾ : ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਸੁਣ ਕੇ ਹੀ ਗਰੰਟੀਆਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਫੋਕਲ ਪਵਾਇੰਟਾਂ ਵਿੱਚ ਸੜਕਾਂ ਨਹੀਂ ਸਨ ਅਤੇ ਇਸਨੂੰ ਲੈ ਕੇ ਵੀ ਫੰਡ ਜਾਰੀ ਕੀਤਾ ਗਿਆ ਹੈ। ਇਸ ਲਈ 50 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਡੇਢ ਸਾਲ ਅੰਦਰ ਨਵੇਸ਼ ਸ਼ੁਰੂ ਹੋ ਗਿਆ ਹੈ। ਐੱਮਓਯੂ ਵੀ ਸਾਇਨ ਹੋ ਗਏ ਹਨ ਅਤੇ 50 ਹਜ਼ਾਰ ਕਰੋੜ ਦਾ ਨਿਵੇਸ਼ ਆ ਰਿਹਾ ਹੈ ਅਤੇ ਇਸ ਨਾਲ ਰੁਜਗਾਰ ਵੀ ਪੈਦਾ ਹੋ ਰਿਹਾ ਹੈ।


ਇਹ ਕੀਤੇ ਐਲਾਨ : ਮੁੱਖ ਮੰਤਰੀ ਮਾਨ ਨੇ ਅੰਮ੍ਰਿਤਸਰ ਦੇ ਲੋਪੋਕੇ, ਰਾਮਤੀਰਥ ਅਤੇ ਫੋਕਲ ਪੁਆਇੰਟ ਵਿਖੇ ਤਿੰਨ ਨਵੇਂ 66 ਕੇਵੀ ਸਟੇਸ਼ਨ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਲਈ 6-6 ਕਰੋੜ ਰੁਪਏ ਖਰਚ ਹੋਣਗੇ। ਇਸਦੇ ਨਾਲ ਹੀ ਅੰਮ੍ਰਿਤਸਰ 'ਚ ਜਲਦ ਹੀ ਟੂਰਿਜ਼ਮ ਪੁਲਸ ਦਿਖਾਈ ਦੇਵੇਗੀ। ਪੰਜਾਬ ਟ੍ਰੈਫਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਏਆਈ ਤਕਨੀਕ ਦੀ ਵਰਤੋਂ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ। ਇਸ ਤੋਂ ਇਲਾਵਾ ਸੜਕ ਸੁਰੱਖਿਆ ਬਲ ਤਿਆਰ ਕੀਤਾ ਜਾ ਰਿਹਾ ਹੈ। ਟੋਇਟਾ ਦੀਆਂ 129 ਵੱਡੀਆਂ ਗੱਡੀਆਂ ਖਰੀਦੀਆਂ ਜਾਣਗੀਆਂ। 30 ਕਿ.ਮੀ ਦੇ ਘੇਰੇ ਵਿੱਚ ਇਹ ਕਾਰਾਂ ਪਾਰਕ ਕੀਤੀਆਂ ਜਾਣਗੀਆਂ। ਅੰਮ੍ਰਿਤਸਰ ਵਿੱਚ ਈ-ਸ਼ਟਲ ਅਤੇ ਬੱਸਾਂ ਚੱਲਣਗੀਆਂ ਜਿਸ ਵਿੱਚ 15-20-30 ਦੀ ਗਿਣਤੀ ਵਿੱਚ ਸੀਟਾਂ ਹੋਣਗੀਆਂ। ਇਹ ਇਲੈਕਟ੍ਰਿਕ ਬੱਸਾਂ ਹੋਣਗੀਆਂ, ਤਾਂ ਜੋ ਆਟੋ-ਰਿਕਸ਼ਾ ਜਾਮ ਤੋਂ ਨਿਜਾਤ ਪਾ ਸਕਣ।


  • ਚੋਣਾਂ ਤੋਂ ਪਹਿਲਾਂ ਇਸੇ ਹਾਲ ‘ਚ ਅਸੀਂ ਵਾਅਦੇ ਕਰਕੇ ਗਏ ਸੀ ਕਿ ਤੁਹਾਡੇ ਲਈ ਕੀ ਕੁੱਝ ਕਰਾਂਗੇ ਤੇ ਅੱਜ ਡੇਢ ਸਾਲ ਬਾਅਦ ਇਹ ਦੱਸਣ ਆਏ ਹਾਂ ਕਿ ਅਸੀਂ ਤੁਹਾਡੇ ਲਈ ਕੀ-ਕੀ ਕਰ ਦਿੱਤਾ ਹੈ..ਦੂਜੀਆਂ ਪਾਰਟੀਆਂ ਦੇ Manifesto ਹੁੰਦੇ ਨੇ ਪਰ ਅਸੀਂ ਗਰੰਟੀ ਦਿੰਦੇ ਹਾਂ ਤੇ ਉਸਨੂੰ ਪੂਰੀ ਵੀ ਕਰਦੇ ਹਾਂ.ਅਸੀਂ ਉਹੀ ਵਾਅਦੇ ਕਰਦੇ ਹਾਂ ਜੋ ਪੂਰੇ ਕਰ ਸਕਦੇ ਹਾਂ pic.twitter.com/8Bph70CcjS

    — Bhagwant Mann (@BhagwantMann) September 14, 2023 " class="align-text-top noRightClick twitterSection" data=" ">

ਅਗਲਾ ਦੌਰਾ ਲੁਧਿਆਣਾ ਤੇ ਮੋਹਾਲੀ : ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਅਤੇ CM ਭਗਵੰਤ ਮਾਨ 15 ਸਤੰਬਰ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚਣਗੇ। ਉਹ ਸ਼ੁੱਕਰਵਾਰ ਨੂੰ ਵੀ ਦੋ ਮੀਟਿੰਗਾਂ ਕਰਨਗੇ ਅਤੇ ਲੁਧਿਆਣਾ 'ਚ ਮੀਟਿੰਗਾਂ ਤੋਂ ਬਾਅਦ ਮੋਹਾਲੀ ਜਾਣਗੇ ਅਤੇ ਉੱਥੇ ਵੀ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕਰਨਗੇ।

Last Updated : Sep 14, 2023, 4:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.